Fri, Aug 28, 2026
Whatsapp

Khanna Police : ਪਿਓ-ਪੁੱਤ ਸਮੇਤ ਤਿੰਨ ਜਣਿਆਂ 'ਤੇ ਤਸ਼ੱਦਦ ਮਾਮਲੇ 'ਚ SHO ਖੰਨਾ ਦੋਸ਼ੀ ਕਰਾਰ, ਅਦਾਲਤ ਨੇ ਸਜ਼ਾ ਦੇ ਨਾਲ ਲਾਇਆ ਜੁਰਮਾਨਾ

Khanna Police : ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਤੇ ਕਾਫੀ ਜਿਆਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੀੜਤ ਤੇ ਛੋਟੇ ਪੁੱਤਰ ਨੇ ਆਪਣੀ ਪੜ੍ਹਾਈ ਵੀ ਵਿਚਾਲੇ ਛੱਡ ਦਿੱਤੀ ਹੈ ਅਤੇ ਉਹ ਆਪਣੇ ਘਰ ਦੀ ਬਜਾਏ ਕਦੇ ਕਿਤੇ ਅਤੇ ਕਦੇ ਕਿਤੇ ਰਹਿੰਦਾ ਹੈ।

Reported by:  PTC News Desk  Edited by:  KRISHAN KUMAR SHARMA -- August 28th 2026 08:58 PM -- Updated: August 28th 2026 09:00 PM
Khanna Police : ਪਿਓ-ਪੁੱਤ ਸਮੇਤ ਤਿੰਨ ਜਣਿਆਂ 'ਤੇ ਤਸ਼ੱਦਦ ਮਾਮਲੇ 'ਚ SHO ਖੰਨਾ ਦੋਸ਼ੀ ਕਰਾਰ, ਅਦਾਲਤ ਨੇ ਸਜ਼ਾ ਦੇ ਨਾਲ ਲਾਇਆ ਜੁਰਮਾਨਾ

Khanna Police : ਪਿਓ-ਪੁੱਤ ਸਮੇਤ ਤਿੰਨ ਜਣਿਆਂ 'ਤੇ ਤਸ਼ੱਦਦ ਮਾਮਲੇ 'ਚ SHO ਖੰਨਾ ਦੋਸ਼ੀ ਕਰਾਰ, ਅਦਾਲਤ ਨੇ ਸਜ਼ਾ ਦੇ ਨਾਲ ਲਾਇਆ ਜੁਰਮਾਨਾ

Khanna Police : ਖੰਨਾ ਦੇ ਥਾਣਾ ਸਦਰ ਵਿੱਚ ਪਿਓ-ਪੁੱਤਰ ਅਤੇ ਉਹਨਾਂ ਦੇ ਇੱਕ ਸਾਥੀ ਦੀ ਕੱਪੜੇ ਉਤਾਰ ਕੁੱਟਮਾਰ ਕਰਨ ਅਤੇ ਜਾਤੀ-ਸੂਚਕ ਸ਼ਬਦ ਬੋਲਣ ਵਾਲੇ ਤਤਕਾਲ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ (SHO Balwinder Singh) ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਂਦਿਆਂ ਸਜ਼ਾ ਦੇ ਨਾਲ-ਨਾਲ ਜੁਰਮਾਨਾ ਦੀ ਸਜ਼ਾ ਸੁਣਾਈ ਹੈ। ਇਸ ਨੂੰ ਲੈ ਕੇ ਜਿੱਥੇ ਵਕੀਲਾਂ ਨੇ ਜਾਣਕਾਰੀ ਸਾਂਝੀ ਕੀਤੀ, ਉਥੇ ਹੀ ਪਰਿਵਾਰਿਕ ਮੈਂਬਰਾਂ ਨੇ ਵੀ ਪ੍ਰੈਸ ਨਾਲ ਗੱਲਬਾਤ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਤੇ ਕਾਫੀ ਜਿਆਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੀੜਤ ਤੇ ਛੋਟੇ ਪੁੱਤਰ ਨੇ ਆਪਣੀ ਪੜ੍ਹਾਈ ਵੀ ਵਿਚਾਲੇ ਛੱਡ ਦਿੱਤੀ ਹੈ ਅਤੇ ਉਹ ਆਪਣੇ ਘਰ ਦੀ ਬਜਾਏ ਕਦੇ ਕਿਤੇ ਅਤੇ ਕਦੇ ਕਿਤੇ ਰਹਿੰਦਾ ਹੈ।

6 ਸਾਲ ਪਹਿਲਾਂ ਪੁਲਿਸ ਅਧਿਕਾਰੀ ਨੇ ਕੀਤਾ ਸੀ ਤਸ਼ੱਦਦ

ਕੇਸ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਸੰਜੀਵ ਸਹੋਤਾ ਨੇ ਦੱਸਿਆ ਕੀ ਅੱਜ ਤੋਂ ਛੇ ਸਾਲ ਪਹਿਲਾਂ ਇੱਕ ਐਸਐਚਓ ਬਲਜਿੰਦਰ ਸਿੰਘ ਵਲੋਂ ਸਦਰ ਥਾਣੇ ਦੇ ਵਿੱਚ ਗੁਰਸਿੱਖ ਬੰਦਿਆਂ ਦੇ ਕਕਾਰ ਲੁਹਾ ਅਤੇ ਨਗਨ ਕਰਕੇ ਬਦਸਲੂਕੀ ਕੀਤੀ ਸੀ ਅਤੇ ਜਾਤੀ-ਸੂਚਕ ਸ਼ਬਦ ਵੀ ਬੋਲੇ ਸਨ। ਇਸ ਸਭ ਤੋਂ ਬਾਅਦ ਹਾਈਕੋਰਟ ਦੇ ਆਦੇਸ਼ ਤੇ ਪਰਚਾ ਦਰਜ ਕੀਤਾ ਗਿਆ ਸੀ। ਉਪਰੰਤ ਕਈ ਸਾਲ ਟਰਾਇਲ ਚੱਲੇ ਅਤੇ ਨਿਆਂਪਾਲਿਕਾ 'ਚ ਭਰੋਸੇ ਦੇ ਚਲਦਿਆਂ ਸਬੂਤ ਰੱਖੇ ਗਏ, ਜਿਸ ਤੋਂ ਬਾਅਦ ਅੱਜ ਜੱਜ ਸਾਹਿਬ ਮਿਸਿਜ ਸਾਰੂ ਮਹਿਤਾ ਕੋਸ਼ਿਕ ਨੇ ਨਿਰਪੱਖ ਹੋ ਕੇ ਫੈਸਲਾ ਸੁਣਾਇਆ ਅਤੇ ਬਲਜਿੰਦਰ ਸਿੰਘ ਨੂੰ ਸਜ਼ਾ ਸੁਣਾਈ।

ਪਾਕਿਸਤਾਨ 'ਚ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਢਾਹਿਆ, ਬਣਾਇਆ ਜਾ ਰਿਹਾ ਮਾਲ

ਜਗਪਾਲ ਸਿੰਘ ਜੋਗੀ ਦੇ ਹੈਲਪਰ ਜਸਵੰਤ ਸਿੰਘ ਵੱਲੋਂ ਐਡਵੋਕੇਟ ਹਰਨੂਰ ਜਸਲ ਸੀ ਤੇ ਬਾਕੀ ਸਾਰੇ ਟੀਮ ਵਿੱਚ ਰੀਪ੍ਰਜੈਂਟ ਕਰਦੇ ਸੀ। ਜੱਜ ਸਾਹਿਬ ਨੇ ਐਸ.ਐਚ.ਓ. ਬਲਜਿੰਦਰ ਸਿੰਘ ਨੂੰ 323 ਦੇ ਵਿੱਚ ਇੱਕ ਸਾਲ ਦੀ ਸਜ਼ਾ ਕੀਤੀ ਤੇ 342 ਦੇ ਵਿੱਚ ਇੱਕ ਸਾਲ ਦੀ ਸਜ਼ਾ, 295ਏ ਗੁਰਸਿੱਖ ਵਿਅਕਤੀ ਦੀ ਪੱਗ ਉਤਾਰੀ ਸੀ ਜਾਂ ਕਕਾਰ ਉਤਾਰੇ ਸਨ। ਐਸਸੀ ਐਸਸੀ ਐਕਟ ਦੇ ਵਿੱਚ ਵੀ ਤਿੰਨ ਸਾਲ ਦੀ ਸਜ਼ਾ ਕੀਤੀ ਤੇ ਆਈਟੀ ਐਕਟ ਦੇ ਵਿੱਚ ਵੀ ਤਿੰਨ ਸਾਲ। ਇਸ ਦੇ ਨਾਲ 27000 ਜਰਮਾਨ  ਕੀਤਾ ਗਿਆ ਹੈ ਜਿਸ ਵਿੱਚੋਂ 5-5 ਹਜ਼ਾਰ ਰੁਪਏ ਸ਼ਿਕਾਇਤਕਰਤਾ ਨੂੰ ਹਰਜਾਨਾ ਦੇਣਾ ਹੈ।

ਵਕੀਲ ਸੋਹਣ ਸਹੋਤਾ ਨੇ ਦੱਸਿਆ ਕਿ ਜਿਹੜੇ ਪੀੜਤਾਂ ਨੂੰ ਥਾਣੇ ਵਿੱਚ ਲਿਜਾ ਕੇ ਤਸ਼ੱਦਦ ਦਿੱਤੀ ਗਈ ਸੀ, ਉਸ ਕੇਸ ਨੂੰ ਵੀ ਮਾਨਯੋਗ ਅਦਾਲਤ ਨੇ ਰੱਦ ਕਰ ਦਿੱਤਾ ਅਤੇ ਉਸ ਨੂੰ ਝੂਠਾ ਕਰਾਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਨੂਰ ਜੱਸਲ ਨੇ ਦੱਸਿਆ ਕਿ ਪੀੜਤ ਧਿਰ ਜਗਪਾਲ ਸਿੰਘ ਜੋਗੀ ਦੇ ਸਾਥੀ ਦੇ ਐਸੀ.ਸੀ. ਐਕਟ ਦਾ ਕੇਸ ਉਹ ਦੇਖ ਰਹੇ ਸਨ ਅਤੇ ਉਸ ਵਿੱਚ ਵੀ ਮਾਨਯੋਗ ਅਦਾਲਤ ਨੇ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ...ਈਡੀ ਦੀ ਰਾਡਾਰ 'ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ! ਜਾਣੋ ਪਠਾਨਕੋਟ ਨਾਜਾਇਜ਼ ਮਾਈਨਿੰਗ ਮਾਮਲਾ ਕੀ ਹੈ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK