Wed, Jul 16, 2025
Whatsapp

National Safe Motherhood Day 2024: ਸਿਹਤਮੰਦ ਗਰਭਅਵਸਥਾ ਲਈ 9 ਮਹੀਨਿਆਂ ਤੱਕ ਅਪਣਾਓ ਇਹ ਟਿਪਸ;ਬੱਚਾ ਰਹੇਗਾ ਸਿਹਤਮੰਦ

ਇਸ ਮੌਕੇ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦਸਾਂਗੇ, ਜਿਨ੍ਹਾਂ ਦੀ ਪਾਲਣਾ ਕਰਕੇ ਗਰਭ ਅਵਸਥਾ ਦੌਰਾਨ ਮਾਂ ਅਤੇ ਬੱਚੇ ਦੋਵਾਂ ਨੂੰ ਸਿਹਤਮੰਦ ਰਖਿਆਂ ਜਾ ਸਕਦਾ ਹੈ।

Reported by:  PTC News Desk  Edited by:  Aarti -- April 11th 2024 02:49 PM
National Safe Motherhood Day 2024: ਸਿਹਤਮੰਦ ਗਰਭਅਵਸਥਾ ਲਈ 9 ਮਹੀਨਿਆਂ ਤੱਕ ਅਪਣਾਓ ਇਹ ਟਿਪਸ;ਬੱਚਾ ਰਹੇਗਾ ਸਿਹਤਮੰਦ

National Safe Motherhood Day 2024: ਸਿਹਤਮੰਦ ਗਰਭਅਵਸਥਾ ਲਈ 9 ਮਹੀਨਿਆਂ ਤੱਕ ਅਪਣਾਓ ਇਹ ਟਿਪਸ;ਬੱਚਾ ਰਹੇਗਾ ਸਿਹਤਮੰਦ

National Safe Motherhood Day 2024: ਹਰ ਸਾਲ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਔਰਤਾਂ ਨੂੰ ਮਾਂ ਦੀ ਸੁਰੱਖਿਆ ਲਈ ਉਤਸ਼ਾਹਿਤ ਕਰਨਾ ਹੈ।

ਦਸ ਦਈਏ ਕਿ ਸਾਲ 2003 'ਚ ਕੇਂਦਰ ਸਰਕਾਰ ਦੁਆਰਾ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦਸਾਂਗੇ, ਜਿਨ੍ਹਾਂ ਦੀ ਪਾਲਣਾ ਕਰਕੇ ਗਰਭ ਅਵਸਥਾ ਦੌਰਾਨ ਮਾਂ ਅਤੇ ਬੱਚੇ ਦੋਵਾਂ ਨੂੰ ਸਿਹਤਮੰਦ ਰਖਿਆਂ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ 


ਜਿਵੇ ਤੁਸੀਂ ਜਾਣਦੇ ਹੋ ਕਿ ਗਰਭ ਅਵਸਥਾ ਹਰ ਔਰਤ ਲਈ ਇੱਕ ਖਾਸ ਸਮਾਂ ਹੁੰਦਾ ਹੈ। ਅਜਿਹੇ 'ਚ 9 ਮਹੀਨਿਆਂ ਦੀ ਇਸ ਯਾਤਰਾ ਦੌਰਾਨ ਔਰਤਾਂ ਨੂੰ ਵਿਸ਼ੇਸ਼ ਭੋਜਨ ਖਾਣ, ਸਰੀਰਕ ਗਤੀਵਿਧੀਆਂ ਕਰਨ ਅਤੇ ਹੋਰ ਕਈ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮਾਹਿਰਾਂ ਮੁਤਾਬਕ ਗਰਭਵਤੀ ਔਰਤਾਂ ਨੂੰ ਆਰਾਮ ਕਰਨ ਚਾਹੀਦਾ ਹੈ, ਪਰ ਦਾਦੀ-ਨਾਨੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਮਿਹਨਤ ਕਰੋਗੇ, ਤਾਂ ਹੀ ਗਰਭ 'ਚ ਪਲ ਰਿਹਾ ਬੱਚਾ ਸਿਹਤਮੰਦ ਰਹੇਗਾ।

ਦਸ ਦਈਏ ਕਿ ਗਰਭ ਅਵਸਥਾ ਦੌਰਾਨ ਸਲਾਹਾਂ ਦੀ ਸੂਚੀ ਬਹੁਤ ਲੰਬੀ ਹੈ ਪਰ ਅੱਜ ਵੀ ਔਰਤਾਂ ਦੀ ਸਿਹਤ ਪ੍ਰਤੀ ਅਪਣਾਇਆ ਜਾ ਰਿਹਾ ਦੋਹਰਾ ਰਵੱਈਆ ਗੰਭੀਰ ਮਾਮਲਾ ਹੈ। ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਭਾਰਤ ਵਰਗੇ ਵਿਕਾਸਸ਼ੀਲ ਦੇਸ਼ 'ਚ ਹਰ ਸਾਲ ਲੱਖਾਂ ਔਰਤਾਂ ਗਰਭ ਅਵਸਥਾ ਦੌਰਾਨ ਮਰ ਜਾਂਦੀਆਂ ਹਨ। ਇਸ ਲਈ ਹਰ ਸਾਲ 11 ਅਪ੍ਰੈਲ ਨੂੰ ਗਰਭ ਅਵਸਥਾ ਦੌਰਾਨ ਔਰਤਾਂ ਦੀ ਮੌਤ ਨੂੰ ਰੋਕਣ ਅਤੇ ਮਾਵਾਂ ਦੀ ਸਿਹਤ ਸੇਵਾਵਾਂ ਬਾਰੇ ਜਾਗਰੂਕਤਾ ਦੀ ਮਹੱਤਤਾ ਨਾਲ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਮਨਾਇਆ ਜਾਂਦਾ ਹੈ।

ਫਾਈਬਰ ਭਰਪੂਰ ਖੁਰਾਕ ਦਾ ਸੇਵਨ : 

ਮਾਹਿਰਾਂ ਮੁਤਾਬਕ ਗਰਭ ਅਵਸਥਾ ਦੌਰਾਨ ਖਾਣ-ਪੀਣ 'ਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਮਾਂ ਅਤੇ ਗਰਭ 'ਚ ਪਲ ਬੱਚੇ ਦੀ ਸਿਹਤ 'ਤੇ ਅਸਰ ਪਾਉਂਦੀ ਹੈ। ਦਸ ਦਈਏ ਕਿ ਇਸ ਦੌਰਾਨ ਤੁਸੀਂ ਜੋ ਵੀ ਖਾਂਦੇ ਹੋ ਉਹ ਤੁਹਾਡੇ ਬੱਚੇ ਨੂੰ ਵੀ ਦਿੱਤਾ ਜਾਵੇਗਾ। ਜਿਸ ਕਾਰਨ ਗਰਭ ਅਵਸਥਾ ਦੇ ਪਹਿਲੇ 3 ਮਹੀਨਿਆਂ ਦੌਰਾਨ, ਔਰਤਾਂ ਨੂੰ ਅਕਸਰ ਉਲਟੀਆਂ, ਦਸਤ, ਜੀਅ ਕੱਚਾ ਹੋਣਾ ਅਤੇ ਭੁੱਖ ਨਾ ਲੱਗਣਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਔਰਤਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿਗੜ ਸਕਦੀਆਂ ਹਨ।

ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰ ਦੀ ਬਿਮਾਰੀ ਤੋਂ ਬਚਣ ਲਈ ਅਤੇ ਗਰਭ ਅਵਸਥਾ ਦੌਰਾਨ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਨੂੰ ਫਾਈਬਰ ਨਾਲ ਭਰਪੂਰ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਨੂੰ ਸ਼ਾਮਲ ਕਰ ਸਕਦੇ ਹੋ।

ਦਿਨ ਦੀ ਸ਼ੁਰੂਆਤ ਪਾਣੀ ਨਾਲ ਕਰੋ : 

ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੇ ਦਿਨ ਦੀ ਸ਼ੁਰੂਆਤ ਪਾਣੀ ਪੀ ਕੇ ਕਰਨੀ ਚਾਹੀਦਾ ਹੈ। ਕਿਉਂਕਿ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਗਰਭ ਅਵਸਥਾ ਦੌਰਾਨ ਹੋਣ ਵਾਲੀ ਕਬਜ਼, ਗੈਸ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਦਸ ਦਈਏ ਕਿ ਮਾਹਿਰਾਂ ਮੁਤਾਬਕ ਵੀ ਗਰਭ ਅਵਸਥਾ ਦੌਰਾਨ ਖਾਲੀ ਪੇਟ ਪਾਣੀ ਪੀਣ ਨਾਲ ਸਵੇਰ ਦੀ ਬੀਮਾਰੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ, ਇਹ ਸਰੀਰ ਨੂੰ ਦਿਨ ਭਰ ਹਾਈਡਰੇਟ ਰੱਖਦਾ ਹੈ।

ਧਿਆਨ ਕਰੋ : 

ਗਰਭ ਅਵਸਥਾ ਦੌਰਾਨ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਦਸ ਦਈਏ ਕਿ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਲਈ ਤੁਹਾਨੂੰ ਰੋਜ਼ਾਨਾ ਘੱਟੋ-ਘੱਟ 20 ਮਿੰਟ ਯੋਗਾ ਅਤੇ ਧਿਆਨ ਕਰਨਾ ਚਾਹੀਦਾ ਹੈ। ਕਿਉਂਕਿ ਇਹ ਪ੍ਰਕਿਰਿਆਵਾਂ ਕਰਨ ਨਾਲ ਮਨ ਦੇ ਫੋਕਸ ਨੂੰ ਵਧਾਉਣ 'ਚ ਮਦਦ ਮਿਲਦੀ ਹੈ। ਇਹ ਤਣਾਅ ਦੇ ਪੱਧਰ ਨੂੰ ਵੀ ਘਟਾਉਂਦਾ ਹੈ। 

ਆਇਰਨ ਦੇ ਸੇਵਨ ਦਾ ਧਿਆਨ ਰੱਖੋ : 

ਜਿਵੇ ਤੁਸੀਂ ਜਾਣਦੇ ਹੋ ਕਿ ਗਰਭ ਅਵਸਥਾ ਦੌਰਾਨ ਔਰਤਾਂ ਦੇ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ। ਉਹ ਅਨੀਮੀਆ ਤੋਂ ਪੀੜਤ ਹੋ ਜਾਂਦੀ ਹੈ। ਅਜਿਹੇ 'ਚ ਜੇਕਰ ਕੋਈ ਔਰਤ ਗਰਭ ਅਵਸਥਾ ਦੌਰਾਨ ਅਨੀਮੀਆ ਤੋਂ ਪੀੜਤ ਹੁੰਦੀ ਹੈ, ਤਾਂ ਗਰਭ 'ਚ ਬੱਚੇ 'ਚ ਵੀ ਅਨੀਮੀਆ ਦੇਖਿਆ ਜਾਂਦਾ ਹੈ। ਇਸ ਲਈ ਔਰਤਾਂ ਨੂੰ ਆਪਣੇ ਆਇਰਨ ਦੇ ਸੇਵਨ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਰੀਰ 'ਚ ਆਇਰਨ ਦੀ ਸਮਾਈ ਨੂੰ ਬਿਹਤਰ ਬਣਾਉਣ ਲਈ ਵਿਟਾਮਿਨ ਸੀ ਦੇ ਨਾਲ ਆਇਰਨ ਲਓ। ਸਿਹਤ ਮਾਹਿਰਾਂ ਮੁਤਾਬਕ ਤੁਸੀਂ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਗਰਭਵਤੀ ਔਰਤਾਂ ਚੁਕੰਦਰ, ਸੰਤਰਾ, ਦਾਲ ਅਤੇ ਚਿਕਨ ਵਰਗੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੀਆਂ ਹਨ।

ਚੰਗੀ ਨੀਂਦ ਲਓ : 

9 ਮਹੀਨਿਆਂ ਦੀ ਸਿਹਤਮੰਦ ਗਰਭ ਅਵਸਥਾ ਤਾਂ ਹੀ ਸੰਭਵ ਹੈ ਜਦੋਂ ਗਰਭਵਤੀ ਔਰਤ ਨੂੰ ਪੂਰਾ ਆਰਾਮ ਮਿਲਦਾ ਹੈ। ਮਾਹਿਰਾਂ ਮੁਤਾਬਕ ਗਰਭਵਤੀ ਔਰਤ ਨੂੰ ਦਿਨ 'ਚ ਲਗਭਗ 7 ਤੋਂ 8 ਘੰਟੇ ਸੌਣਾ ਚਾਹੀਦਾ ਹੈ। ਜਿਹੜੀਆਂ ਔਰਤਾਂ ਬਹੁਤ ਥਕਾਵਟ ਮਹਿਸੂਸ ਕਰਦੀਆਂ ਹਨ, ਉਹ ਦਿਨ 'ਚ 1 ਤੋਂ 2 ਘੰਟੇ ਤੱਕ ਆਰਾਮ ਵੀ ਲੈ ਸਕਦੀਆਂ ਹਨ। ਗਰਭ ਅਵਸਥਾ ਦੌਰਾਨ ਆਪਣੇ ਖੱਬੇ ਪਾਸੇ ਸੌਂਵੋ। ਖੱਬੇ ਪਾਸੇ ਸੌਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ।

ਇਹ ਵੀ ਪੜ੍ਹੋ: ਰਾਤ ਨੂੰ ਵਾਰ-ਵਾਰ ਆਉਂਦਾ ਹੈ ਪਿਸ਼ਾਬ, ਤਾਂ ਨਾ ਕਰੋ ਨਜ਼ਰ ਅੰਦਾਜ਼, ਕਈ ਬਿਮਾਰੀਆਂ ਦਾ ਹੋ ਸਕਦਾ ਹੈ ਲੱਛਣ

- PTC NEWS

Top News view more...

Latest News view more...

PTC NETWORK
PTC NETWORK