Tue, Mar 24, 2026
Whatsapp

Hoshiarpur News : ​ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Hoshiarpur News : ​​​ਮੁਲਜ਼ਮਾਂ ਕੋਲੋਂ ਇੱਕ .32 ਬੋਰ ਦਾ ਪਿਸਤੌਲ, ਖੰਡਾ (ਮਾਰੂ ਹਥਿਆਰ) ਅਤੇ ਹੋਰ ਤੇਜ਼ਧਾਰ ਹਥਿਆਰ (ਕਿਰਚ ਆਦਿ) ਬਰਾਮਦ ਕੀਤੇ ਗਏ ਹਨ। ​ਇਹ ਮੁਲਜ਼ਮ ਵੱਖ-ਵੱਖ ਇਲਾਕਿਆਂ ਜਿਵੇਂ ਨੰਗਲ (ਬਟਾਲਾ), ਅਬੋਵਾਲ ਅਤੇ ਕੋਟਲਾ ਨੋਧ ਸਿੰਘ ਨਾਲ ਸਬੰਧਤ ਹਨ।

Reported by:  PTC News Desk  Edited by:  KRISHAN KUMAR SHARMA -- March 24th 2026 04:04 PM -- Updated: March 24th 2026 04:05 PM
Hoshiarpur News : ​ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Hoshiarpur News : ​ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Hoshiarpur News : ​ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਮਿਲੀ, ਜਦੋਂ ਨਾਕਾਬੰਦੀ ਦੌਰਾਨ ਇੱਕ ਸੰਗਠਿਤ ਅਪਰਾਧਿਕ ਗਿਰੋਹ ਦੇ 7 ਮੈਂਬਰਾਂ ਨੂੰ ਐਸ.ਐਚ.ਓ. ਸਤਪਾਲ ਸਿੰਘ ਦੀ ਟੀਮ ਨੇ ਕੱਲ੍ਹ ਇੱਕ ਵਿਸ਼ੇਸ਼ ਨਾਕੇ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ ਇਹ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।

​​ਮੁਲਜ਼ਮਾਂ ਕੋਲੋਂ ਇੱਕ .32 ਬੋਰ ਦਾ ਪਿਸਤੌਲ, ਖੰਡਾ (ਮਾਰੂ ਹਥਿਆਰ) ਅਤੇ ਹੋਰ ਤੇਜ਼ਧਾਰ ਹਥਿਆਰ (ਕਿਰਚ ਆਦਿ) ਬਰਾਮਦ ਕੀਤੇ ਗਏ ਹਨ। ​ਇਹ ਮੁਲਜ਼ਮ ਵੱਖ-ਵੱਖ ਇਲਾਕਿਆਂ ਜਿਵੇਂ ਨੰਗਲ (ਬਟਾਲਾ), ਅਬੋਵਾਲ ਅਤੇ ਕੋਟਲਾ ਨੋਧ ਸਿੰਘ ਨਾਲ ਸਬੰਧਤ ਹਨ।


​ਜਾਣਕਾਰੀ ਦਿੰਦੇ ਹੋਏ ਡੀਐਸਪੀ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ, "ਸਾਨੂੰ ਕੱਲ੍ਹ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ। ਇਹ ਇੱਕ ਆਰਗੇਨਾਈਜ਼ਡ ਕਰਾਈਮ ਕਰਨ ਵਾਲਾ ਗਰੁੱਪ ਸੀ, ਜਿਨ੍ਹਾਂ ਦੇ ਲਿੰਕ ਜੇਲ੍ਹਾਂ ਵਿੱਚ ਬੈਠੇ ਅਪਰਾਧੀਆਂ ਨਾਲ ਵੀ ਹਨ। ਫੜੇ ਗਏ ਮੁਲਜ਼ਮਾਂ 'ਤੇ ਪਹਿਲਾਂ ਵੀ ਕਈ ਸੰਗੀਨ ਮਾਮਲੇ ਦਰਜ ਹਨ। ਅਸੀਂ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਅੱਗੇ ਦੀ ਪੁੱਛਗਿੱਛ ਕਰਾਂਗੇ ਤਾਂ ਜੋ ਜੇਲ੍ਹ ਵਿੱਚ ਬੈਠੇ ਇਨ੍ਹਾਂ ਦੇ ਆਕਾਵਾਂ ਤੱਕ ਵੀ ਪਹੁੰਚਿਆ ਜਾ ਸਕੇ।"

​ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਹੋਣ ਵਾਲੀਆਂ ਲੁੱਟਾਂ-ਖੋਹਾਂ ਅਤੇ ਹੋਰ ਅਪਰਾਧਿਕ ਘਟਨਾਵਾਂ 'ਤੇ ਲਗਾਮ ਲੱਗੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪੁੱਛਗਿੱਛ ਦੌਰਾਨ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਹਨ।

- PTC NEWS

Top News view more...

Latest News view more...

PTC NETWORK
PTC NETWORK