Amritsar News : ਅੰਮ੍ਰਿਤਸਰ 'ਚ ਅਕਾਲੀ ਆਗੂ ਦੇ ਘਰ 'ਤੇ ਬਦਮਾਸ਼ਾਂ ਦਾ ਹਮਲਾ, ਗੋਲੀਬਾਰੀ 'ਚ ਆਗੂ ਦਾ ਭਤੀਜਾ ਜ਼ਖ਼ਮੀ
Amritsar News : ਅੰਮ੍ਰਿਤਸਰ ਦੀ ਰਾਮਨਗਰ ਕਲੋਨੀ ਵਿੱਚ ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਘਰ 'ਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬੜਤੋੜ ਹਮਲਾ ਕੀਤਾ ਗਿਆ। ਹਮਲੇ ਦੌਰਾਨ ਕਮਲ ਬੰਗਾਲੀ (Akali Leader Kamal Bengali Attack) ਦੇ ਭਤੀਜੇ ਦੀ ਛਾਤੀ 'ਤੇ ਗੋਲੀ ਲੱਗੀ, ਜਦਕਿ ਬਦਮਾਸ਼ਾਂ ਨੇ ਕਿਰਪਾਨਾਂ, ਕੱਚ ਦੀਆਂ ਬੋਤਲਾਂ ਅਤੇ ਪੱਥਰਾਂ ਨਾਲ ਵੀ ਹਮਲਾ ਕੀਤਾ। ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕਮਲ ਬੰਗਾਲੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਇਸ ਵਾਰ ਵੀ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਆ ਕੇ ਧਮਕੀ ਦਿੱਤੀ ਕਿ ਜੇ ਫਿਰੌਤੀ ਨਾ ਦਿੱਤੀ ਤਾਂ ਨਤੀਜੇ ਭੁਗਤਣੇ ਪੈਣਗੇ।
ਪਹਿਲਾਂ ਪੁੱਤਰ ਨੂੰ ਨਿਸ਼ਾਣਾ ਬਣਾਉਣ ਆਏ ਸਨ ਹਮਲਾਵਰ : ਕਮਲ ਬੰਗਾਲੀ
ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਗੁੰਡਾਗਰਦੀ ਦਾ ਸ਼ਿਕਾਰ ਹਨ ਅਤੇ ਰਾਮਨਗਰ ਕਲੋਨੀ ਦੇ ਗਰੀਬ ਵਸਨੀਕਾਂ ਨੂੰ ਵੀ ਸੁਰੱਖਿਆ ਦੀ ਕਮੀ ਮਹਿਸੂਸ ਹੋ ਰਹੀ ਹੈ। ਕਮਲ ਬੰਗਾਲੀ ਨੇ ਕਿਹਾ ਕਿ ਹਮਲਾਵਰ ਪਹਿਲਾਂ ਉਨ੍ਹਾਂ ਦੇ ਬੇਟੇ ਨੂੰ ਨਿਸ਼ਾਨਾ ਬਣਾਉਣ ਆਏ ਅਤੇ ਉਸ ਉੱਤੇ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਦੇ ਭਤੀਜੇ ਨੂੰ ਗੋਲੀ ਮਾਰੀ ਗਈ। ਹਾਲਾਤ ਸੰਭਾਲਣ ਲਈ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਪਰ ਪੁਲਿਸ ਮੌਕੇ ‘ਤੇ ਦੇਰੀ ਨਾਲ ਪਹੁੰਚੀ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੰਨ੍ਹਾਂ ਲੋਕਾਂ ਨੇ ਹਮਲਾ ਕੀਤਾ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਭਾਵੇਂ ਉਨ੍ਹਾਂ ‘ਤੇ ਕਤਲ ਦੇ ਯਤਨ ਵਰਗੀਆਂ ਧਾਰਾਵਾਂ ਹੀ ਕਿਉਂ ਨਾ ਲਗਾਈਆਂ ਜਾਣ।
ਪੁਲਿਸ ਦਾ ਕੀ ਹੈ ਕਹਿਣਾ ?
ਪੁਲਿਸ (Amritsar Police) ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚ ਗਈ ਸੀ ਅਤੇ ਪੀੜਤ ਪੱਖ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਬਾਹਰੀ ਲੋਕ ਆ ਕੇ ਸਾਬਕਾ ਸਰਪੰਚ ਨਾਲ ਝਗੜੇ ਵਿੱਚ ਸ਼ਾਮਲ ਹੋਏ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਬਿਆਨਾਂ ਅਤੇ ਸਬੂਤਾਂ ਦੇ ਆਧਾਰ ‘ਤੇ ਜਿੰਨ੍ਹਾਂ ਦਾ ਵੀ ਨਾਮ ਸਾਹਮਣੇ ਆਵੇਗਾ, ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS