Kapurthala News : ਗਟਰ 'ਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰ ਦੀ ਮੌਤ , ਠੇਕੇਦਾਰ ਵੀਂ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਭਰਤੀ
Kapurthala News : ਨਡਾਲਾ ਦੇ ਨੇੜੇ ਪਿੰਡ ਹਬੀਬਵਾਲ (ਕਪੂਰਥਲਾ ) ਦੇ ਨੇੜੇ ਪਿੰਡ ਬੁੱਧਪੁਰ 'ਚ ਰਹਿੰਦੇ ਪਰਵਾਸੀ ਮਜ਼ਦੂਰ ਦੀ ਪਿੰਡ ਕੂਕਾ ਕਲੋਨੀ 'ਚ ਨਿਰਮਾਣ ਅਧੀਨ ਕੋਠੀ 'ਚ ਗਟਰ ਵਿੱਚ ਕੰਮ ਕਰਦਿਆਂ ਇਕ ਪਰਵਾਸੀ ਮਜ਼ਦੂਰ ਦੀ ਹਾਲਾਤਾਂ 'ਚ ਮੌਤ ਹੋ ਗਈ ਹੈ ,ਜਦਕਿ ਉਸਨੂੰ ਗਟਰ ਅੰਦਰ ਬਚਾਉਣ ਗਿਆ ਪੰਜਾਬੀ ਠੇਕੇਦਾਰ ਵੀ ਇਸ ਹਾਦਸੇ ਦੌਰਾਨ ਬੇਹੋਸ਼ੀ ਦੀ ਹਾਲਤ ਵਿੱਚ ਜਲੰਧਰ ਦੇ ਨਿਜੀ ਹਸਪਤਲ ਵਿੱਚ ਇਲਾਜ਼ ਅਧੀਨ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਠੇਕੇਦਾਰ ਨਾਲ ਕੰਮ ਕਰਦੇ ਮਜ਼ਦੂਰ ਨੇ ਦੱਸਿਆ ਕਿ ਅਸੀਂ ਹਬੀਬਵਾਲ 'ਚ ਕੋਠੀ 'ਚ ਕੰਮ ਕਰ ਰਹੇ ਸੀ ਕਿ ਸ਼ਾਮ ਚਾਰ ਕੁ ਵਜੇ ਦੂਜੀ ਜਗਾ ਪਿੰਡ ਕੂਕਾ ਕਲੋਨੀ ਤੋਂ ਫੋਨ ਆਇਆ ਕਿ ਠੇਕੇਦਾਰ ਨੂੰ ਸੱਟਾਂ ਲੱਗੀਆਂ ਹਨ , ਜਦ ਅਸੀਂ ਉਥੇ ਪੁੱਜੇ ਤਾਂ ਠੇਕੇਦਾਰ ਤੇ ਪਰਵਾਸੀ ਮਜ਼ਦੂਰ ਗਟਰ 'ਚ ਸਨ ਤਾਂ ਸਾਥੀਆਂ ਨਾਲ ਉਨ੍ਹਾਂ ਨੂੰ ਗਟਰ 'ਚੋਂ ਬਾਹਰ ਕੱਢ ਕੇ ਨਡਾਲਾ ਦੇ ਵਾਲੀਆ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਪਰਵਾਸੀ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਠੇਕਦਾਰ ਸੁਖਵਿੰਦਰ ਸਿੰਘ ਵਾਸੀ ਹਬੀਬਵਾਲ ਨੂੰ ਜਲੰਧਰ ਰੈਫਰ ਕਰ ਦਿੱਤਾ।
ਮ੍ਰਿਤਕ ਪਰਵਾਸੀ ਮਜ਼ਦੂਰ ਦੀ ਪਛਾਣ ਸੋਨੂ ਪੁੱਤਰ ਉਦੋ ਮੁਨੀ ਵਾਸੀ ਮਹੇਸ਼ਪੁਰ ਥਾਣਾ ਪਲਕਾਜ਼ਿਲ੍ਹਾ ਕਡਿਆਲ (ਬਿਹਾਰ) ਹਾਲ ਵਾਸੀ ਬੁੱਧਪੁਰ ਨੇੜੇ ਹਬੀਬਵਾਲ ਵਜੋ ਹੋਈ ਹੈ। ਫਿਲਹਾਲ ਮ੍ਰਿਤਕ ਪਰਵਾਸੀ ਮਜ਼ਦੂਰ ਦੀ ਮ੍ਰਿਤਿਕ ਦੇਹ ਮੋਰਚਰੀ ਵਿਚ ਰੱਖਵਾ ਦਿਤੀ ਹੈ। ਗਟਰ 'ਚੋ ਜ਼ਹਿਰੀਲੀ ਗੈਸ ਚੜਨ ਦਾ ਸ਼ੱਕ ਜਿਤਾਇਆ ਜਾ ਰਿਹਾ ਹੈ ਅਤੇ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਠੇਕੇਦਾਰ ਦੇ ਹੋਸ਼ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
- PTC NEWS