Mon, Apr 29, 2024
Whatsapp

ਦੇਸ਼ ਭਰ 'ਚ ਇੰਨਾ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕੀ ਹੈ ਤਾਜ਼ਾ ਰੇਟ!

Written by  Jasmeet Singh -- March 15th 2024 10:17 AM
ਦੇਸ਼ ਭਰ 'ਚ ਇੰਨਾ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕੀ ਹੈ ਤਾਜ਼ਾ ਰੇਟ!

ਦੇਸ਼ ਭਰ 'ਚ ਇੰਨਾ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕੀ ਹੈ ਤਾਜ਼ਾ ਰੇਟ!

Petrol-Diesel Price: ਲੋਕ ਸਭਾ ਚੋਣਾਂ (2024) ਨੇੜੇ ਆਉਂਦੇ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਰਾਹੀਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਲਗਭਗ ਦੋ ਸਾਲਾਂ ਤੋਂ ਸਥਿਰ ਰਹੀਆਂ ਸਨ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2-2 ਰੁਪਏ ਪ੍ਰਤੀ ਲੀਟਰ ਦੀ ਕਟੌਤੀ

ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਵੀਰਵਾਰ ਸ਼ਾਮ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਹ ਨਵੀਆਂ ਦਰਾਂ ਅੱਜ ਯਾਨੀ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਦੱਸ ਦੇਈਏ ਕਿ ਸਰਕਾਰ ਨੇ ਕਰੀਬ ਇੱਕ ਦਹਾਕਾ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (ਪੈਟਰੋਲ ਡੀਜ਼ਲ ਦੀ ਤਾਜ਼ਾ ਕੀਮਤ) ਨੂੰ ਆਪਣੇ ਕੰਟਰੋਲ ਤੋਂ ਮੁਕਤ ਕਰ ਦਿੱਤਾ ਸੀ। ਹੁਣ ਪੈਟਰੋਲੀਅਮ ਕੰਪਨੀਆਂ ਤੇਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ।


ਪੰਜਾਬ 'ਚ ਪੈਟਰੋਲ ਜਿਹੜਾ ਕੱਲ੍ਹ ਤੱਕ 98.74 ਰੁਪਏ ਸੀ ਉਹ ਅੱਜ 96.81 ਰੁਪਏ 'ਚ ਮਿਲ ਰਿਹਾ ਹੈ, ਉਥੇ ਹੀ ਡੀਜ਼ਲ ਦੀ ਕੀਮਤ ਜੋ ਕੱਲ੍ਹ ਤੱਕ 89.04 ਰੁਪਏ ਸੀ ਅੱਜ ਉਹ 87.10 ਰੁਪਏ 'ਚ ਉਪਲਬਧ ਹੈ।

ਮਹਾਨਗਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 

ਇਸ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਪੈਟਰੋਲ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਪਹਿਲਾਂ 96.72 ਰੁਪਏ ਪ੍ਰਤੀ ਲੀਟਰ ਸੀ। ਜਦੋਂ ਕਿ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ, ਜੋ ਪਹਿਲਾਂ 89.62 ਰੁਪਏ ਪ੍ਰਤੀ ਲੀਟਰ ਸੀ। ਅੱਜ ਮੁੰਬਈ 'ਚ ਪੈਟਰੋਲ 104.21 ਰੁਪਏ, ਕੋਲਕਾਤਾ 'ਚ 103.94 ਰੁਪਏ ਅਤੇ ਚੇਨਈ 'ਚ 100.75 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉਥੇ ਹੀ ਡੀਜ਼ਲ ਦੀ ਕੀਮਤ ਮੁੰਬਈ 'ਚ 92.15 ਰੁਪਏ, ਕੋਲਕਾਤਾ 'ਚ 90.76 ਰੁਪਏ ਅਤੇ ਚੇਨਈ 'ਚ 92.34 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਪਿਛਲੇ ਦੋ ਸਾਲਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ

ਪਿਛਲੇ ਕੁਝ ਸਾਲਾਂ 'ਚ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ 'ਚ ਉਤਰਾਅ-ਚੜ੍ਹਾਅ ਦੇਖਿਆ ਜਾ ਰਿਹਾ ਹੈ। ਦੋ ਸਾਲ ਪਹਿਲਾਂ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 140 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ। ਹਾਲਾਂਕਿ ਬਾਅਦ 'ਚ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਪਰ ਦੋ ਸਾਲ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।

ਇਸ ਬਾਰੇ ਪੈਟਰੋਲੀਅਮ ਮੰਤਰਾਲੇ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਨਾਗਰਿਕਾਂ ਨੂੰ ਵਧੇਰੇ ਨਿਸ਼ਚਿਤ ਆਮਦਨ ਪ੍ਰਦਾਨ ਕਰੇਗੀ, ਸੈਰ-ਸਪਾਟਾ ਅਤੇ ਯਾਤਰਾ ਉਦਯੋਗਾਂ ਨੂੰ ਉਤਸ਼ਾਹਿਤ ਕਰੇਗੀ, ਮਹਿੰਗਾਈ ਨੂੰ ਕੰਟਰੋਲ ਕਰੇਗੀ ਅਤੇ ਆਵਾਜਾਈ 'ਤੇ ਨਿਰਭਰ ਕਾਰੋਬਾਰਾਂ ਦੇ ਖਰਚਿਆਂ ਨੂੰ ਘਟਾਏਗੀ। ਇਸ ਤੋਂ ਇਲਾਵਾ ਕਿਸਾਨਾਂ ਲਈ ਟਰੈਕਟਰ ਚਲਾਉਣ ਅਤੇ ਪੰਪ ਸੈੱਟਾਂ ਦਾ ਖਰਚਾ ਵੀ ਘਟਿਆ ਹੈ।

ਇਹ ਖ਼ਬਰਾਂ ਵੀ ਪੜ੍ਹੋ: 

-

Top News view more...

Latest News view more...