Mon, Aug 17, 2026
Whatsapp

Punjab Assembly Elections 2027 ਤੋਂ ਪਹਿਲਾਂ ਬੀਜੇਪੀ ਦੀ ਨਵੀਂ ਟੀਮ ਦਾ ਐਲਾਨ, ਮਨਪ੍ਰੀਤ ਸਿੰਘ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਇਹ ਜ਼ਿੰਮੇਵਾਰੀ

ਇਨ੍ਹਾਂ ਤੋਂ ਇਲਾਵਾ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੂੰ ਰਾਸ਼ਟਰੀ ਉਪ ਪ੍ਰਧਾਨ, ਰਾਮ ਮਾਧਵ ਨੂੰ ਰਾਸ਼ਟਰੀ ਉਪ ਪ੍ਰਧਾਨ, ਸਮ੍ਰਿਤੀ ਈਰਾਨੀ ਨੂੰ ਜਨਰਲ ਸਕੱਤਰ, ਬੀਐਲ ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ ਅਤੇ ਹਰੀਸ਼ ਦਿਵੇਦੀ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

Reported by:  PTC News Desk  Edited by:  Aarti -- August 17th 2026 03:29 PM -- Updated: August 17th 2026 03:58 PM
Punjab Assembly Elections 2027 ਤੋਂ ਪਹਿਲਾਂ ਬੀਜੇਪੀ ਦੀ ਨਵੀਂ ਟੀਮ ਦਾ ਐਲਾਨ, ਮਨਪ੍ਰੀਤ ਸਿੰਘ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਇਹ ਜ਼ਿੰਮੇਵਾਰੀ

Punjab Assembly Elections 2027 ਤੋਂ ਪਹਿਲਾਂ ਬੀਜੇਪੀ ਦੀ ਨਵੀਂ ਟੀਮ ਦਾ ਐਲਾਨ, ਮਨਪ੍ਰੀਤ ਸਿੰਘ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਇਹ ਜ਼ਿੰਮੇਵਾਰੀ

BJP Organisational Reshuffle :  ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਦੀ ਨਵੀਂ ਟੀਮ ਵਿੱਚ 13 ਰਾਸ਼ਟਰੀ ਉਪ ਪ੍ਰਧਾਨ ਅਤੇ ਅੱਠ ਜਨਰਲ ਸਕੱਤਰ ਸ਼ਾਮਲ ਹਨ। ਜਾਰੀ ਕੀਤੀ ਗਈ ਲਿਸਟ ’ਚ ਬੀਜੇਪੀ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਨੈਸ਼ਨਲ ਵਾਈਸ ਪ੍ਰੇਸਿਡੈਂਟ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਤੋਂ ਹੀ ਤਰੁਣ ਚੁੱਘ ਨੂੰ ਮੁੱਖ ਦਫਤਰ ਇੰਚਾਰਜ ਐਲਾਨਿਆ ਹੈ। 

ਇਨ੍ਹਾਂ ਤੋਂ ਇਲਾਵਾ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੂੰ ਰਾਸ਼ਟਰੀ ਉਪ ਪ੍ਰਧਾਨ, ਰਾਮ ਮਾਧਵ ਨੂੰ ਰਾਸ਼ਟਰੀ ਉਪ ਪ੍ਰਧਾਨ, ਸਮ੍ਰਿਤੀ ਈਰਾਨੀ ਨੂੰ ਜਨਰਲ ਸਕੱਤਰ, ਬੀਐਲ ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ ਅਤੇ ਹਰੀਸ਼ ਦਿਵੇਦੀ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। 

13 ਰਾਸ਼ਟਰੀ ਉਪ ਪ੍ਰਧਾਨਾਂ ਦੀ ਸੂਚੀ 'ਚ ਕੌਣ-ਕੌਣ ਹਨ?

ਨਿਤਿਨ ਨਵੀਨ ਦੀ ਟੀਮ ਵਿੱਚ ਵਸੁੰਧਰਾ ਰਾਜੇ ਸਿੰਧੀਆ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬੈਜੰਤ ਜੈ ਪਾਂਡਾ, ਡੀ. ਪੁਰੰਦੇਸ਼ਵਰੀ, ਰੇਖਾ ਵਰਮਾ, ਵਰਸ਼ਾਬੇਨ ਨਰੇਂਦਰਭਾਈ ਦੋਸ਼ੀ, ਭਾਰਤੀ ਪ੍ਰਵੀਨ ਪਵਾਰ, ਮਨਪ੍ਰੀਤ ਸਿੰਘ ਬਾਦਲ, ਲਾਲ ਸਿੰਘ ਆਰੀਆ, ਐਮ. ਨਾਗਰਾਜ, ਤਾਰਿਕ ਮਨਸੂਰ, ਅਤੇ ਮਧੂਚੰਦਰ ਰਾਸ਼ਟਰੀ ਪ੍ਰਧਾਨ ਵਜੋਂ ਸ਼ਾਮਲ ਹਨ। ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਤੋਂ ਉੱਪ ਪ੍ਰਧਾਨ ਐਲਾਨਿਆ ਗਿਆ ਹੈ।  

11 ਨੇਤਾਵਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਕੀਤਾ ਗਿਆ ਨਿਯੁਕਤ 

ਭਾਜਪਾ ਨੇ ਕਵਿਤਾ ਪਾਟੀਦਾਰ, ਕੇ. ਸੁਰੇਂਦਰਨ, ਡਾ: ਭੋਲਾ ਸਿੰਘ, ਡਾ: ਪ੍ਰਦੀਪ ਵਰਮਾ, ਸੰਦੀਪ ਪਾਠਕ, ਫਾਂਗਨੋਨ ਕੋਨਯਕ, ਸੰਗੀਤਾ ਯਾਦਵ, ਅਨਿਲ ਐਂਟਨੀ, ਡਾ. ਐਮ. ਵੈਂਕਟੇਸ਼ਨ, ਮਨੋਜ ਤਿੱਗਾ ਅਤੇ ਸਿਧਾਰਥ ਸ਼ੰਭੂ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। 

ਇਹ ਵੀ ਪੜ੍ਹੋ  : ਪੰਜਾਬ 'ਚ ਮੁੜ ਤੋਂ ਹੜਤਾਲ 'ਤੇ ਗਏ DC ਦਫ਼ਤਰਾਂ ਦੇ ਮੁਲਾਜ਼ਮ, ਸਰਕਾਰੀ ਦਫ਼ਤਰਾਂ 'ਚ 2 ਦਿਨ ਰਹੇਗਾ ਕੰਮ-ਕਾਜ ਠੱਪ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK