Mon, Feb 9, 2026
Whatsapp

Honour Killing Case : ਮੋਗਾ ਅਦਾਲਤ ਦਾ ਵੱਡਾ ਫ਼ੈਸਲਾ, ਦੋ ਭਰਾਵਾਂ ਨੂੰ ਉਮਰਕੈਦ ਦੀ ਸਜ਼ਾ, 1-1 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ

Moga Honour Killing : ਮ੍ਰਿਤਕ ਦੀ ਪਛਾਣ ਰਛਪਾਲ ਸਿੰਘ ਉਰਫ ਸਾਜਨ ਵਾਸੀ ਪਿੰਡ ਵੱਡੂਵਾਲ ਵਜੋਂ ਹੋਈ ਸੀ, ਜਿਸ ਦਾ ਦੋਸ਼ੀ ਦੀ ਕੁੜੀ ਨਾਲ ਕਰੀਬ 18 ਮਹੀਨਿਆਂ ਤੋਂ ਸਬੰਧ ਸੀ। ਪਰ ਕੁੜੀ ਦੇ ਪਰਿਵਾਰ ਨੇ ਰਿਸ਼ਤੇ ਦਾ ਵਿਰੋਧ ਕੀਤਾ।

Reported by:  PTC News Desk  Edited by:  KRISHAN KUMAR SHARMA -- February 09th 2026 07:46 PM -- Updated: February 09th 2026 07:49 PM
Honour Killing Case : ਮੋਗਾ ਅਦਾਲਤ ਦਾ ਵੱਡਾ ਫ਼ੈਸਲਾ, ਦੋ ਭਰਾਵਾਂ ਨੂੰ ਉਮਰਕੈਦ ਦੀ ਸਜ਼ਾ, 1-1 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ

Honour Killing Case : ਮੋਗਾ ਅਦਾਲਤ ਦਾ ਵੱਡਾ ਫ਼ੈਸਲਾ, ਦੋ ਭਰਾਵਾਂ ਨੂੰ ਉਮਰਕੈਦ ਦੀ ਸਜ਼ਾ, 1-1 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ

Moga : ਮੋਗਾ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਇੱਕ ਵਿਅਕਤੀ ਅਤੇ ਉਸਦੇ ਭਰਾ ਨੂੰ ਇੱਕ 20 ਸਾਲਾ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ (Honour Killing) ਸੁਣਾਈ ਹੈ, ਜੋ ਦੋਸ਼ੀ ਦੀ ਧੀ ਨਾਲ ਸਬੰਧਾਂ ਵਿੱਚ ਸੀ। ਅਦਾਲਤ ਨੇ ਹਰੇਕ ਦੋਸ਼ੀ 'ਤੇ 1.04 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਮ੍ਰਿਤਕ ਦੀ ਪਛਾਣ ਰਛਪਾਲ ਸਿੰਘ ਉਰਫ ਸਾਜਨ ਵਾਸੀ ਪਿੰਡ ਵੱਡੂਵਾਲ ਵਜੋਂ ਹੋਈ ਸੀ, ਜਿਸ ਦਾ ਦੋਸ਼ੀ ਦੀ ਕੁੜੀ ਨਾਲ ਕਰੀਬ 18 ਮਹੀਨਿਆਂ ਤੋਂ ਸਬੰਧ ਸੀ। ਪਰ ਕੁੜੀ ਦੇ ਪਰਿਵਾਰ ਨੇ ਰਿਸ਼ਤੇ ਦਾ ਵਿਰੋਧ ਕੀਤਾ। 

ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਇਹ ਘਟਨਾ 1 ਅਪਰੈਲ 2023 ਦੀ ਰਾਤ ਦੀ ਹੈ। ਦੋਸ਼ ਹੈ ਕਿ ਕੁੜੀ ਨੇ ਆਪਣੇ ਪਰਿਵਾਰ ਦੇ ਦਬਾਅ ਹੇਠ ਆ ਕੇ ਰਛਪਾਲ ਨੂੰ ਆਪਣੇ ਘਰ ਬੁਲਾਇਆ। ਜਦੋਂ ਮੁੰਡਾ ਉਥੇ ਪਹੁੰਚਿਆ ਤਾਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਬਾਅਦ ਵਿਚ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਗੁਨਾਹ ਨੂੰ ਛੁਪਾਉਣ ਲਈ ਦੋਸ਼ੀਆਂ ਨੇ ਉਸ ਦੀ ਲਾਸ਼ ਲਾਗਲੇ ਪਿੰਡ ਲੋਹਗੜ੍ਹ ਦੀ ਇੱਕ ਨਹਿਰ ਕੋਲ ਸੁੱਟ ਦਿੱਤੀ।


ਸ਼ਿਕਾਇਤ ਮਿਲਣ 'ਤੇ ਪੁਲਿਸ ਵੱਲੋਂ ਜਾਂਚ ਦੌਰਾਨ ਰਛਪਾਲ ਦੀ ਲਾਸ਼ ਅਗਲੀ ਸਵੇਰ, 2 ਅਪ੍ਰੈਲ, 2023 ਨੂੰ ਬਰਾਮਦ ਕੀਤੀ ਗਈ। ਪੁਲਿਸ ਨੇ ਲਾਸ਼ ਦੇ ਨੇੜੇ ਤੋਂ ਲੱਕੜ ਦਾ ਇੱਕ ਟੁਕੜਾ ਅਤੇ ਅਪਰਾਧ ਵਿੱਚ ਵਰਤੀ ਗਈ ਰੱਸੀ ਵੀ ਬਰਾਮਦ ਕੀਤੀ। ਉਪਰੰਤ ਜਾਂਚ ਤੋਂ ਬਾਅਦ ਪੁਲਿਸ ਨੇ ਕੁੜੀ ਦੇ ਪਿਤਾ ਗੁਰਤੇਜ ਸਿੰਘ, ਉਸਦੇ ਚਾਚਾ ਛਿੰਦਾ ਸਿੰਘ ਅਤੇ ਦੋ ਨਾਬਾਲਗਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਹੁਣ, ਮੋਗਾ ਅਦਾਲਤ ਨੇ ਮਾਮਲੇ 'ਚ ਗੁਰਤੇਜ ਸਿੰਘ ਅਤੇ ਛਿੰਦਾ ਸਿੰਘ ਨੂੰ ਕਤਲ ਦਾ ਦੋਸ਼ੀ ਪਾਇਆ। ਦੋਵਾਂ ਭਰਾਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਪਰ ਦੋ ਨਾਬਾਲਗਾਂ ਦੇ ਮਾਮਲੇ ਦੀ ਸੁਣਵਾਈ ਅਜੇ ਵੀ ਜੁਵੇਨਾਈਲ ਜਸਟਿਸ ਬੋਰਡ ਵੱਲੋਂ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK