Fri, Jul 10, 2026
Whatsapp

Ludhiana : ਲੁਧਿਆਣਾ 'ਚ ਜ਼ਿੰਮ 'ਚ ਲੱਗੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਮਾਪਿਆਂ ਵੱਲੋਂ ਹੰਗਾਮਾ, ਮਾਲਕ 'ਤੇ ਲਾਏ ਇਲਜ਼ਾਮ

Ludhiana Gym Boy Death News : ਪਰਿਵਾਰਿਕ ਮੈਂਬਰਾਂ ਮੁਤਾਬਕ, ਸ਼ਿਵਤ ਵੱਲੋਂ ਜ਼ਿਆਦਾ ਭਰ ਚੁੱਕਣ ਕਾਰਨ ਉਸ ਦੀ ਗਰਦਨ 'ਤੇ ਵੇਟ ਡਿੱਗ ਗਿਆ, ਜਿਸ ਤੋਂ ਬਾਅਦ ਉਸ ਦੀ ਗਰਦਨ ਅਤੇ ਰੀੜ ਦੀ ਹੱਡੀ ਦੇ ਵਿੱਚ ਦਰਦ ਹੋਣ ਲੱਗ ਪਈ ਅਤੇ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ।

Reported by:  PTC News Desk  Edited by:  KRISHAN KUMAR SHARMA -- July 10th 2026 11:02 AM -- Updated: July 10th 2026 11:21 AM
Ludhiana : ਲੁਧਿਆਣਾ 'ਚ ਜ਼ਿੰਮ 'ਚ ਲੱਗੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਮਾਪਿਆਂ ਵੱਲੋਂ ਹੰਗਾਮਾ, ਮਾਲਕ 'ਤੇ ਲਾਏ ਇਲਜ਼ਾਮ

Ludhiana : ਲੁਧਿਆਣਾ 'ਚ ਜ਼ਿੰਮ 'ਚ ਲੱਗੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਮਾਪਿਆਂ ਵੱਲੋਂ ਹੰਗਾਮਾ, ਮਾਲਕ 'ਤੇ ਲਾਏ ਇਲਜ਼ਾਮ

Ludhiana Gym Boy Death News : ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਇੱਕ ਜ਼ਿੰਮ 'ਚ ਲੱਗੇ ਨੌਜਵਾਨ ਦੀ ਕਸਰਤ (Exercise) ਤੋਂ ਬਾਅਦ ਮੌਤ ਨੂੰ ਲੈ ਕੇ ਮਾਪਿਆਂ ਵੱਲੋਂ ਹੰਗਾਮਾ ਕੀਤਾ ਗਿਆ ਹੈ। ਮਾਪਿਆਂ ਵੱਲੋਂ ਨੌਜਵਾਨ ਦੀ ਮੌਤ ਨੂੰ ਲੈ ਕੇ ਜ਼ਿੰਮ ਮਾਲਕ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।

ਪਰਿਵਾਰਕ ਮੈਂਬਰ ਅਤੇ ਮੁਹੱਲਾ ਵਾਸੀਆਂ ਵੱਲੋਂ ਜ਼ਿੰਮ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨੌਜਵਾਨ ਦੀ ਮੌਤ ਜ਼ਿੰਮ 'ਚ ਵੇਟ ਲਿਫ਼ਟਿੰਗ ਦੌਰਾਨ ਵੱਧ ਵਜ਼ਨ ਡਿੱਗਣ ਕਾਰਨ ਹੋਈ। ਪਰਿਵਾਰਿਕ ਮੈਂਬਰਾਂ ਮੁਤਾਬਕ, ਜ਼ਿਆਦਾ ਭਰ ਚੁੱਕਣ ਕਾਰਨ ਉਸ ਦੀ ਗਰਦਨ 'ਤੇ ਵੇਟ ਡਿੱਗ ਗਿਆ, ਜਿਸ ਤੋਂ ਬਾਅਦ ਉਸ ਦੀ ਗਰਦਨ ਅਤੇ ਰੀੜ ਦੀ ਹੱਡੀ ਦੇ ਵਿੱਚ ਦਰਦ ਹੋਣ ਲੱਗ ਪਈ ਅਤੇ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ। (Weight Lifting tips)


ਜਾਣਕਾਰੀ ਅਨੁਸਾਰ, 20 ਸਾਲਾ ਸ਼ਿਵਮ ਟਿੱਬਾ ਰੋਡ 'ਤੇ ਸਥਿਤ ਇੱਕ ਜ਼ਿੰਮ ਵਿੱਚ ਕਸਰਤ ਕਰਨ ਲਈ ਲੱਗਿਆ ਹੋਇਆ ਸੀ।

ਸ਼ਿਵਮ ਦੇ ਪਰਿਵਾਰ ਦਾ ਕਹਿਣਾ ਹੈ ਕਿ ਟ੍ਰੇਨਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦਾ ਦੋਸ਼ ਹੈ ਕਿ ਸ਼ਿਵਮ ਨੂੰ ਉਸ ਦੀ ਸਰੀਰਕ ਸਮਰੱਥਾ ਤੋਂ ਵੱਧ ਭਾਰ ਚੁੱਕਣ ਲਈ ਮਜਬੂਰ ਕੀਤਾ ਗਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਅਤੇ ਆਖ਼ਰਕਾਰ ਉਸ ਦੀ ਜਾਨ ਚਲੀ ਗਈ।

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਿੰਮ ਮਾਲਕਾਂ ਨੇ ਦੋਸ਼ਾਂ ਨੂੰ ਨਕਾਰਿਆ

ਦੂਜੇ ਪਾਸੇ, ਜ਼ਿੰਮ ਮਾਲਕ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਮ ਪਿਛਲੇ 6 ਤੋਂ 7 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਜਿਮ ਜਾਂ ਟ੍ਰੇਨਰ ਦੀ ਕੋਈ ਗਲਤੀ ਨਹੀਂ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Punjab Weather News : ਪੰਜਾਬ ਤੇ ਹਰਿਆਣਾ 'ਚ ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ... ਕਲਿੱਕ ਕਰਕੇ ਪੜ੍ਹੋ ਪੂਰੀ ਖ਼ਬਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK