Thu, Apr 16, 2026
Whatsapp

Nayagaon ਟੈਕਸੀ ਡਰਾਈਵਰ ਦੇ ਕਤਲ ਮਾਮਲੇ 'ਚ ਮੋਹਾਲੀ ਪੁਲਿਸ ਨੇ 3 ਆਰੋਪੀਆਂ ਨੂੰ ਪਿਸਤੌਲ ਸਮੇਤ ਕੀਤਾ ਗ੍ਰਿਫ਼ਤਾਰ

Nayagaon taxi driver Murder Case : ਮੋਹਾਲੀ ਪੁਲਿਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇਈਐਮ) ਨਾਲ ਜੁੜੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਆਰੋਪੀ ਟੈਕਸੀ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਮਾਮਲੇ 'ਚ ਸ਼ਾਮਿਲ ਸਨ

Reported by:  PTC News Desk  Edited by:  Shanker Badra -- September 02nd 2025 02:00 PM -- Updated: September 02nd 2025 02:02 PM
Nayagaon ਟੈਕਸੀ ਡਰਾਈਵਰ ਦੇ ਕਤਲ ਮਾਮਲੇ 'ਚ ਮੋਹਾਲੀ ਪੁਲਿਸ ਨੇ 3 ਆਰੋਪੀਆਂ ਨੂੰ ਪਿਸਤੌਲ ਸਮੇਤ ਕੀਤਾ ਗ੍ਰਿਫ਼ਤਾਰ

Nayagaon ਟੈਕਸੀ ਡਰਾਈਵਰ ਦੇ ਕਤਲ ਮਾਮਲੇ 'ਚ ਮੋਹਾਲੀ ਪੁਲਿਸ ਨੇ 3 ਆਰੋਪੀਆਂ ਨੂੰ ਪਿਸਤੌਲ ਸਮੇਤ ਕੀਤਾ ਗ੍ਰਿਫ਼ਤਾਰ

Nayagaon taxi driver Murder Case : ਮੋਹਾਲੀ ਪੁਲਿਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇਈਐਮ) ਨਾਲ ਜੁੜੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਆਰੋਪੀ ਟੈਕਸੀ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਮਾਮਲੇ 'ਚ ਸ਼ਾਮਿਲ ਸਨ। 

ਜਾਣਕਾਰੀ ਅਨੁਸਾਰ ਨਯਾਗਾਓਂ ਦਾ ਰਹਿਣ ਵਾਲਾ ਟੈਕਸੀ ਡਰਾਈਵਰ ਅਨਿਲ ਕੁਮਾਰ ਘਰ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਇੱਕ ਸਵਾਰੀ ਨੂੰ ਲੈਣ ਗਿਆ ਸੀ ਅਤੇ ਉਸ ਤੋਂ ਬਾਅਦ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਉਸਦੀ ਕਾਰ ਰੋਪੜ ਟੋਲ 'ਤੇ ਦੇਖੀ ਗਈ ਸੀ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਬਸ਼ੀਰ, ਮੁਨੀਸ਼ ਸਿੰਘ ਅਤੇ ਏਜਾਜ਼ ਅਹਿਮਦ ਵਜੋਂ ਹੋਈ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ।


ਆਰੋਪੀਆਂ ਦੇ ਖੁਲਾਸੇ ਤੋਂ ਬਾਅਦ ਲਾਸ਼ ਮਿਲੀ

ਤਿੰਨਾਂ ਮੁਲਜ਼ਮਾਂ ਨੇ ਟੈਕਸੀ ਡਰਾਈਵਰ ਦੇ ਅਗਵਾ ਅਤੇ ਕਤਲ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਨੌਜਵਾਨ ਦੀ ਲਾਸ਼ ਬਾਰੇ ਵੀ ਖੁਲਾਸਾ ਹੋਇਆ। ਪੁਲਿਸ ਅਨੁਸਾਰ ਨੌਜਵਾਨ ਦੀ ਲਾਸ਼ ਮੋਹਾਲੀ ਤੋਂ ਬਰਾਮਦ ਕੀਤੀ ਗਈ ਹੈ, ਜਦੋਂ ਕਿ ਕਾਰ ਪੁਲਿਸ ਨੇ ਕਿਸੇ ਹੋਰ ਜ਼ਿਲ੍ਹੇ ਤੋਂ ਜ਼ਬਤ ਕਰ ਲਈ ਹੈ। ਮੁਲਜ਼ਮਾਂ ਤੋਂ ਕਤਲ ਵਿੱਚ ਵਰਤਿਆ ਗਿਆ 32 ਬੋਰ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਮੁੱਖ ਮੁਲਜ਼ਮ ਸਾਹਿਲ ਬਸ਼ੀਰ ਪਹਿਲਾਂ ਹੀ ਯੂਏਪੀਏ ਅਤੇ ਆਰਮਜ਼ ਐਕਟ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਉਸ ਦੇ ਭਰਾ ਏਜਾਜ਼ ਅਹਿਮਦ ਨੂੰ ਵੀ ਪਹਿਲਾਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋਵੇਂ ਜੈਸ਼-ਏ-ਮੁਹੰਮਦ ਦੇ ਓਵਰਗਰਾਊਂਡ ਵਰਕਰ ਦੱਸੇ ਜਾ ਰਹੇ ਹਨ।

- PTC NEWS

Top News view more...

Latest News view more...

PTC NETWORK
PTC NETWORK