Sun, Aug 23, 2026
Whatsapp

MP ਸ਼ੇਰ ਸਿੰਘ ਘੁਬਾਇਆ ਨੇ ਮੁੜ ਰਾਜਾ ਵੜਿੰਗ ਨੂੰ ਲਲਕਾਰਿਆ ! ਚਰਨਜੀਤ ਸਿੰਘ ਚੰਨੀ ਦੀ ਕੀਤੀ ਵਕਾਲਤ

ਇਸ ਮੀਟਿੰਗ ਦੌਰਾਨ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਨਾਲ ਉਨ੍ਹਾਂ ਦੇ ਬੇਟੇ ਅਤੇ ਫਾਜ਼ਿਲਕਾ ਤੋਂ ਸਾਬਕਾ ਵਿਦਿਅਕ ਦਵਿੰਦਰ ਸਿੰਘ ਘੁਬਾਇਆ ਸਣੇ ਉਨ੍ਹਾਂ ਦੇ ਗੁਟ ਦੇ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਲ ਹੋਏ।

Reported by:  PTC News Desk  Edited by:  Aarti -- August 23rd 2026 01:08 PM
MP ਸ਼ੇਰ ਸਿੰਘ ਘੁਬਾਇਆ ਨੇ ਮੁੜ ਰਾਜਾ ਵੜਿੰਗ ਨੂੰ ਲਲਕਾਰਿਆ ! ਚਰਨਜੀਤ ਸਿੰਘ ਚੰਨੀ ਦੀ ਕੀਤੀ ਵਕਾਲਤ

MP ਸ਼ੇਰ ਸਿੰਘ ਘੁਬਾਇਆ ਨੇ ਮੁੜ ਰਾਜਾ ਵੜਿੰਗ ਨੂੰ ਲਲਕਾਰਿਆ ! ਚਰਨਜੀਤ ਸਿੰਘ ਚੰਨੀ ਦੀ ਕੀਤੀ ਵਕਾਲਤ

ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੋਣ ਦਾ ਨਾਅ ਨਹੀਂ ਲੈ ਰਿਹਾ । ਇਕ ਵਾਰੀ ਫਿਰ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਚਨੌਤੀ ਦਿੰਦਿਆ ਫਾਜ਼ਿਲਕਾ ਵਿਚ ਆਪਣੇ ਗੁਟ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦਾ ਉਦੇਸ਼ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਬੂਥ ਲੈਵਲ ਦੇ ਕਾਂਗਰਸੀ ਵਰਕਰਾਂ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ 2027 ਲਈ ਤਿਆਰੀਆਂ ਕਰਨ ਲਈ ਕਿਹਾ ਗਿਆ। 

ਸ਼ੇਰ ਸਿੰਘ ਘੁਬਾਇਆ ਨੇ ਵੀ ਚਰਨਜੀਤ ਸਿੰਘ ਚੰਨੀ ਦਾ ਕੀਤੀ ਵਕਾਲਤ 

ਇਸ ਮੀਟਿੰਗ ਦੌਰਾਨ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਨਾਲ ਉਨ੍ਹਾਂ ਦੇ ਬੇਟੇ ਅਤੇ ਫਾਜ਼ਿਲਕਾ ਤੋਂ ਸਾਬਕਾ ਵਿਦਿਅਕ ਦਵਿੰਦਰ ਸਿੰਘ ਘੁਬਾਇਆ ਸਣੇ ਉਨ੍ਹਾਂ ਦੇ ਗੁਟ ਦੇ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਲ ਹੋਏ। 

ਪੰਜਾਬ ’ਚ ਕਾਂਗਰਸ ਦੀ ਬਣੇਗੀ ਸਰਕਾਰ, ਚੰਨੀ ਹੋਣਗੇ CM- ਘੁਬਾਇਆ 

ਮੀਟਿੰਗ ਦੌਰਾਨ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਇਕ ਵਾਰੀ ਮੁੜ ਕਾਂਗਰਸ ਹਾਈਕਮਾਨ ਦੀ ਥਾਪੀ ਵਾਲੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਵਿਰੋਧ ਵਿਚ ਖੜੇ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਆਪਣਾ ਸ਼ੁਰ ਮਿਲਾਉਂਦਿਆਂ ਇਹ ਜਰੂਰ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੈ ਤੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਹੀ ਹੋਣਗੇ ।  

'ਟਿਕਟਾਂ ਰਾਜਾ ਵੜਿੰਗ ਨੇ ਨਹੀਂ ਸਗੋਂ ਹਾਈਕਮਾਨ ਨੇ ਦੇਣੀਆਂ ਨੇ'

ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਟਿਕਟਾਂ ਵੰਡਣ ਦੀ ਗੱਲ ਕਰ ਰਹੇ ਹਨ ਪਰ ਉਹ ਗੁੰਮਰਾਹ ਕਰ ਰਹੇ ਹਨ ਟਿਕਟਾਂ ਰਾਜਾ ਵੜਿੰਗ ਨੇ ਨਹੀਂ ਸਗੋਂ ਹਾਈਕਮਾਨ ਨੇ ਦੇਣੀਆਂ ਹਨ ਅਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਦੇਣੀਆਂ ਹਨ । 

ਪੰਜਾਬ ਕਾਂਗਰਸ ’ਚ ਕਾਟੋ ਕਲੇਸ਼ ਅਜੇ ਵੀ ਜਾਰੀ 

ਸਾਂਸਦ ਦੇ ਇਸ ਬਿਆਨ ਨੇ ਇਕ ਵਾਰੀ ਫਿਰ ਸਾਬਤ ਕਰ ਦਿੱਤਾ ਹੈ ਕਿ ਰਾਜਾ ਵੜਿੰਗ ਦੀ ਖਿਲਾਫਤ ਹਲੇ ਵੀ ਪੰਜਾਬ ਵਿੱਚ ਚਰਨਜੀਤ ਚੰਨੀ ਗੁਟ ਕਰ ਰਿਹਾ ਹੈ ਤੇ ਹੁਣ ਤਾਂ ਰਾਜਾ ਵੜਿੰਗ ਦੇ ਉਲਟ ਵੱਡੇ ਪੱਧਰ ਤੇ ਹਲਕਿਆਂ ਵਿਚ ਮੀਟਿੰਗ ਚਰਨਜੀਤ ਚੰਨੀ ਹਿਮਾਇਤੀ ਆਗੂ ਕਰ ਰਹੇ ਹਨ ।

ਇਹ ਵੀ ਪੜ੍ਹੋ  : Punjab Peak Power Demand : ਪੰਜਾਬ ’ਚ 15,500 ਮੈਗਾਵਾਟ ਦੇ ਨੇੜੇ ਪਹੁੰਚੀ ਬਿਜਲੀ ਦੀ ਮੰਗ; PSPCL ਲਈ ਵੱਡੀ ਚੁਣੌਤੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK