Sun, Apr 28, 2024
Whatsapp

ਆਫਤਾਬ ਵਾਂਗ ਪ੍ਰਿੰਸ ਯਾਦਵ ਵੀ ਬਣਿਆ ਹੈਵਾਨ, ਪ੍ਰੇਮਿਕਾ ਦੀ ਲਾਸ਼ ਦੇ ਟੁਕੜੇ ਕਰਕੇ ਖੂਹ 'ਚ ਸੁੱਟੇ

Written by  Ravinder Singh -- November 21st 2022 12:08 PM -- Updated: November 21st 2022 12:20 PM
ਆਫਤਾਬ ਵਾਂਗ ਪ੍ਰਿੰਸ ਯਾਦਵ ਵੀ ਬਣਿਆ ਹੈਵਾਨ, ਪ੍ਰੇਮਿਕਾ ਦੀ ਲਾਸ਼ ਦੇ ਟੁਕੜੇ ਕਰਕੇ ਖੂਹ 'ਚ ਸੁੱਟੇ

ਆਫਤਾਬ ਵਾਂਗ ਪ੍ਰਿੰਸ ਯਾਦਵ ਵੀ ਬਣਿਆ ਹੈਵਾਨ, ਪ੍ਰੇਮਿਕਾ ਦੀ ਲਾਸ਼ ਦੇ ਟੁਕੜੇ ਕਰਕੇ ਖੂਹ 'ਚ ਸੁੱਟੇ

ਨਵੀਂ ਦਿੱਲੀ : ਦਿੱਲੀ ਵਿੱਚ ਸ਼ਰਧਾ ਕਤਲ ਕਾਂਡ ਅਜੇ ਸੁਲਘ ਹੀ ਰਿਹਾ ਹੈ ਕਿ ਇਸੇ ਦੌਰਾਨ ਯੂਪੀ ਵਿੱਚ ਅਜਿਹੀ ਹੀ ਇਕ ਹੋਰ ਘਟਨਾ ਸਾਹਮਣੇ ਆਈ। ਯੂਪੀ ਦੇ ਆਜ਼ਮਗੜ੍ਹ ਦੇ ਇਕ ਨੌਜਵਾਨ ਨੇ ਆਪਣੀ ਸਾਬਕਾ ਪ੍ਰੇਮਿਕਾ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ। ਮੁਲਜ਼ਮ ਨੇ ਲੜਕੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ 6 ਟੁਕੜੇ ਕਰ ਦਿੱਤੇ। ਪੁਲਿਸ ਮੁਤਾਬਕ ਵਾਰਦਾਤ 15 ਨਵੰਬਰ ਦੀ ਹੈ। ਇਸ ਮਾਮਲੇ 'ਚ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪਿੰਡ ਦੇ ਖੂਹ 'ਚੋਂ ਕੱਢ ਕੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਮੁਲਜ਼ਮ ਨੌਜਵਾਨ ਦੀ ਪਛਾਣ ਪ੍ਰਿੰਸ ਯਾਦਵ ਵਜੋਂ ਹੋਈ ਹੈ।



ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਪ੍ਰਿੰਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ। ਇਸ ਮਗਰੋਂ ਮੁਲਜ਼ਮ ਪ੍ਰਿੰਸ ਯਾਦਵ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਖ਼ੁਲਾਸੇ ਕੀਤੇ। ਹਾਲਾਂਕਿ ਬਾਅਦ 'ਚ ਜਦੋਂ ਪੁਲਸ ਮੁਲਜ਼ਮ ਨੂੰ ਮ੍ਰਿਤਕ ਲੜਕੀ ਦੇ ਸਿਰ ਦੀ ਭਾਲ ਲਈ ਮੌਕੇ 'ਤੇ ਲੈ ਗਈ ਤਾਂ ਮੁਲਜ਼ਮ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਨੂੰ ਉਸ 'ਤੇ ਗੋਲੀ ਚਲਾਉਣੀ ਪਈ।

ਪੁਲਿਸ ਨੇ ਮ੍ਰਿਤਕ ਲੜਕੀ ਦੀ ਪਛਾਣ ਅਰਾਧਨਾ ਵਜੋਂ ਕੀਤੀ ਹੈ। ਆਜ਼ਮਗੜ੍ਹ ਦੇ ਐੱਸਪੀ ਅਨੁਰਾਗ ਆਰੀਆ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਨੇ ਅਰਾਧਨਾ ਨੂੰ ਮਾਰਨ ਲਈ ਆਪਣੇ ਪਰਿਵਾਰ ਸਮੇਤ ਕਈ ਰਿਸ਼ਤੇਦਾਰਾਂ ਦੀ ਮਦਦ ਲਈ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਅਰਾਧਨਾ ਦੀ ਹੱਤਿਆ ਇਸ ਲਈ ਕੀਤੀ ਕਿਉਂਕਿ ਉਸ ਨੇ ਪ੍ਰਿੰਸ ਦੀ ਬਜਾਏ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਪੁਲਿਸ ਮੁਤਾਬਕ ਅਰਾਧਨਾ ਆਜ਼ਮਗੜ੍ਹ ਜ਼ਿਲ੍ਹੇ ਦੇ ਪਿੰਡ ਇਸ਼ਾਕਪੁਰ ਦੀ ਰਹਿਣ ਵਾਲੀ ਸੀ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਆਰਾਧਨਾ ਤੇ ਮੁਲਜ਼ਮ ਪ੍ਰਿੰਸ ਵਿਚਕਾਰ ਪਹਿਲਾਂ ਪ੍ਰੇਮ ਸਬੰਧ ਸਨ ਪਰ ਇਸ ਸਾਲ ਅਰਾਧਨਾ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਜਿਸ ਕਾਰਨ ਪ੍ਰਿੰਸ ਯਾਦਵ ਨਾਰਾਜ਼ ਸੀ। ਕੁਝ ਦਿਨ ਪਹਿਲਾਂ ਪ੍ਰਿੰਸ ਯਾਦਵ ਆਪਣੀ ਬਾਈਕ 'ਤੇ ਅਰਾਧਨਾ ਨੂੰ ਮੰਦਰ ਲੈ ਕੇ ਗਿਆ ਸੀ। ਜਿਵੇਂ ਹੀ ਅਰਾਧਨਾ ਪ੍ਰਿੰਸ ਨਾਲ ਮੰਦਰ ਪਹੁੰਚੀ ਤਾਂ ਉਸ ਦੇ ਰਿਸ਼ਤੇਦਾਰ ਸਰਵੇਸ਼, ਜੋ ਕਿ ਪਹਿਲਾਂ ਹੀ ਪ੍ਰਿੰਸ ਦਾ ਇੰਤਜ਼ਾਰ ਕਰ ਰਿਹਾ ਸੀ, ਨੇ ਪਹਿਲਾਂ ਅਰਾਧਨਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿਚ ਉਸ ਨੂੰ ਨੇੜਲੇ ਗੰਨੇ ਦੇ ਖੇਤ ਵਿਚ ਲੈ ਗਿਆ ਤੇ ਉਸ ਦੀ ਲਾਸ਼ ਦੇ ਛੇ ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਦੇ ਟੁਕੜਿਆਂ ਨੂੰ ਪਾਲੀਥੀਨ ਵਿਚ ਭਰ ਕੇ ਨੇੜੇ ਦੀ ਨਹਿਰ ਵਿਚ ਸੁੱਟ ਦਿੱਤਾ। ਹਾਲਾਂਕਿ, ਉਸਨੇ ਥੋੜ੍ਹਾ ਅੱਗੇ ਜਾ ਕੇ ਅਰਾਧਨਾ ਦਾ ਸਿਰ ਇਕ ਛੱਪੜ ਵਿੱਚ ਸੁੱਟ ਦਿੱਤਾ। ਹੁਣ ਤੱਕ ਪੁਲਿਸ ਨੇ ਇਕ ਤੇਜ਼ਧਾਰ ਹਥਿਆਰ, ਇਕ ਦੇਸੀ ਪਿਸਤੌਲ ਤੇ ਇਕ ਕਾਰਤੂਸ ਬਰਾਮਦ ਕੀਤਾ ਹੈ।

- PTC NEWS

Top News view more...

Latest News view more...