Fri, Dec 6, 2024
Whatsapp

Mukh Mantri Video : ਪੁਲਿਸ ਨੇ ਵਾਲਾਂ ਤੋਂ ਫੜ ਕੇ ਕੁੱਟਿਆ ਧਮਕ ਬੇਸ ਵਾਲਾ ''ਮੁੱਖ ਮੰਤਰੀ'', ਕੁੱਟਮਾਰ ਦੀ ਵੀਡੀਓ ਵਾਇਰਲ

Mukh Mantri Video : ਵਾਇਰਲ ਹੋ ਰਹੀ ਇਹ ਕੁੱਟਮਾਰ ਦੀ ਵੀਡੀਓ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਦੀਨੇਵਾਲ ਦੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- November 12th 2024 06:15 PM -- Updated: November 12th 2024 08:08 PM
Mukh Mantri Video : ਪੁਲਿਸ ਨੇ ਵਾਲਾਂ ਤੋਂ ਫੜ ਕੇ ਕੁੱਟਿਆ ਧਮਕ ਬੇਸ ਵਾਲਾ ''ਮੁੱਖ ਮੰਤਰੀ'', ਕੁੱਟਮਾਰ ਦੀ ਵੀਡੀਓ ਵਾਇਰਲ

Mukh Mantri Video : ਪੁਲਿਸ ਨੇ ਵਾਲਾਂ ਤੋਂ ਫੜ ਕੇ ਕੁੱਟਿਆ ਧਮਕ ਬੇਸ ਵਾਲਾ ''ਮੁੱਖ ਮੰਤਰੀ'', ਕੁੱਟਮਾਰ ਦੀ ਵੀਡੀਓ ਵਾਇਰਲ

Police beaten Mukh Mantri Video : ਇੱਕ ਸਮੇਂ ਪੰਜਾਬੀ ਗਾਇਕਾ ਸੋਨੀ ਮਾਨ ਨਾਲ ਨਜਰ ਆਉਣ ਵਾਲੇ ਧਰਮਪ੍ਰੀਤ ਸਿੰਘ ਉਰਫ਼ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਤਰਨਤਾਰਨ 'ਚ ਪੁਲਿਸ ਵੱਲੋਂ ਭਾਰੀ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮੁੱਖ ਮੰਤਰੀ ਦੀ ਕੁੱਟਮਾਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਜ਼ਿੰਮੇਵਾਰ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਲਿਆ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਅਦਾਕਾਰਾ ਤੇ ਗਾਇਕਾ ਸੋਨੀ ਮਾਨ ਨਾਲ ਪੰਜਾਬੀ ਗਾਣੇ ਵਿੱਚ ਰੈਪਰ ਦੇ ਤੌਰ 'ਤੇ ਵੀ ਕੰਮ ਕਰ ਚੁੱਕਾ ਹੈ। ਵਾਇਰਲ ਹੋ ਰਹੀ ਇਹ ਕੁੱਟਮਾਰ ਦੀ ਵੀਡੀਓ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਦੀਨੇਵਾਲ ਦੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 4-5 ਦਿਨ ਪਹਿਲਾਂ ਦੀ ਹੈ, ਜਿਸ ਵਿੱਚ ਮੁੱਖ ਮੰਤਰੀ ਨੂੰ ਪੁਲਿਸ ਮੁਲਾਜ਼ਮਾਂ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟ ਰਹੇ ਹਨ।


ਕੀ ਕਹਿਣਾ ਹੈ ਪੁਲਿਸ ਦਾ ?

ਹਾਲਾਂਕਿ, ਦੂਜੇ ਪਾਸੇ ਪੁਲਿਸ ਮੁਲਾਜ਼ਮ ਗੁਰਭੇਜ ਸਿੰਘ ਦਾ ਇਸ ਵੀਡੀਓ 'ਤੇ ਕਹਿਣਾ ਸੀ ਕਿ ਉਕਤ ਨੌਜਵਾਨ ਜੋ ਕੇ ਮੁੱਖ ਮੰਤਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਖਿਲਾਫ਼ ਵਿਰੁੱਧ ਸਾਡੇ ਕੋਲ ਤਿੰਨ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਪਿੰਡ ਵਿੱਚ ਲੋਕਾਂ ਨਾਲ ਲੜਾਈ ਕਰ ਰਿਹਾ ਹੈ ਅਤੇ ਉਸ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਮੌਕਾ ਦੇਖਣ ਪੁੱਜੇ ਤਾਂ ਇਸ ਨੇ ਪੁਲਿਸ ਮੁਲਾਜ਼ਮਾਂ ਦੀ ਪੱਗ ਨੂੰ ਲਾਹੁਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਪੁਲਿਸ ਮੁਲਾਜ਼ਮਾਂ ਨੇ ਗੁੱਸੇ 'ਚ ਇਸ ਦੀ ਕੁੱਟਮਾਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਇਸ ਨੂੰ ਫੜ ਕੇ ਥਾਣਾ ਗੋਇੰਦਵਾਲ ਸਾਹਿਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਸਤੋਂ ਇਲਾਵਾ ਪੁਲਿਸ ਅਧਿਕਾਰੀ ਅਜੈਰਾਜ ਸਿੰਘ ਨੇ ਕਿਹਾ ਕਿ ਪੁਲਿਸ ਨੇ 112 'ਤੇ 3 ਲੋਕਾਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ, ਉਨ੍ਹਾਂ 'ਤੇ ਇੱਟਾਂ-ਰੋੜੇ ਮਾਰ ਰਿਹਾ ਹੈ, ਜਦੋਂ ਪੁਲਿਸ ਮੁਲਾਜ਼ਮ ਮੌਕਾ ਵੇਖਣ ਗਏ ਤਾਂ ਇਹ ਪੁਲਿਸ ਮੁਲਾਜ਼ਮਾਂ ਦੇ ਵੀ ਗਲ ਪੈ ਗਿਆ ਅਤੇ ਪੁਲਿਸ ਮੁਲਾਜ਼ਮ ਦੀ ਪੱਗ ਲਾਹ ਦਿੱਤੀ। ਪਰ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ, ਇਹ ਸਿਰਫ਼ ਪੁਲਿਸ ਮੁਲਾਜ਼ਮਾਂ ਦੀ ਧੱਕਾ-ਮੁੱਕੀ ਦਾ ਹਿੱਸਾ ਹੈ। ਹਾਲਾਂਕਿ ਫਿਰ ਵੀ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਇਹ ਕੁੱਟਮਾਰ ਕੀਤੀ ਹੈ, ਉਨ੍ਹਾਂ ਖਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ।

- PTC NEWS

Top News view more...

Latest News view more...

PTC NETWORK