22 ਭਾਰਤੀਆਂ ਨੂੰ ਲੈ ਕੇ ਜਾ ਰਹੇ ਬ੍ਰਿਟਿਸ਼ ਤੇਲ ਟੈਂਕਰ 'ਤੇ ਮਿਜ਼ਾਈਲੀ ਹਮਲਾ, ਭਾਰਤੀ ਜਲ ਸੈਨਾ ਨੇ ਕੀਤੀ ਫੌਰੀ ਕਰਵਾਈ
Houthi Missile Attack: ਹੂਤੀ ਵਿਧਰੋਹੀਆਂਨੇ ਲਾਲ ਸਾਗਰ ਦੀ ਅਦਨ ਦੀ ਖਾੜੀ ਵਿੱਚ ਇੱਕ ਹੋਰ ਵਪਾਰਕ ਜਹਾਜ਼ 'ਤੇ ਮਿਜ਼ਾਈਲ ਹਮਲਾ ਕੀਤਾ ਹੈ। 22 ਭਾਰਤੀਆਂ ਨੂੰ ਲੈ ਕੇ ਜਾ ਰਹੇ ਬ੍ਰਿਟਿਸ਼ ਤੇਲ ਟੈਂਕਰ ਮਰਲਿਨ ਲੁਆਂਡਾ 'ਤੇ 26 ਜਨਵਰੀ ਦੀ ਰਾਤ ਨੂੰ ਹੂਤੀ ਵਿਧਰੋਹੀਆਂ ਨੇ ਮਿਜ਼ਾਈਲ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਸੀ। ਜਹਾਜ਼ ਤੋਂ ਐਸ.ਓ.ਐਸ. ਸਿਗਨਲ ਮਿਲਦੇ ਹੀ ਭਾਰਤੀ ਜਲ ਸੈਨਾ ਦੇ ਮਿਜ਼ਾਈਲ ਵਿਨਾਸ਼ਕਾਰੀ ਆਈ.ਐਨ.ਐਸ. ਵਿਸ਼ਾਖਾਪਟਨਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਅਤੇ ਸਾਰੇ ਲੋਕਾਂ ਨੂੰ ਬਚਾਇਆ।
ਭਾਰਤੀ ਜਲ ਸੈਨਾ ਨੇ ਇਸ ਬਚਾਅ ਮੁਹਿੰਮ ਦੀ ਜਾਣਕਾਰੀ X (ਪਹਿਲਾਂ ਟਵਿੱਟਰ) 'ਤੇ ਆਪਣੇ ਅਧਿਕਾਰਤ ਹੈਂਡਲ ਰਾਹੀਂ ਦਿੱਤੀ ਹੈ। ਜਲ ਸੈਨਾ ਨੇ ਕਿਹਾ ਕਿ ਜਿਵੇਂ ਹੀ 26 ਜਨਵਰੀ ਦੀ ਰਾਤ ਨੂੰ ਤੇਲ ਟੈਂਕਰ ਤੋਂ ਐਮਰਜੰਸੀ ਕਾਲ ਮਿਲੀ, ਅਦਨ ਦੀ ਖਾੜੀ ਵਿੱਚ ਮੌਜੂਦ ਸਾਡੇ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਆਈ.ਐਨ.ਐਸ. ਵਿਸ਼ਾਖਾਪਟਨਮ ਨੇ ਜਵਾਬ ਦਿੱਤਾ ਅਤੇ ਘਟਨਾ ਵਾਲੀ ਥਾਂ ਵੱਲ ਵਧਿਆ।
#IndianNavy's Guided missile destroyer, #INSVisakhapatnam, deployed in the #GulfofAden responded to a distress call from MV #MarlinLuanda on the night of #26Jan 24.
The fire fighting efforts onboard the distressed Merchant Vessel is being augmented by the NBCD team along with… pic.twitter.com/meocASF2Lo — SpokespersonNavy (@indiannavy) January 27, 2024
ਮੌਕੇ 'ਤੇ ਪਹੁੰਚ ਕੇ ਐਨ.ਬੀ.ਸੀ.ਡੀ ਦੀ ਟੀਮ ਨੂੰ ਅੱਗ ਬੁਝਾਊ ਯੰਤਰ ਸਮੇਤ ਤੇਲ ਟੈਂਕਰ 'ਤੇ ਭੇਜਿਆ ਗਿਆ, ਜਿਸ ਨੇ ਬ੍ਰਿਟਿਸ਼ ਜਹਾਜ਼ ਦੇ ਅਮਲੇ ਦੇ ਨਾਲ ਮਿਲ ਕੇ ਅੱਗ 'ਤੇ ਕਾਬੂ ਪਾਇਆ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਲ ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਤੇਲ ਟੈਂਕਰ ਦੇ ਚਾਲਕ ਦਲ ਦੇ ਮੈਂਬਰਾਂ ਵਿੱਚ 22 ਭਾਰਤੀ ਅਤੇ 1 ਬੰਗਲਾਦੇਸ਼ੀ ਨਾਗਰਿਕ ਸ਼ਾਮਲ ਸਨ। ਇਹ ਵੀ ਦੱਸਿਆ ਕਿ ਟੈਂਕਰ ਨੂੰ ਯਮਨ ਤੋਂ ਈਰਾਨ ਸਮਰਥਿਤ ਹੂਤੀ ਵਿਧਰੋਹੀਆਂਨੇ ਨੇ ਨਿਸ਼ਾਨਾ ਬਣਾਇਆ ਸੀ।
ਲੁਆਂਡਾ ਵਿੱਚ ਬ੍ਰਿਟਿਸ਼ ਤੇਲ ਟੈਂਕਰ ਮਰਲਿਨ ਦੇ ਸੰਚਾਲਕ ਤਾਰਾਫੀਗੁਰਾ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਲੁਆਂਡਾ ਤੋਂ ਲਾਲ ਸਾਗਰ ਤੋਂ ਲੰਘਦੇ ਸਮੇਂ ਮਰਲਿਨ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਜਹਾਜ਼ 'ਚ ਅੱਗ ਲੱਗ ਗਈ।
ਇੱਕ ਬ੍ਰਿਟਿਸ਼ ਤੇਲ ਟੈਂਕਰ ਦੇ ਨਾਲ ਲਾਲ ਸਾਗਰ ਵਿੱਚ ਅਦਨ ਦੀ ਖਾੜੀ ਵਿੱਚੋਂ ਲੰਘ ਰਹੇ ਇੱਕ ਅਮਰੀਕੀ ਜੰਗੀ ਜਹਾਜ਼ ਵਿਨਾਸ਼ਕਾਰੀ ਯੂ.ਐਸ.ਐਸ. ਕਾਰਨੀ ਉੱਤੇ ਵੀ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਹੈ। ਇਹ ਹਮਲਾ ਹੂਤੀ ਵਿਧਰੋਹੀਆਂਨੇ ਵੱਲੋਂ ਕੀਤੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਘਟਨਾ ਨੂੰ ਹਾਲ ਦੇ ਦਹਾਕਿਆਂ 'ਚ ਮੱਧ ਪੂਰਬ 'ਚ ਪੱਛਮੀ ਬਲਾਂ ਵਿਚਾਲੇ ਸਭ ਤੋਂ ਵੱਡਾ ਸਮੁੰਦਰੀ ਟਕਰਾਅ ਮੰਨਿਆ ਜਾ ਰਿਹਾ ਹੈ। ਹੂਤੀ ਦੇਸ਼ਤਗਰਦਾਂ ਨੇ ਪਿਛਲੇ ਸਾਲ ਨਵੰਬਰ ਤੋਂ ਲਗਾਤਾਰ ਇਸ ਖੇਤਰ 'ਚ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਲਈ ਉਨ੍ਹਾਂ ਨੇ ਫਲਸਤੀਨ 'ਚ ਇਜ਼ਰਾਈਲ ਦੇ ਫੌਜੀ ਹਮਲੇ ਨੂੰ ਕਾਰਨ ਦੱਸਿਆ ਹੈ।
-