ਸੜਕ ਹਾਦਸੇ ’ਚ ਇੱਕ ਵਿਦਿਆਰਥਣ ਦੀ ਮੌਤ, ਇੱਕ ਜ਼ਖਮੀ
ਦਿੜ੍ਹਬਾ ਦੇ ਸੂਲਰ ਘਰਾਟ ਨੇੜੇ ਸੜਕ ਹਾਦਸੇ 'ਚ ਇਕ ਵਿਦਿਆਰਥਣ ਦੀ ਮੌਤ ਅਤੇ ਇਕ ਵਿਦਿਆਰਥਣ ਗੰਭੀਰ ਰੂਪ ਜਖਮੀ ਹੋ ਗਈ। ਪ੍ਰਾਪਤ ਵੇਰਵਿਆ ਅਨੁਸਾਰ ਸਰਕਾਰੀ ਸਕੂਲ ਸੂਲਰ ਘਰਾਟ ਦੀਆ ਵਿਦਿਆਰਥਣਾਂ ਸਕੂਟੀ ਤੇ ਸੂਲਰ ਵੱਲ ਜਾ ਰਹੀਆ ਸਨ।
ਸੂਲਰ ਤੋਂ ਸੂਲਰ ਘਰਾਟ ਵੱਲ ਪਿੰਡ ਛਾਹੜ ਦੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਆ ਰਹੀ ਸੀ।ਪਾਣੀ ਵਾਲੀਆ ਚੱਕੀਆ ਕੋਲ ਬੱਸ ਸਕੂਟੀ ਨਾਲ ਟਕਰਾਅ ਗਈ। ਹਾਦਸੇ 'ਚ ਵਿਦਿਆਰਥਣ ਹੁਸਨਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਤੂਰਬੰਜਾਰਾ ਅਤੇ ਮਹਿਕਪ੍ਰੀਤ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਸੂਲਰ ਗੰਭੀਰ ਰੂਪ ਵਿਚ ਜਖਮੀ ਹੋ ਗਈਆ। ਜਿਨਾਂ ਤੁਰੰਤ ਇਲਾਜ ਲਈ ਪ੍ਰਾਈਵੇਟ ਹਸਪਤਾਲ ਬਿਆਸ ਮੈਡੀਕਲ ਹਾਲ ਸੂਲਰ ਘਰਾਟ ਵਿਖੇ ਲਿਆਂਦਾ ਗਿਆ।
ਡਾ.ਜਗਰਾਜ ਸਿੰਘ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੰਗਰੂਰ ਭੇਜ ਦਿੱਤਾ।ਹੁਸਨਪ੍ਰੀਤ ਕੌਰ ਦੀ ਮੌਤ ਹੋ ਗਈ। ਜਦ ਕਿ ਮਹਿਕਪ੍ਰੀਤ ਕੌਰ ਨੂੰ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ ਗਿਆ।ਉਧਰ ਥਾਣਾ ਮੁੱਖ ਅਫਸਰ ਦਿੜ੍ਹਬਾ ਦਰਸ਼ਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਾਦਸੇ ਸਬੰਧੀ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
- PTC NEWS