Ludhiana Triple Murder Case: ਲੁਧਿਆਣਾ ਟ੍ਰਿਪਲ ਮਰਡਰ ਦੀ ਗੁੱਥੀ ਸੁਲਝੀ; ਮੁਲਜ਼ਮ ਗ੍ਰਿਫ਼ਤਾਰ, ਇਹ ਸੀ ਪੂਰਾ ਮਾਮਲਾ
Ludhiana Triple Murder Case: ਜ਼ਿਲ੍ਹੇ ਦੇ ਇਲਾਕੇ ਨੂਰਪੁਰ ਬੇਟ ਵਿੱਚ ਇੱਕ ਸੇਵਾਮੁਕਤ ਏਐਸਆਈ ਸਣੇ ਉਸਦੀ ਪਤਨੀ ਅਤੇ ਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫਿਲੌਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ‘ਤੇ ਦੀਨਾਨਗਰ ‘ਚ ਵੀ ਇੱਕ ਕਤਲ ਦਾ ਇਲਜ਼ਾਮ ਲੱਗਿਆ ਹੋਇਆ ਹੈ।
ਮੁਲਜ਼ਮ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ
ਗ੍ਰਿਫਤਾਰ ਕੀਤੇ ਗਏ ਮੁਲਜ਼ਮ ‘ਤੇ ਪਹਿਲਾ ਵੀ ਕਈ ਕਤਲ ਅਤੇ ਲੁੱਟਖੋਹ ਦੇ ਮਾਮਲੇ ਦਰਜ ਹਨ। ਪੁਲਿਸ ਮੁਤਾਬਿਕ ਮੁਲਜ਼ਮ ਨੇ ਇਸ ਤੋਂ ਪਹਿਲਾਂ ਦੀਨਾਨਗਰ ‘ਚ ਇੱਕ ਕਤਲ ਕਰਕੇ ਲਾਸ਼ ਨੂੰ ਗਟਰ ‘ਚ ਸੁੱਟ ਦਿੱਤਾ ਸੀ। ਹੁਣ ਫਿਲੌਰ ‘ਚ ਵੀ ਉਹ ਦੋ ਮਹਿਲਾਵਾਂ ਦਾ ਕਤਲ ਕਰਨ ਦੇ ਲਈ ਆਇਆ ਹੋਇਆ ਸੀ।
ਘਰ ਚੋਂ ਬਰਾਮਦ ਹੋਈਆਂ ਸੀ ਤਿੰਨ ਲਾਸ਼ਾਂ
ਦੱਸ ਦਈਏ ਕਿ ਨੂਰਪੁਰ ਬੇਟ ਇਲਾਕੇ ਦੇ ਇੱਕ ਘਰ ‘ਚ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਸੀ ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਜਾਂਚ 'ਚ ਜੁਟੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਮ੍ਰਿਤਕਾਂ 'ਤੇ ਭਾਰੀ ਲੋਹੇ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਫਿਲਹਾਲ ਹੁਣ ਮੁਲਜ਼ਮ ਪੁਲਿਸ ਅੜਿੱਕੇ ਆ ਗਿਆ ਹੈ।
ਇਹ ਵੀ ਪੜ੍ਹੋ: Bathinda Jail Gangster: ਮੁੜ ਭੁੱਖ ਹੜਤਾਲ ‘ਤੇ ਬਠਿੰਡਾ ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ, ਦਿੱਤੀ ਇਹ ਚਿਤਾਵਨੀ
- PTC NEWS