National Junk Food Day 2024: ਰਾਸ਼ਟਰੀ ਜੰਕ ਫੂਡ ਦਿਵਸ ਮੌਕੇ ਜਾਣੋ ਜੰਕ ਫੂਡ ਖਾਣ ਨਾਲ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵ
National Junk Food Day 2024: ਹਰ ਸਾਲ 21 ਜੁਲਾਈ ਨੂੰ ਪੂਰੀ ਦੁਨੀਆਂ 'ਚ ਰਾਸ਼ਟਰੀ ਜੰਕ ਫੂਡ ਦਿਵਸ ਮਨਾਇਆ ਜਾਂਦਾ ਹੈ। ਦਸ ਦਈਏ ਕਿ ਇਸ ਦਿਨ ਨੂੰ ਖਾਸ ਬਣਾਉਣ ਲਈ ਪੂਰੇ ਦੇਸ਼ 'ਚ ਕਈ ਤਰਾਂ ਦੇ ਜੰਕ ਫੂਡ ਦਾ ਆਨੰਦ ਲਿਆ ਜਾਂਦਾ ਹੈ ਅਤੇ ਕਈ ਤਰਾਂ ਦੇ ਜਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਹਨ।
ਜੰਕ ਫੂਡ ਦੇ ਸ਼ੌਕੀਨਾਂ ਲਈ ਇਹ ਦਿਨ ਇੱਕ ਤਿਉਹਾਰ ਵਾਂਗ ਹੁੰਦਾ ਹੈ, ਜਿਸ 'ਚ ਪੀਜ਼ਾ, ਬਰਗਰ, ਫਰੈਂਚ ਫਰਾਈਜ਼ ਵਰਗੇ ਸੁਆਦੀ ਪਕਵਾਨਾਂ ਦਾ ਆਨੰਦ ਮਾਣਿਆ ਜਾਂਦਾ ਹੈ। ਪਰ ਮਾਹਿਰਾਂ ਮੁਤਾਬਕ ਜੰਕ ਫੂਡ ਖਾਣਾ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਕਿਉਂਕਿ ਇਹ ਬਹੁਤ ਤੇਲ ਵਾਲੇ ਅਤੇ ਕੈਲੋਰੀ ਨਾਲ ਭਰਪੂਰ ਹੁੰਦੇ ਹਨ, ਜੋ ਕੋਲੈਸਟ੍ਰੋਲ ਦੇ ਨਾਲ-ਨਾਲ ਭਾਰ ਵੀ ਵਧਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ ਅਤੇ ਜੰਕ ਫੂਡ ਖਾਣ ਨਾਲ ਕਿਹੜੀਆਂ-ਕਿਹੜੀਆਂ ਸਿਹਤ ਸਮਸਿਆਵਾਂ ਹੋ ਸਕਦੀਆਂ ਹਨ? ਜਾਣੋ
ਰਾਸ਼ਟਰੀ ਜੰਕ ਫੂਡ ਦਿਵਸ ਦਾ ਇਤਿਹਾਸ :
ਦਸ ਦਈਏ ਕਿ ਰਾਸ਼ਟਰੀ ਜੰਕ ਫੂਡ ਦਿਵਸ ਦੀ ਸ਼ੁਰੂਆਤ ਬਾਰੇ ਕੋਈ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ 1980 ਦੇ ਆਸਪਾਸ ਸ਼ੁਰੂ ਹੋਇਆ ਸੀ। ਮਾਹਿਰਾਂ ਮੁਤਾਬਕ ਇਹ ਉਸ ਸਮੇਂ ਸੀ ਜਦੋਂ ਜੰਕ ਫੂਡ ਇੰਡਸਟਰੀ ਅਤੇ ਫਾਸਟ ਫੂਡ ਚੇਨ ਤੇਜ਼ੀ ਨਾਲ ਫੈਲ ਰਹੀ ਸੀ। 20ਵੀਂ ਸਦੀ ਦੇ ਅੰਤ ਤੱਕ, ਖਾਸ ਕਰਕੇ ਅਮਰੀਕਾ 'ਚ, ਜੰਕ ਫੂਡ ਦਾ ਪ੍ਰਚਲਨ ਵਧ ਗਿਆ। ਜਿਸ ਦੌਰਾਨ ਲੋਕਾਂ ਨੇ ਜੰਕ ਫੂਡ ਦਾ ਆਨੰਦ ਲੈਣ ਲਈ ਇੱਕ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ।
ਜੰਕ ਫੂਡ ਖਾਣ ਨਾਲ ਸਿਹਤ ਨੂੰ ਇਹ ਸਮੱਸਿਆਵਾਂ ਹੋ ਸਕਦੀਆਂ ਹਨ
ਭਾਰ ਵਧਣ ਦੀ ਸਮੱਸਿਆ :
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੰਕ ਫੂਡ ਖਾਣ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਮੈਟਾਬੋਲਿਜ਼ਮ ਹੌਲੀ ਕੰਮ ਕਰਨ ਲੱਗ ਜਾਂਦਾ ਹੈ, ਜਿਸ ਨਾਲ ਭਾਰ ਵਧਣ ਦੀ ਸਮੱਸਿਆ ਹੋ ਜਾਂਦੀ ਹੈ।
ਚਰਬੀ-ਕੋਲੇਸਟ੍ਰੋਲ ਵਧਣ ਦੀ ਸਮੱਸਿਆ :
ਮਾਹਿਰਾਂ ਮੁਤਾਬਕ ਜੇਕਰ ਉਨ੍ਹਾਂ ਜੰਕ ਫੂਡ ਦਾ ਸੇਵਨ ਕੀਤਾ ਜਾਂਦਾ ਹੈ, ਜਿਸ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤਾਂ ਇਸ ਨਾਲ ਚਰਬੀ ਦੇ ਨਾਲ-ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦਾ ਪੱਧਰ ਵਧਣ ਦਾ ਖਤਰਾ ਵਧ ਜਾਂਦਾ ਹੈ।
ਦਿਮਾਗੀ ਪ੍ਰਣਾਲੀ 'ਤੇ ਮਾੜਾ ਪ੍ਰਭਾਵ :
ਜੰਕ ਫੂਡ ਦਾ ਸੇਵਨ ਕਰਨ ਨਾਲ ਦਿਮਾਗੀ ਪ੍ਰਣਾਲੀ 'ਤੇ ਵੀ ਅਸਰ ਪੈਂਦਾ ਹੈ, ਜਿਸ ਨਾਲ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ। ਅਜਿਹੇ 'ਚ ਯਾਦਦਾਸ਼ਤ ਦੇ ਨੁਕਸਾਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਭੁੱਖ ਘਟ ਲੱਗਣ ਦੀ ਸਮੱਸਿਆ :
ਮਾਹਿਰਾਂ ਮੁਤਾਬਕ ਜੰਕ ਫੂਡ ਖਾਣ ਨਾਲ ਪਾਚਨ ਤੰਤਰ 'ਤੇ ਅਸਰ ਪੈਂਦਾ ਹੈ, ਜਿਸ ਨਾਲ ਇਸ ਦੀ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਭੁੱਖ ਘੱਟ ਲੱਗਦੀ ਹੈ। ਨਾਲ ਹੀ ਇਸ ਨਾਲ ਸਰੀਰ 'ਚ ਕਮਜ਼ੋਰੀ ਵੀ ਆ ਸਕਦੀ ਹੈ।
ਬੱਚਿਆਂ ਦੇ ਵਿਕਾਸ 'ਚ ਰੁਕਾਵਟ :
ਜੇਕਰ ਬੱਚਾ ਬਹੁਤ ਜ਼ਿਆਦਾ ਜੰਕ ਫੂਡ ਦਾ ਸੇਵਨ ਕਰਦਾ ਹੈ ਤਾਂ ਉਸ ਦੇ ਸਰੀਰਕ ਵਿਕਾਸ 'ਚ ਰੁਕਾਵਟ ਆਉਂਦੀ ਹੈ। ਇਹ ਯਕੀਨੀ ਤੌਰ 'ਤੇ ਮਨ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਸਾਹ ਪ੍ਰਣਾਲੀ 'ਤੇ ਜੰਕ ਫੂਡ ਦਾ ਪ੍ਰਭਾਵ :
ਜੰਕ ਫੂਡ ਖਾਣ ਨਾਲ ਸਾਹ ਪ੍ਰਣਾਲੀ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਅਸਥਮਾ, ਸਾਹ ਦੀ ਤਕਲੀਫ਼ ਵਰਗੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਜੰਕ ਫੂਡ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।) ਇਹ ਵੀ ਪੜ੍ਹੋ: Health News : ਟੁਆਇਲਟ 'ਚ ਬੈਠ ਕੇ ਨਾ ਕਰੋ ਇਸ ਚੀਜ਼ ਦੀ ਵਰਤੋਂ, ਹੋ ਸਕਦੀਆਂ ਸਿਹਤ ਸਮੱਸਿਆਵਾਂ
- PTC NEWS