Tue, May 12, 2026
Whatsapp

ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਵੇਚਣ ਦਾ ਵੱਡਾ ਫਰਜ਼ੀਵਾੜੇ ਦਾ ਪਰਦਾਫਾਸ਼, ਮਾਸਟਰਮਾਈਂਡ ਗ੍ਰਿਫਤਾਰ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 22 ਸਾਲਾ ਪ੍ਰਿਯਾਂਸ਼ੂ ਕੁਸ਼ਵਾਹਾ ਵਜੋਂ ਹੋਈ ਹੈ, ਜੋ ਕਿ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈ। ਉਸਨੂੰ 11 ਮਈ ਨੂੰ ਗੁਰੂਗ੍ਰਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

Reported by:  PTC News Desk  Edited by:  Aarti -- May 12th 2026 09:04 PM
ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਵੇਚਣ ਦਾ ਵੱਡਾ ਫਰਜ਼ੀਵਾੜੇ ਦਾ ਪਰਦਾਫਾਸ਼, ਮਾਸਟਰਮਾਈਂਡ ਗ੍ਰਿਫਤਾਰ

ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਵੇਚਣ ਦਾ ਵੱਡਾ ਫਰਜ਼ੀਵਾੜੇ ਦਾ ਪਰਦਾਫਾਸ਼, ਮਾਸਟਰਮਾਈਂਡ ਗ੍ਰਿਫਤਾਰ

ਗੁਰੂਗ੍ਰਾਮ ਸਾਈਬਰ ਪੁਲਿਸ ਨੇ ਜ਼ੋਮੈਟੋ ਦੇ ਨਾਮ 'ਤੇ ਇੱਕ ਜਾਅਲੀ ਵੈੱਬਸਾਈਟ ਬਣਾ ਕੇ ਆਨਲਾਈਨ ਟਿਕਟਾਂ ਵੇਚਣ ਵਾਲੇ ਇੱਕ ਗਿਰੋਹ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਸਾਈਬਰ ਕ੍ਰਾਈਮ ਸਾਊਥ ਪੁਲਿਸ ਸਟੇਸ਼ਨ ਨੇ ਕੀਤੀ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 22 ਸਾਲਾ ਪ੍ਰਿਯਾਂਸ਼ੂ ਕੁਸ਼ਵਾਹਾ ਵਜੋਂ ਹੋਈ ਹੈ, ਜੋ ਕਿ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈ। ਉਸਨੂੰ 11 ਮਈ ਨੂੰ ਗੁਰੂਗ੍ਰਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 

ਜ਼ੋਮੈਟੋ ਨੇ ਇਸ ਮਾਮਲੇ ਵਿੱਚ ਪੁਲਿਸ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਅਨੁਸਾਰ, ਸਾਈਬਰ ਅਪਰਾਧੀਆਂ ਨੇ ਜ਼ੋਮੈਟੋ ਦੇ ਨਾਮ ਦੀ ਵਰਤੋਂ ਕਰਕੇ ਜਾਅਲੀ ਵੈੱਬਸਾਈਟਾਂ ਅਤੇ ਈਮੇਲ ਪਤੇ ਬਣਾਏ। ਇਨ੍ਹਾਂ ਧੋਖਾਧੜੀ ਵਾਲੇ ਪਲੇਟਫਾਰਮਾਂ ਦੀ ਵਰਤੋਂ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦੇ "ਦਿਲ-ਲੁਮਿਨਾਤੀ" ਇੰਡੀਆ ਟੂਰ ਲਈ ਜਾਅਲੀ ਟਿਕਟਾਂ ਆਨਲਾਈਨ ਵੇਚਣ ਲਈ ਕੀਤੀ ਗਈ ਸੀ।

ਮੁਲਜ਼ਮਾਂ ਨੇ https://zomato-live.com ਵਰਗੀਆਂ ਜਾਅਲੀ ਵੈੱਬਸਾਈਟਾਂ ਬਣਾਈਆਂ ਅਤੇ ਲੋਕਾਂ ਨੂੰ ਇੰਸਟਾਗ੍ਰਾਮ ਰਾਹੀਂ ਟਿਕਟਾਂ ਖਰੀਦਣ ਲਈ ਗੁੰਮਰਾਹ ਕੀਤਾ। ਹਾਲਾਂਕਿ, ਜ਼ੋਮੈਟੋ ਕੰਸਰਟ ਲਈ ਟਿਕਟਾਂ ਵੇਚਣ ਵਾਲਾ ਇਕਲੌਤਾ ਅਧਿਕਾਰਤ ਅਥਾਰਟੀ ਸੀ। 

ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ 

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪ੍ਰਿਯਾਂਸ਼ੂ ਨੇ ਇੱਕ ਹੋਰ ਮੁਲਜ਼ਮ ਨਿਤਿਨ ਦੇ ਕਹਿਣ 'ਤੇ ਜਾਅਲੀ ਵੈੱਬਸਾਈਟ ਬਣਾਈ ਸੀ। ਇਸ ਕੰਮ ਲਈ ਉਸਨੂੰ 5,000 ਰੁਪਏ ਦਿੱਤੇ ਗਏ ਸਨ। ਪ੍ਰਿਯਾਂਸ਼ੂ ਨੇ 2024 ਵਿੱਚ ਗਾਜ਼ੀਆਬਾਦ ਤੋਂ ਆਪਣੀ ਬੀਸੀਏ ਪੂਰੀ ਕੀਤੀ ਸੀ ਅਤੇ ਇਸ ਸਮੇਂ ਉਹ ਦੇਹਰਾਦੂਨ ਵਿੱਚ ਇੱਕ ਫ੍ਰੀਲਾਂਸਰ ਵਜੋਂ ਕੰਮ ਕਰਦਾ ਹੈ, ਵੈੱਬਸਾਈਟਾਂ ਡਿਜ਼ਾਈਨ ਕਰਦਾ ਹੈ। ਪੁਲਿਸ ਇਸ ਮਾਮਲੇ ਦੇ ਸਬੰਧ ਵਿੱਚ ਪਹਿਲਾਂ ਹੀ ਦੋ ਮੁਲਜ਼ਮਾਂ, ਨਿਤਿਨ ਅਤੇ ਵਿਸ਼ਨੂੰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ Vigilance ਦਫ਼ਤਰ 'ਚ ਰੇਡ ਨੂੰ ਲੈ ਕੇ ਵੱਡੇ ਖੁਲਾਸੇ, 3 ਵਿਅਕਤੀ ਗ੍ਰਿਫ਼ਤਾਰ, 15 ਪੁਆਇੰਟਾਂ 'ਚ ਪੜ੍ਹੋ CBI Raid ਦੀ ਪੂਰੀ ਕਹਾਣੀ

- PTC NEWS

Top News view more...

Latest News view more...

PTC NETWORK
PTC NETWORK