Rajvir Jawanda Antim Ardas : ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਰਾਜਵੀਰ ਜਵੰਦਾ ਦੇ ਦੋਵੇਂ ਬੱਚੇ ਲਏ ਗੋਦ, ਪਤਨੀ ਨੂੰ ਵੀ ਸਰਕਾਰੀ ਨੌਕਰੀ ਦੇਣ ਦਾ ਕੀਤਾ ਐਲਾਨ
Rajvir Jawanda Antim Ardas : ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਵਿੱਚ ਇੱਕ ਭੋਗ ਸਮਾਗਮ ਰੱਖਿਆ ਗਿਆ ਸੀ। ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਮਾਰੋਹ ਦੌਰਾਨ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਐਲਾਨ ਕੀਤਾ ਕਿ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸਰਕਾਰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕੇਗੀ। ਉਹ ਜਲਦੀ ਹੀ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।
ਓਥੇ ਹੀ ਰਾਜਵੀਰ ਜਵੰਦਾ ਦੀ ਧੀ ਅਮਾਨਤ ਕੌਰ ਨੇ ਕਿਹਾ, "ਮੇਰੇ ਪਾਪਾ ਸਭ ਤੋਂ ਪਿਆਰੇ ਪਾਪਾ ਸਨ,ਮੈਨੂੰ ਲੱਕੀ ਮੰਨਦੇ ਸਨ। 'ਪਾਪਾ ਮੈਨੂੰ ਕਹਿੰਦੇ ਸੀ ਤੂੰ ਮੇਰੇ ਤੋਂ ਦੂਰ ਨਹੀਂ ਹੋਣਾ ਪਰ ਉਹ ਆਪ ਹੀ ਮੇਰੇ ਤੋਂ ਦੂਰ ਹੋ ਗਏ'। ਜੋ ਉਨ੍ਹਾਂ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ। ਧੀ ਨੇ ਕਿਹਾ- ਮੈਂ ਪਾਪਾ ਦਾ ਸੁਪਨਾ ਪੂਰਾ ਕਰਾਂਗੀ। ਇਸ ਮੌਕੇ ਪੰਜਾਬੀ ਗਾਇਕ ਰੇਸ਼ਮ ਅਨਮੋਲ, ਅਦਾਕਾਰ ਰਣਜੀਤ ਬਾਵਾ, ਸਤਿੰਦਰ ਸੱਤੀ, ਸਚਿਨ ਆਹੂਜਾ, ਬੂਟਾ ਮੁਹੰਮਦ ਅਤੇ ਗੁੱਗੂ ਗਿੱਲ ਮੌਜੂਦ ਸਨ।
ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਸਮਾਰੋਹ ਵਿੱਚ ਕਿਹਾ ਕਿ ਅਜਿਹੇ ਪ੍ਰਤਿਭਾਸ਼ਾਲੀ ਲੋਕ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਨੇ ਇੰਨੀ ਛੋਟੀ ਉਮਰ ਵਿੱਚ ਵੱਡਾ ਨਾਮ ਕਮਾਇਆ। ਇਸ ਦੌਰਾਨ ਇੰਦਰਜੀਤ ਨਿੱਕੂ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਜਾਣ ਨਾਲ ਪੂਰੀ ਕਾਇਨਾਤ ਨੂੰ ਦੁੱਖ ਹੈ। ਇਸ ਤਰ੍ਹਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ। ਬੂਟਾ ਮੁਹੰਮਦ ਨੇ ਕਿਹਾ ਕਿ ਪਰਮਾਤਮਾ ਦਾ ਹੁਕਮ ਮੰਨਣਾ ਪੈਂਦਾ ਹੈ। ਉਹ ਨਾ ਤਾਂ ਕੱਚੀ ਫ਼ਸਲ ਦੇਖਦਾ ਹੈ ਅਤੇ ਨਾ ਪੱਕੀ ਫ਼ਸਲ।
ਓਥੇ ਹੀ ਪੰਚਕੂਲਾ ਪੁਲਿਸ ਨੇ ਸਾਫ਼ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਬੋਲੈਰੋ ਨਾਲ ਟੱਕਰ ਵਿੱਚ ਨਹੀਂ ਹੋਈ ਸੀ। ਪੁਲਿਸ ਦੇ ਅਨੁਸਾਰ ਓਥੇ ਕੋਈ ਕਾਲੇ ਵਾਂਗ ਦੀ ਬੋਲੈਰੋ ਗੱਡੀ ਮੌਜੂਦ ਨਹੀਂ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਬੱਦੀ ਤੋਂ ਸ਼ਿਮਲਾ ਜਾ ਰਹੇ ਸੀ। ਉਹ ਪੰਜ ਦੋਸਤਾਂ ਨਾਲ ਸੀ, ਸਾਰੇ ਆਪਣੇ -ਆਪਣੇ ਮੋਟਰ ਸਾਈਕਲਾਂ 'ਤੇ ਸਵਾਰ ਸਨ।ਪਿੰਜੌਰ ਨੇੜੇ ਉਸਦੀ ਮੋਟਰ ਸਾਈਕਲ ਇੱਕ ਗਾਂ ਨਾਲ ਟਕਰਾ ਗਈ, ਜਿਸ ਕਾਰਨ ਉਹ ਡਿੱਗ ਪਿਆ। ਲੋਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਉਸਦੀ ਮੌਤ ਸਬੰਧੀ ਹੁਣ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।
- PTC NEWS