Sat, May 18, 2024
Whatsapp

ਪੰਜਾਬ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ’ਤੇ HC ਦੀ ਸਖ਼ਤ ਟਿੱਪਣੀ, ਕਿਹਾ...

Written by  Aarti -- December 30th 2023 02:17 PM
ਪੰਜਾਬ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ’ਤੇ HC ਦੀ ਸਖ਼ਤ ਟਿੱਪਣੀ, ਕਿਹਾ...

ਪੰਜਾਬ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ’ਤੇ HC ਦੀ ਸਖ਼ਤ ਟਿੱਪਣੀ, ਕਿਹਾ...

HC On Illegal Mining: ਪੰਜਾਬ ’ਚ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤ ਟਿੱਪਣੀ ਕੀਤੀ ਹੈ। ਹਾਈਕੋਰਟ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਕਾਰਨ ਨਾ ਸਿਰਫ ਜੰਗਲ ਖਤਮ ਹੋ ਰਹੇ ਹਨ ਸਗੋਂ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। 

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈਕੋਰਟ ਸਖ਼ਤ

ਹਾਈਕੋਰਟ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਤੋਂ ਨਾ ਸਿਰਫ ਸੂਬੇ ਦੇ ਜੰਗਲ ਖਤਮ ਹੋ ਰਹੇ ਹਨ ਬਲਕਿ ਵਾਤਾਵਰਣ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਜ਼ਮੀਨ ਹਵਾ ਅਤੇ ਪਾਣੀ ਨੂੰ ਦੁਸ਼ਿਤ ਕੀਤਾ ਜਾ ਰਿਹਾ ਹੈ। ਹਾਈਕੋਰਟ ਨੇ ਅੱਗੇ ਕਿਹਾ ਕਿ ਇਸਦਾ ਸਮਾਜ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਗਰੀਬਾਂ ਨੂੰ ਇਸ ਕੰਮ ’ਚ ਲਗਾ ਕੇ ਨਾ ਸਿਰਫ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਬਲਕਿ ਉਨ੍ਹਾਂ ਦੇ ਜੀਵਨ ਨੂੰ ਵੀ ਖਤਰੇ ’ਚ ਪਾਇਆ ਜਾ ਰਿਹਾ ਹੈ। 


ਇਹ ਵੀ ਪੜ੍ਹੋ: SIT ਸਾਹਮਣੇ ਪੇਸ਼ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ

ਨਾਜਾਇਜ਼ ਮਾਈਨਿੰਗ ਹੋਈ ਸੀ ਮਜ਼ਦੂਰ ਦੀ ਮੌਤ

ਦੱਸ ਦਈਏ ਕਿ ਨਾਜਾਇਜ਼ ਮਾਈਨਿੰਗ ਦੇ ਇੱਕ ਮੁਲਜ਼ਮ ਸਾਬਕਾ ਸਰਪੰਚ ਦੀ ਜ਼ਮਾਨਤ ਖਾਰਿਜ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਟਿੱਪਣੀਆਂ ਕੀਤੀਆਂ ਹਨ ਮੁਲਜ਼ਮ ਪਿੰਡ ਦਾ ਸਾਬਕਾ ਸਰਪੰਚ ਸੀ। ਉੱਥੇ ਚੱਲ ਰਹੀ ਨਾਜ਼ਾਇਜ ਮਾਈਨਿੰਗ ਕਾਰਨ ਇੱਕ ਗਰੀਬ ਮਜ਼ਦੂਰ ’ਤੇ ਢੇਰ ਸਾਰੀ ਮਿੱਟੀ ਡਿੱਗਣ ਦੇ ਕਾਰਨ ਉਸ਼ਦੀ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਇਸ ਸਾਬਕਾ ਸਰਪੰਚ ਦੇ ਖਿਲਾਫ ਆਈਪੀਸੀ ਦੀ ਧਾਰਾ 304 ਤਹਿਤ ਮਾਈਨ ਐਂਡ ਮਿਨਰਲ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। 

ਇਹ ਵੀ ਪੜ੍ਹੋ: 31 ਦਸੰਬਰ ਲਈ Metro ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਸਾਬਕਾ ਸਰਪੰਚ ਨੇ ਮੰਗੀ ਸੀ ਹਾਈਕੋਰਟ ਤੋਂ ਜ਼ਮਾਨਤ 

ਇਸੇ ਮਾਮਲੇ ਨੂੰ ਲੈ ਕੇ ਮੁਲਜ਼ਮ ਸਾਬਕਾ ਸਰਪੰਚ ਨੇ ਹਾਈਕੋਰਟ ਤੋਂ ਜ਼ਮਾਨਤ ਮੰਗੀ ਸੀ। ਹਾਈਕੋਰਟ ਨੇ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਮੁਲਜ਼ਮ ਨੇ ਨਾਜਾਇਜ਼ ਮਾਈਨਿੰਗ ਦੇ ਜਰੀਏ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਆਪਣੇ ਇਸ ਨਾਜਾਇਜ਼ ਮਾਈਨਿੰਗ ਦੇ ਕੰਮ ’ਚ ਲੱਗੇ ਗਰੀਬ ਮਜਦੂਰ ਦੀ ਮੌਤ ਦਾ ਵੀ ਜਿੰਮੇਵਾਰ ਉਹੀ ਹੈ। ਅਜਿਹੇ ਮੁਲਜ਼ਮ ਨੂੰ ਕਿਸੇ ਵੀ ਸੂਰਤ ’ਚ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਅੱਧੀ ਰਾਤ ਬਿਜਲੀ ਬੰਦ ਕਰ ਆਰ.ਐਸ.ਐਸ ਦੇ ਦਫਤਰ 'ਤੇ ਕੀਤਾ ਹਮਲਾ

-

Top News view more...

Latest News view more...

LIVE CHANNELS
LIVE CHANNELS