Manohar Lal Khattar Controversy : 'ਕਿਸਾਨਾਂ ਦਾ ਮਖੌਟਾ ਪਾਕੇ ਪੰਜਾਬ ਦੇ ਕੁਝ ਲੋਕ...', ਮਨੋਹਰ ਲਾਲ ਖੱਟਰ ਦਾ ਕਿਸਾਨਾਂ ਬਾਰੇ ਵਿਵਾਦਿਤ ਬਿਆਨ
Manohar Lal Khattar Statement on Farmers : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਸ ਵੇਲੇ ਕੇਂਦਰ ਸਰਕਾਰ ਵਿੱਚ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਕੈਥਲ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਕਰਨ ਮਨੋਹਰ ਲਾਲ ਖੱਟਰ ਨੇ ਆਪਣੇ ਸੰਬੋਧਨ 'ਚ ਕਿਹਾ, 'ਪੰਜਾਬ ਦੇ ਕੁਝ ਲੋਕ ਕਿਸਾਨਾਂ ਦੇ ਮਖੌਟੇ ਪਾ ਕੇ ਚੜ੍ਹਾਈ ਕੀਤੀ ਸੀ। ਅਸੀਂ ਇੱਕ ਸਾਲ ਤੱਕ ਇਹ ਸਭ ਝੱਲਿਆ। ਇਸ ਪਿੱਛੇ ਮਕਸਦ ਕੇਂਦਰ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਡੇਗਣਾ ਸੀ।
ਮਨੋਹਰ ਲਾਲ ਖੱਟਰ ਨੇ ਅੱਗੇ ਕਿਹਾ, 'ਮਖੌਟੇ ਪਹਿਨੇ ਲੋਕ ਟਰੈਕਟਰ ਲੈ ਕੇ ਦਿੱਲੀ ਪਹੁੰਚੇ ਸਨ ਤੇ ਲਾਲ ਕਿਲ੍ਹੇ 'ਤੇ ਵੀ ਚੜ੍ਹਾਈ ਕੀਤੀ ਸੀ। ਉਹ ਕਿਸਾਨ ਨਹੀਂ ਸੀ। ਅਸੀਂ ਦੇਸ਼ ਭਗਤ ਲੋਕ ਹਾਂ। ਕੁਝ ਲੋਕ ਤੁਹਾਨੂੰ ਉਲਝਾਉਣਗੇ, ਪਰ ਉਹਨਾਂ ਤੋਂ ਗੁੰਮਰਾਹ ਨਾ ਹੋਵੋ। ਖੱਟਰ ਨੇ ਕਿਹਾ ਕਿ ਹੁਣ ਪੰਜਾਬ-ਹਰਿਆਣਾ ਸਰਹੱਦ 'ਤੇ ਬੈਠੇ ਕਿਸਾਨਾਂ ਨੇ ਆਉਣ-ਜਾਣ ਵਾਲਿਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪਰ ਹਰਿਆਣਾ ਦੇ ਲੋਕ ਇਸ ਗੱਲੋਂ ਖੁਸ਼ ਹਨ ਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਸਰਹੱਦ 'ਤੇ ਰੋਕ ਲਿਆ ਅਤੇ ਅੱਗੇ ਵਧਣ ਨਹੀਂ ਦਿੱਤਾ।
ਖੱਟਰ ਨੇ ਕਿਹਾ, 'ਅਸੀਂ ਇਸ ਰਸਤੇ ਨੂੰ ਖੋਲ੍ਹਣ ਦੀ ਯੋਜਨਾ ਬਣਾਈ ਸੀ, ਪਰ ਦੂਜੇ ਪਾਸੇ ਕੁਝ ਲੋਕ ਕਿਸਾਨਾਂ ਦਾ ਮਖੌਟਾ ਪਹਿਨ ਕੇ ਬੈਠੇ ਹਨ, ਜੋ ਸਿਸਟਮ ਨੂੰ ਵਿਗਾੜਨਾ ਚਾਹੁੰਦੇ ਹਨ। ਇਹ ਉਹ ਲੋਕ ਹਨ ਜੋ ਸਥਿਰ ਸਰਕਾਰਾਂ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਵੇਰਵਿਆਂ ਵਿੱਚ ਜਾਣ ਦੀ ਲੋੜ ਨਹੀਂ, ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਕੌਣ ਹਨ।
ਇਹ ਵੀ ਪੜ੍ਹੋ : AAP ਦੇ 5 ਸਾਬਕਾ ਮੰਤਰੀਆਂ ਨੂੰ ਸਰਕਾਰੀ ਨੋਟਿਸ, ਸਰਕਾਰੀ ਬੰਗਲਾ ਖਾਲੀ ਕਰਨ ਦੇ ਹੁਕਮ, ਦਿੱਤਾ 15 ਦਿਨਾਂ ਦਾ ਸਮਾਂ
- PTC NEWS