Thu, Jul 18, 2024
Whatsapp

ਲੋਕ ਸਭਾ ਚੋਣ ਨਤੀਜਿਆਂ 'ਤੇ ਪੰਜਾਬ ਭਾਜਪਾ ਦਾ ਮਹਾਮੰਥਨ, ਜਾਖੜ ਨੇ ਕਿਹਾ- 'ਆਪ'-ਕਾਂਗਰਸ ਨੇ ਰਚੀ ਸਾਜ਼ਿਸ਼

ਪੰਜਾਬ ਵਿੱਚ ਸਾਰੀਆਂ ਲੋਕ ਸਭਾ ਸੀਟਾਂ ਹਾਰਨ ਤੋਂ ਬਾਅਦ ਭਾਜਪਾ ਨੇ ਜਾਇਜ਼ਾ ਲੈਣ ਲਈ ਮਹਾਮੰਥਨ ਕੀਤਾ। ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਪਵੇਗੀ ਤੇ 2027 'ਚ ਭਾਜਪਾ ਪੰਜਾਬ 'ਚ ਆਪਣਾ ਮੁੱਖ ਮੰਤਰੀ ਬਣਾਏਗੀ।

Reported by:  PTC News Desk  Edited by:  Dhalwinder Sandhu -- June 15th 2024 04:29 PM
ਲੋਕ ਸਭਾ ਚੋਣ ਨਤੀਜਿਆਂ 'ਤੇ ਪੰਜਾਬ ਭਾਜਪਾ ਦਾ ਮਹਾਮੰਥਨ, ਜਾਖੜ ਨੇ ਕਿਹਾ- 'ਆਪ'-ਕਾਂਗਰਸ ਨੇ ਰਚੀ ਸਾਜ਼ਿਸ਼

ਲੋਕ ਸਭਾ ਚੋਣ ਨਤੀਜਿਆਂ 'ਤੇ ਪੰਜਾਬ ਭਾਜਪਾ ਦਾ ਮਹਾਮੰਥਨ, ਜਾਖੜ ਨੇ ਕਿਹਾ- 'ਆਪ'-ਕਾਂਗਰਸ ਨੇ ਰਚੀ ਸਾਜ਼ਿਸ਼

 BJP Leadership Review Meetings : ਸਾਰੀਆਂ ਲੋਕ ਸਭਾ ਸੀਟਾਂ ਹਾਰਨ ਤੋਂ ਬਾਅਦ ਪੰਜਾਬ ਭਾਜਪਾ ਨੇ ਅੱਜ ਸਾਰੀਆਂ ਸੀਟਾਂ ਦਾ ਜਾਇਜ਼ਾ ਲੈਣ ਲਈ ਮਹਾਮੰਥਨ ਕੀਤਾ। ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਸਥਿਤ ਪਾਰਟੀ ਦੇ ਪੰਜਾਬ ਸੂਬਾ ਦਫਤਰ ਵਿਖੇ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ ਹਨ। ਜਾਖੜ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਪਵੇਗੀ। ਸਾਂਸਦ ਬਣਨ ਤੋਂ ਬਾਅਦ ਵੀ ਕਾਂਗਰਸੀ ਆਗੂਆਂ 'ਤੇ ਸਾਵਧਾਨੀ ਦੀ ਤਲਵਾਰ ਲਟਕ ਰਹੀ ਹੈ। ਭਾਜਪਾ ਬਿਜਲੀ ਦਰਾਂ ਵਿੱਚ ਵਾਧੇ ਦਾ ਸਖ਼ਤ ਵਿਰੋਧ ਕਰੇਗੀ ਤੇ 2027 'ਚ ਭਾਜਪਾ ਪੰਜਾਬ 'ਚ ਆਪਣਾ ਮੁੱਖ ਮੰਤਰੀ ਬਣਾਏਗੀ।

ਭਾਜਪਾ ਨੇ ਪੰਜਾਬ ਵਿੱਚ ਕੀਤਾ ਚੰਗਾ ਕੰਮ


ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਚੰਗਾ ਕੰਮ ਕੀਤਾ ਹੈ। ਪਰ ਸਾਡਾ ਮਕਸਦ ਪੰਜਾਬ ਵਿੱਚ ਭਾਜਪਾ ਨੂੰ ਕਾਮਯਾਬ ਕਰਨਾ ਹੈ। ਭਾਜਪਾ ਦਾ ਵੋਟ ਸ਼ੇਅਰ 6.5 ਫੀਸਦੀ ਤੋਂ ਵਧ ਕੇ 18.5 ਫੀਸਦੀ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਪੰਜਾਬ ਪ੍ਰਤੀ ਆਪਣਾ ਪਿਆਰ ਦਿਖਾਇਆ ਹੈ।


ਭਾਜਪਾ ਨੂੰ 23 ਵਿਧਾਨ ਸਭਾ ਹਲਕਿਆਂ ਵਿੱਚ ਮਿਲੀ ਲੀਡ 

ਜਾਖੜ ਨੇ ਕਿਹਾ ਭਾਜਪਾ ਨੂੰ 23 ਵਿਧਾਨ ਸਭਾ ਹਲਕਿਆਂ 'ਤੇ ਲੀਡ ਮਿਲੀ ਹੈ। ਉਥੋਂ ਮੰਡਲ ਮੁਖੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਭਾਜਪਾ ਖਿਲਾਫ ਮਾਹੌਲ ਪੈਦਾ ਹੋਣ ਦੇ ਬਾਵਜੂਦ ਵਰਕਰਾਂ ਨੇ ਵੱਖ-ਵੱਖ ਥਾਵਾਂ 'ਤੇ ਬੂਥ ਲਾਏ ਹੋਏ ਸਨ, ਜੋ ਕਿ ਮਾਣ ਵਾਲੀ ਗੱਲ ਹੈ।

ਇਸ ਤੋਂ ਇਲਾਲਾ ਜਾਖੜ ਨੇ ਕਿਹਾ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸੀਟਾਂ ਭਾਜਪਾ ਲਈ ਅਹਿਮ ਸਨ, ਪਰ ਉਥੇ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਚਰਚਾ ਹੈ ਕਿ ਕਿਵੇਂ ਇਹ ਸੀਟਾਂ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਈਆਂ। ਸਭ ਤੋਂ ਵੱਡੀ ਸਾਜਿਸ਼ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਰਚੀ ਹੈ। ਕਦੇ ਉਹ ਇਕੱਠੇ ਹੁੰਦੇ ਸਨ ਤੇ ਕਿਤੇ ਅਲੱਗ। 

ਇਹ ਵੀ ਪੜੋ: uttarakhand Accident: ਬਦਰੀਨਾਥ ਹਾਈਵੇਅ 'ਤੇ ਅਲਕਨੰਦਾ ਨਦੀ 'ਚ ਡਿੱਗੀ ਮਿੰਨੀ ਬੱਸ, 10 ਦੀ ਮੌਤ, ਦੇਖੋ ਹਾਦਸੇ ਦੀ ਵੀਡੀਓ

- PTC NEWS

Top News view more...

Latest News view more...

PTC NETWORK