Thu, Jul 9, 2026
Whatsapp

Ludhiana Farmer Protest : ਇਸ ਦਿਨ ਕਿਸਾਨਾਂ ਵੱਲੋਂ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇਅ ਕੀਤਾ ਜਾਵੇਗਾ ਜਾਮ

ਕਿਸਾਨਾਂ ਨੇ ਆਖਿਆ ਕਿ ਭਾਰਤ ਅਮਰੀਕਾ ਸਮਝੌਤੇ ਨਾਲ ਭਾਰਤ ਦਾ ਖੇਤੀ ਸੈਕਟਰ ਬਰਬਾਦ ਹੋ ਜਾਵੇਗਾ। ਜਿਸ ਨਾਲ ਕਿਸਾਨ ਮਜ਼ਦੂਰ ਤੇ, ਵਪਾਰੀ ਇਹ ਵੀ ਨਾਲ ਬਰਬਾਦੀ ਦੇ ਕੰਢੇ ਤੇ ਚਲੇ ਜਾਣਗੇ।

Reported by:  PTC News Desk  Edited by:  Aarti -- July 09th 2026 04:18 PM -- Updated: July 09th 2026 04:21 PM
Ludhiana Farmer Protest : ਇਸ ਦਿਨ ਕਿਸਾਨਾਂ ਵੱਲੋਂ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇਅ ਕੀਤਾ ਜਾਵੇਗਾ ਜਾਮ

Ludhiana Farmer Protest : ਇਸ ਦਿਨ ਕਿਸਾਨਾਂ ਵੱਲੋਂ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇਅ ਕੀਤਾ ਜਾਵੇਗਾ ਜਾਮ

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ, ਇਸ ਦੌਰਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਐਲਾਨ ਕੀਤਾ ਕਿ 15 ਜੁਲਾਈ ਨੂੰ ਮੱਤੇਵਾੜਾ ਦਾਣਾ ਮੰਡੀ ਤੋਂ ਇੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢ ਕੇ, ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਜਾਵੇਗਾ। 

ਕਿਸਾਨਾਂ ਨੇ ਆਖਿਆ ਕਿ ਇਹ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੂਰਾ ਭਾਰਤ ਬਰਬਾਦੀ ਦੇ ਕੰਢੇ ਤੇ ਹੈ। ਜਿੱਥੇ ਅੱਜ ਚਾਈਨਾ ਵਰਗੇ ਦੇਸ਼ ਵੀ ਸਾਡੇ ਤੇ ਕਬਜ਼ਾ ਕਰ ਰਹੇ ਹਨ। ਕਿਸਾਨਾਂ ਨੇ ਆਖਿਆ ਕਿ ਭਾਰਤ ਅਮਰੀਕਾ ਸਮਝੌਤੇ ਨਾਲ ਭਾਰਤ ਦਾ ਖੇਤੀ ਸੈਕਟਰ ਬਰਬਾਦ ਹੋ ਜਾਵੇਗਾ। ਜਿਸ ਨਾਲ ਕਿਸਾਨ ਮਜ਼ਦੂਰ ਤੇ, ਵਪਾਰੀ ਇਹ ਵੀ ਨਾਲ ਬਰਬਾਦੀ ਦੇ ਕੰਢੇ ਤੇ ਚਲੇ ਜਾਣਗੇ। 


ਦੂਜੇ ਪਾਸੇ ਕਿਸਾਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਵਿੱਚ ਸੋਧ ਕਰਕੇ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਖੋਹਣ ਦੀ ਨੀਅਤ ਨਾਲ ਲਾਗੂ ਕਰਨ ਲੱਗੀ ਹੈ।

ਕਿਸਾਨਾਂ ਨੇ ਆਖਿਆ ਕਿ ਲੈਂਡ ਪੋਲਿੰਗ ਵਰਗੀਆਂ ਨੀਤੀਆਂ ਨੂੰ ਬੰਦ ਕੀਤਾ ਜਾਵੇ,ਕਿਉਂਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਜਮੀਨ ਨਹੀਂ ਦੇਣਾ ਚਾਹੁੰਦੇ, ਮਨਰੇਗਾ ਸਕੀਮ ਦਾ ਨਾਮ ਬਦਲ ਨੂੰ ਲੈ ਕੇ ਵੀ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ, ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਸਤਲੁਜ ਨੂੰ ਪੰਜਾਬ ਦੇ ਹਰ ਪਿੰਡ ਦੇ ਵਿੱਚ ਵਿਖਾਇਆ ਜਵੇਗਾ।

ਇਹ ਵੀ ਪੜ੍ਹੋ  : Jaswant Singh Khalra ਦੇ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ ; ਮਾਮਲੇ ’ਚ ਦੋਸ਼ੀ ਸਾਬਕਾ DSP ਜਸਪਾਲ ਸਿੰਘ ਗਾਇਬ !

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK