Thu, Oct 24, 2024
Whatsapp

ਪਠਾਨਕੋਟ ਦੇ ਮੰਦਰ 'ਚੋਂ ਮਿਲੀ ਪਾਕਿਸਤਾਨੀ ਕਰੰਸੀ, ਸ਼ਿਵਲਿੰਗ 'ਤੇ ਚੜ੍ਹਾਇਆ 100 ਰੁਪਏ ਦਾ ਲਾਲ ਨੋਟ

ਪਠਾਨਕੋਟ ਦੇ ਮਸ਼ਹੂਰ ਬਰਫਾਨੀ ਮੰਦਰ ਵਿੱਚੋਂ ਪਾਕਿਸਤਾਨੀ ਕਰੰਸੀ ਮਿਲੀ ਹੈ। 100 ਰੁਪਏ ਦਾ ਲਾਲ ਨੋਟ ਮਿਲਣ ਕਾਰਨ ਪੂਰੇ ਸ਼ਹਿਰ 'ਚ ਹੜਕੰਪ ਮਚ ਗਿਆ।

Reported by:  PTC News Desk  Edited by:  Dhalwinder Sandhu -- June 17th 2024 05:06 PM
ਪਠਾਨਕੋਟ ਦੇ ਮੰਦਰ 'ਚੋਂ ਮਿਲੀ ਪਾਕਿਸਤਾਨੀ ਕਰੰਸੀ, ਸ਼ਿਵਲਿੰਗ 'ਤੇ ਚੜ੍ਹਾਇਆ 100 ਰੁਪਏ ਦਾ ਲਾਲ ਨੋਟ

ਪਠਾਨਕੋਟ ਦੇ ਮੰਦਰ 'ਚੋਂ ਮਿਲੀ ਪਾਕਿਸਤਾਨੀ ਕਰੰਸੀ, ਸ਼ਿਵਲਿੰਗ 'ਤੇ ਚੜ੍ਹਾਇਆ 100 ਰੁਪਏ ਦਾ ਲਾਲ ਨੋਟ

Pakistani Currency Found in Pathankot:  ਪਠਾਨਕੋਟ ਵਿੱਚ ਸਵੇਰੇ ਇੱਥੋਂ ਦੇ ਮਸ਼ਹੂਰ ਬਰਫਾਨੀ ਮੰਦਰ ਵਿੱਚੋਂ ਪਾਕਿਸਤਾਨੀ ਕਰੰਸੀ ਮਿਲੀ ਹੈ। 100 ਰੁਪਏ ਦਾ ਲਾਲ ਨੋਟ ਮਿਲਣ ਕਾਰਨ ਪੂਰੇ ਸ਼ਹਿਰ 'ਚ ਹੜਕੰਪ ਮਚ ਗਿਆ। 

ਸ਼ਿਵਲਿੰਗ 'ਤੇ ਮਿਲਿਆ ਪਾਕਿਸਤਾਨੀ ਨੋਟ


ਦੱਸ ਦੇਈਏ ਕਿ ਇਹ ਮੰਦਿਰ ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ ਹੈ ਅਤੇ ਇੱਥੇ ਨਾ ਸਿਰਫ ਸਥਾਨਕ ਲੋਕ ਸਗੋਂ ਸੈਲਾਨੀ ਵੀ ਆਉਂਦੇ ਹਨ। ਅੱਜ ਸਵੇਰੇ ਜਦੋਂ ਲੋਕ ਮੰਦਰ 'ਚ ਪੂਜਾ ਕਰਨ ਗਏ ਤਾਂ ਸ਼ਿਵਲਿੰਗ 'ਤੇ ਚੜ੍ਹਾਏ ਗਏ ਪਾਕਿਸਤਾਨ ਦੇ 100 ਰੁਪਏ ਦੇ ਲਾਲ ਨੋਟ ਨੂੰ ਦੇਖ ਕੇ ਦੰਗ ਰਹਿ ਗਏ।

ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ

ਜਾਣਕਾਰੀ ਦਿੰਦਿਆਂ ਚਸ਼ਮਦੀਦ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਮੰਦਰ 'ਚ ਪੂਜਾ ਕਰਨ ਲਈ ਆਏ ਸਨ ਤੇ ਜਦੋਂ ਉਹ ਸ਼ਿਵਲਿੰਗ 'ਤੇ ਜਲ ਚੜ੍ਹਾਉਣ ਆਇਆ ਤਾਂ ਸ਼ਿਵਲਿੰਗ ਨੇੜੇ 100 ਰੁਪਏ ਦਾ ਪਾਕਿਸਤਾਨੀ ਨੋਟ ਦੇਖ ਕੇ ਹੈਰਾਨ ਰਹਿ ਗਿਆ। ਜਿਸ ਤੋਂ ਬਾਅਦ ਉਸੇ ਨੇ ਐਮਸੀ ਨੂੰ ਫੋਨ ਕੀਤਾ ਤੇ  ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।

ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ 100 ਰੁਪਏ ਦਾ ਨੋਟ ਮਿਲਿਆ ਹੈ, ਜੋ ਪਾਕਿਸਤਾਨ ਦਾ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਜਾਂਚ ਜਾਰੀ ਹੈ।

ਇਹ ਵੀ ਪੜੋ: ਲੰਗਰ ਦੌਰਾਨ ਵਾਪਰਿਆ ਵੱਡਾ ਹਾਦਸਾ, ਸਬਜੀ ਵਾਲੇ ਪਤੀਲੇ 'ਚ ਡਿੱਗੀ ਬੱਚੀ, ਹਾਲਤ ਨਾਜ਼ੁਕ

- PTC NEWS

Top News view more...

Latest News view more...

PTC NETWORK