Lakshya Sen Profile : ਬੰਗਾਲੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਲਕਸ਼ਯ ਸੇਨ, ਜਾਣੋ ਕਿਵੇਂ ਬਣਿਆ ਬੈਡਮਿੰਟਨ ਸਟਾਰ
Who is Lakshya Sen Indian Badminton Star : ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਪੈਰਿਸ ਓਲੰਪਿਕ (Paris Olympic 2024) ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਓਲੰਪਿਕ ਦੇ ਸੈਮੀਫਾਈਨਲ ਤੱਕ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਬਣ ਗਿਆ ਹੈ।
ਬੰਗਾਲੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਲਕਸ਼ਯ
ਪੈਰਿਸ ਓਲੰਪਿਕ 2024 'ਚ ਇਤਿਹਾਸ ਰਚਣ ਵਾਲੇ ਲਕਸ਼ਯ ਸੇਨ ਉੱਤਰਾਖੰਡ ਦੇ ਅਲਮੋੜਾ ਦਾ ਰਹਿਣ ਵਾਲਾ ਹੈ। ਅਗਸਤ 2001 ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਪੈਦਾ ਹੋਏ ਲਕਸ਼ਯ ਸੇਨ ਦੀਆਂ ਰਗਾਂ ਵਿੱਚ ਹਮੇਸ਼ਾ ਬੈਡਮਿੰਟਨ ਦੌੜਦਾ ਰਿਹਾ ਹੈ। ਉਸਦੇ ਦਾਦਾ ਚੰਦਰ ਲਾਲ ਸੇਨ ਅਲਮੋੜਾ ਵਿੱਚ ਬੈਡਮਿੰਟਨ ਦੀ ਖੇਡ ਨੂੰ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਸਨ, ਜਦੋਂ ਕਿ ਉਸਦੇ ਪਿਤਾ ਡੀ.ਕੇ. ਸੇਨ ਉਨ੍ਹਾਂ ਦੇ ਕੋਚ ਹਨ। ਉਸਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।
2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ
ਇਸ ਤੋਂ ਇਲਾਵਾ 2022 ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਲਕਸ਼ਯ ਸੇਨ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਉਸਨੇ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀਆਂ ਵਿੱਚੋਂ ਇੱਕ ਵਜੋਂ ਆਪਣੀ ਪਛਾਣ ਬਣਾਈ। ਹੁਣ ਲਕਸ਼ਯ ਸੇਨ ਨੇ ਪੈਰਿਸ ਓਲੰਪਿਕ 'ਚ ਇਤਿਹਾਸ ਰਚ ਦਿੱਤਾ ਹੈ। ਲਕਸ਼ੈ ਨੇ ਚੀਨੀ ਤਾਈਪੇ ਦੇ ਖਿਡਾਰੀ ਚੋਊ ਤਿਏਨ ਚੇਨ ਨੂੰ 19-21, 21-15, 21-12 ਨਾਲ ਹਰਾਇਆ ਅਤੇ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਸ਼ਟਲਰ ਬਣ ਗਿਆ।
ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ 2022 ਦੇ ਆਖਰੀ ਦਿਨ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੇ ਸੋਨ ਤਗਮਾ ਜਿੱਤਿਆ ਸੀ।
ਪਿਤਾ ਦੀ ਨਿਗਰਾਨੀ ਹੇਠ ਕੀਤੀ ਸਿਖਲਾਈ ਪ੍ਰਾਪਤ
ਭਾਰਤੀ ਬੈਡਮਿੰਟਨ ਸਟਾਰ ਲਕਸ਼ਯ ਸੇਨ ਉੱਤਰਾਖੰਡ ਦੇ ਅਲਮੋੜਾ ਦਾ ਰਹਿਣ ਵਾਲਾ ਹੈ। ਦਸ ਦਈਏ ਕਿ ਲਕਸ਼ਯ ਸੇਨ ਦਾ ਪਿਛੋਕੜ ਵੀ ਬੈਡਮਿੰਟਨ ਨਾਲ ਜੁੜਿਆ ਹੋਇਆ ਹੈ। ਉਸ ਦੇ ਦਾਦਾ ਸੀ.ਐਲ. ਸੇਨ ਨੂੰ ਅਲਮੋੜਾ 'ਚ ਬੈਡਮਿੰਟਨ ਦਾ ਭੀਸ਼ਮ ਪਿਤਾਮਹ ਕਿਹਾ ਜਾਂਦਾ ਹੈ। ਉਸਨੇ ਕੁਝ ਦਹਾਕੇ ਪਹਿਲਾਂ ਅਲਮੋੜਾ 'ਚ ਬੈਡਮਿੰਟਨ ਦੀ ਸ਼ੁਰੂਆਤ ਕੀਤੀ ਸੀ। ਨਾਲ ਹੀ ਪਿਤਾ ਡੀ.ਕੇ. ਸੇਨ ਰਾਸ਼ਟਰੀ ਪੱਧਰ ਦੇ ਕੋਚ ਵੀ ਹਨ। ਉਸ ਦਾ ਭਰਾ ਚਿਰਾਗ ਸੇਨ ਵੀ ਅੰਤਰਰਾਸ਼ਟਰੀ ਪੱਧਰ 'ਤੇ ਬੈਡਮਿੰਟਨ ਖੇਡ ਚੁੱਕਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਕਸ਼ਯ ਸੇਨ ਨੇ ਸਿਰਫ 4 ਸਾਲ ਦੀ ਉਮਰ 'ਚ ਆਪਣੇ ਪਿਤਾ ਦੀ ਨਿਗਰਾਨੀ 'ਚ ਸਟੇਡੀਅਮ ਜਾਣਾ ਸ਼ੁਰੂ ਕਰ ਦਿੱਤਾ ਸੀ।
ਜੂਨੀਅਰ ਪੱਧਰ 'ਤੇ ਹੀ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਸੀ
ਲਕਸ਼ਯ ਸੇਨ ਨੇ ਰਾਸ਼ਟਰੀ ਪੱਧਰ 'ਤੇ ਕਈ ਜੂਨੀਅਰ ਚੈਂਪੀਅਨਸ਼ਿਪ ਜਿੱਤੀਆਂ ਹਨ। ਜਿਨ੍ਹਾਂ 'ਚ U13, U15 ਅਤੇ U19 ਦੇ ਖਿਤਾਬ ਸ਼ਾਮਲ ਹਨ। ਸੇਨ ਜਦੋਂ ਮਹਿਜ਼ 15 ਸਾਲ ਦੇ ਸਨ, ਉਹ ਅੰਡਰ-19 ਚੈਂਪੀਅਨ ਬਣ ਗਏ ਸਨ। ਨਾਲ ਹੀ ਲਕਸ਼ਯ ਸੇਨ ਨੇ 2016 'ਚ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਫਿਰ ਸਾਲ 2017 'ਚ ਉਸਨੇ BWF ਪੱਧਰ ਦੀ ਇੰਡੀਆ ਇੰਟਰਨੈਸ਼ਨਲ ਸੀਰੀਜ਼ ਅਤੇ ਦ ਯੂਰੇਸ਼ੀਅਨ ਬਲਗੇਰੀਅਨ ਓਪਨ ਜਿੱਤ ਕੇ ਕਾਫੀ ਸੁਰਖੀਆਂ ਬਟੋਰੀਆਂ। ਜਦੋਂਕਿ ਸਾਲ 2018 'ਚ ਉਸ ਨੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਜਿੱਤੀ ਸੀ। ਇਸ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ 2022 'ਚ ਸੋਨ ਤਗਮਾ ਜਿੱਤਿਆ ਸੀ।
ਲਕਸ਼ਯ ਸੇਨ ਦੀ ਕੁੱਲ ਜਾਇਦਾਦ
ਲਕਸ਼ਯ ਸੇਨ ਬੈਡਮਿੰਟਨ ਕੋਰਟ ਦੇ ਨਾਲ-ਨਾਲ ਕੋਰਟ ਦੇ ਬਾਹਰ ਵੀ ਕਾਫੀ ਪ੍ਰਭਾਵਸ਼ਾਲੀ ਰਿਹਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਸਦੀ ਕੁੱਲ ਜਾਇਦਾਦ 41 ਕਰੋੜ ਰੁਪਏ ਹੈ। ਦਸ ਦਈਏ ਕਿ ਉਸ ਦੀ ਮੁੱਖ ਆਮਦਨ ਬੈਡਮਿੰਟਨ ਤੋਂ ਹੁੰਦੀ ਹੈ 'ਤੇ ਨਾਲ ਹੀ ਉਹ ਕਈ ਬ੍ਰਾਂਡਾਂ ਦੇ ਵਿਗਿਆਪਨ ਵੀ ਕਰਦੇ ਹਨ ਜਿਨ੍ਹਾਂ ਤੋਂ ਉਹ ਕਮਾਈ ਵੀ ਕਰਦੇ ਹਨ। ਇਸਤੋਂ ਇਲਾਵਾ ਲਕਸ਼ਯ ਸੇਨ ਸੋਸ਼ਲ ਮੀਡੀਆ ਰਾਹੀਂ ਵੀ ਕਮਾਈ ਕਰਦੇ ਹਨ। ਲਕਸ਼ਯ ਸੇਨ ਦਾ ਜਨਮ 16 ਜੁਲਾਈ 2001 ਨੂੰ ਹੋਇਆ ਸੀ ਅਤੇ ਉਨ੍ਹਾਂ ਦੇ ਦਾਦਾ ਅਤੇ ਪਿਤਾ ਵੀ ਬੈਡਮਿੰਟਨ ਖੇਡਦੇ ਸਨ। ਲਕਸ਼ਯ ਸੇਨ ਦੇ ਦਾਦਾ ਸੀ ਐਲ ਸੇਨ ਰਾਸ਼ਟਰੀ ਪੱਧਰ 'ਤੇ ਖੇਡੇ ਹਨ ਜਦੋਂ ਕਿ ਉਨ੍ਹਾਂ ਦੇ ਪਿਤਾ ਡੀ ਕੇ ਸੇਨ ਕੋਚ ਸਨ। ਲਕਸ਼ਯ ਸੇਨ ਦਾ ਭਰਾ ਚਿਰਾਗ ਸੇਨ ਵੀ ਬੈਡਮਿੰਟਨ ਖੇਡਦਾ ਹੈ। ਲਕਸ਼ਯ ਸੇਨ ਨੂੰ ਬੈਡਮਿੰਟਨ ਖੇਡਣ ਦੀ ਪ੍ਰੇਰਨਾ ਆਪਣੇ ਪਰਿਵਾਰ ਤੋਂ ਮਿਲੀ।
- PTC NEWS