Tue, Mar 24, 2026
Whatsapp

Punjab Cabinet ReShuffle : ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ; ਵਿੱਤ ਮੰਤਰੀ ਹਰਪਾਲ ਚੀਮਾ ਨੂੰ ਦਿੱਤਾ ਗਿਆ ਟਰਾਂਸਪੋਰਟ ਵਿਭਾਗ

ਦੱਸ ਦਈਏ ਕਿ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ’ਚ ਵਿਵਾਦ ਮਗਰੋਂ ਲਾਲਜੀਤ ਸਿੰਘ ਭੁੱਲਰ ਵੱਲੋਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਦੋਵੇਂ ਵਿਭਾਗ ਲਾਲਜੀਤ ਸਿੰਘ ਭੁੱਲਰ ਦੇ ਕੋਲ ਸੀ।

Reported by:  PTC News Desk  Edited by:  Aarti -- March 24th 2026 02:41 PM -- Updated: March 24th 2026 03:15 PM
Punjab Cabinet ReShuffle : ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ; ਵਿੱਤ ਮੰਤਰੀ ਹਰਪਾਲ ਚੀਮਾ ਨੂੰ ਦਿੱਤਾ ਗਿਆ ਟਰਾਂਸਪੋਰਟ ਵਿਭਾਗ

Punjab Cabinet ReShuffle : ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ; ਵਿੱਤ ਮੰਤਰੀ ਹਰਪਾਲ ਚੀਮਾ ਨੂੰ ਦਿੱਤਾ ਗਿਆ ਟਰਾਂਸਪੋਰਟ ਵਿਭਾਗ

Punjab Cabinet ReShuffle : ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਟਰਾਂਸਪੋਰਟ ਵਿਭਾਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੇਲ ਮੰਤਰੀ ਡਾ. ਰਵਜੋਤ ਸਿੰਘ ਨੂੰ ਬਣਾਇਆ ਗਿਆ ਹੈ। ਦੱਸ ਦਈਏ ਕਿ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ’ਚ ਵਿਵਾਦ ਮਗਰੋਂ ਲਾਲਜੀਤ ਸਿੰਘ ਭੁੱਲਰ ਵੱਲੋਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਦੋਵੇਂ ਵਿਭਾਗ ਲਾਲਜੀਤ ਸਿੰਘ ਭੁੱਲਰ ਦੇ ਕੋਲ ਸੀ। 

ਦੱਸ ਦਈਏ ਕਿ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਨੇ ਸਲਫਾਸ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਮਰਨ ਤੋਂ ਪਹਿਲਾਂ ਗਗਨਦੀਪ ਸਿੰਘ ਰੰਧਾਵਾ ਨੇ ਵੀਡੀਓ ਬਣਾਈ ਸੀ ਜਿਸ ’ਚ ਉਸ ਨੇ ਲਾਲਜੀਤ ਸਿੰਘ ਭੁੱਲਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਸੀ। ਉਸਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਉਸ ’ਤੇ ਦਬਾਅ ਬਣਾ ਰਹੇ ਸੀ। ਆਪਣੇ ਨਜ਼ਦੀਕੀਆਂ ਨੂੰ ਟੈਂਡਰ ਦਿਵਾਉਣਾ ਚਾਹੁੰਦੇ ਸੀ। ਹਾਲਾਂਕਿ ਇਸ ਮਾਮਲੇ ਮਗਰੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅਸਤੀਫਾ ਦੈ ਦਿੱਤਾ। 


ਮਾਮਲਾ ਕਾਫੀ ਵੱਧਣ ਮਗਰੋਂ ਲਾਲਜੀਤ ਸਿੰਘ ਭੁੱਲਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ। ਅੱਜ ਉਨ੍ਹਾਂ ਦੀ ਅਦਾਲਤ ’ਚ ਪੇਸ਼ੀ ਹੈ। ਦੂਜੇ ਪਾਸੇ ਭੁੱਲਰ ਦੀ ਗ੍ਰਿਫਤਾਰੀ ਮਗਰੋਂ ਪਰਿਵਾਰ ਵੱਲੋਂ ਗਗਨਦੀਪ ਸਿੰਘ ਰੰਧਾਵਾ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਇਸ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਹੋਈ ਹੈ। ਡੀਐੱਮ ਦਾ ਅੱਜ ਅੰਮ੍ਰਿਤਸਰ ’ਚ ਅੰਤਿਮ ਸਸਕਾਰ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK