Punjab Breaking News Live: ਸਿੰਘ ਸਾਹਿਬ ਵੱਲੋਂ ਰਾਜਪੁਰਾ ਵਿੱਚ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ
ਬਠਿੰਡਾ ਪੁਲਿਸ ਦੀ ਸੀਆਈਏ 2 ਦੀ ਟੀਮ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਔਡੀ ਕਾਰ ਵਿੱਚ ਸਵਾਰ 4 ਹੈਰੋਇਨ ਸਮੱਗਲਰਾਂ ਨੂੰ ਕਾਬੂ ਕੀਤਾ ਹੈ।
ਮੁਲਜ਼ਮਾਂ ਕੋਲੋਂ 270 ਗ੍ਰਾਮ ਹੈਰੋਇਨ, 32 ਬੋਰ ਦਾ ਇੱਕ ਵਿਦੇਸ਼ੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਵਿੱਚ ਇੱਕ ਅੰਤਰਰਾਸ਼ਟਰੀ ਤਸਕਰ ਵੀ ਸ਼ਾਮਲ ਹੈ। ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਲਿਆਉਂਦੇ ਸਨ। ਉਸ ਖ਼ਿਲਾਫ਼ ਥਾਣਾ ਕੈਨਾਲ ਵਿੱਚ ਕੇਸ ਦਰਜ ਕਰਕੇ ਹੋਰ ਰਿਮਾਂਡ ਹਾਸਲ ਕਰ ਲਿਆ ਹੈ
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਕਿਹਾ ਕਿ ਪਿੰਡ ਨਰੜੂ, ਤਹਿ ਰਾਜਪੁਰਾ ਜਿਲ੍ਹਾ ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂ ਸਾਹਿਬ ਜੀ ਦੀ ਪਾਲਕੀ ਵਿਚ ਬੈਠ ਕੇ ਬਹੁਤ ਹੀ ਦੁੱਖਦਾਈ ਘਟਨਾ ਨੂੰ ਅੰਜਾਮ ਦਿੱਤਾ ਹੈ। ਸਿੰਘ ਸਾਹਿਬ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸੁਚੇਤ ਹੋ ਕੇ ਸੇਵਾ ਸੰਭਾਲ ਕਰਨ ਤੇ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਇਕ ਸੇਵਾਦਾਰ ਜਰੂਰ ਤਾਇਨਾਤ ਰਹੇ ਤਾਂ ਜੋ ਅਜਿਹੀਆਂ ਘਟਨਾ ਨਾ ਵਾਪਰਨ।
ਪਟਿਆਲਾ ਦੇ ਨਜ਼ਦੀਕ ਪਿੰਡ ਹਰੀਗੜ੍ਹ ਦੇ 42 ਸਾਲਾਂ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਹਰਨੇਕ ਸਿੰਘ ਹਰਿਗੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਹਰਨੇਕ ਸਿੰਘ ਆਪਣੇ ਘਰ ਦੇ ਬਾਹਰ ਪੈਰ ਫਿਸਲਨ ਕਰਕੇ ਪਾਣੀ ਵਿੱਚ ਡੁੱਬ ਗਿਆ। ਪਿੰਡ ਹਰੀਗੜ੍ਹ ਵਿਖੇ ਘਰਾਂ ਵਿੱਚ ਪੰਜ ਤੋਂ ਛੇ ਫੁੱਟ ਤੱਕ ਪਾਣੀ ਵੜਿਆ ਹੋਇਆ ਹੈ।
ਸੂਤਰਾਂ ਦੇ ਮੁਤਾਬਕ ਤਰਨਤਾਰਨ ਵਿੱਚ ਪੁਲਿਸ ਅਤੇ ਲੁਟੇਰਾਂ ਦੇ ਵਿਚਕਾਰ ਮੁਠਭੇੜ ਹੋਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਦੁਆਰਾ ਲੁਟੇਰਿਆਂ ਦਾ ਪਿੱਛਾ ਕਿੱਟ ਗਿਆ। ਇਹ ਲੁਟੇਰੇ ਪੁਲਿਸ 'ਤੇ ਫਾਇਰਿੰਗ ਕਰ ਭੱਜੇ ਸਨ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ 2 ਲੁਟੇਰੇ ਜ਼ਖਮੀ ਹੋ ਗਏ। ਜ਼ਖਮੀ ਲੁਟੇਰਿਆਂ ਨੂੰ ਹੁਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਪਰ ਕਲਜੁਗ ਦੇ ਭਿਆਨਕ ਸਮੇਂ ਦੌਰਾਨ ਹੁਣ ਰਿਸ਼ਤਿਆਂ ਵਿੱਚ ਤਰੇੜਾਂ ਪੈਂਦੀਆਂ ਨਜ਼ਰ ਆਉਂਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਅਮਰਗੜ ਤੋਂ ਪਿੱਛਾ ਕਰਨ ਲੱਗੀ ਪਤਨੀ ਨੇ ਆਪਣੇ ਪਤੀ ਨੂੰ ਨਾਭਾ ਦੀ ਡਿਫੈਂਸ ਕਲੋਨੀ ਵਿੱਚ ਆਪਣੇ ਪਤੀ ਦੀ ਮਸ਼ੂਕ ਨਾਲ ਰੰਗੇ ਹੱਥੀ ਫੜ ਲਿਆ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ.......
_8a71ee67d835641e24201c8671ea76c6_1280X720.webp)
ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਭਾਈ ਵੀਰ ਸਿੰਘ: ਸਖਸ਼ੀਅਤ, ਸਿਰਜਣਾ ਅਤੇ ਚਿੰਤਨ (ਸ਼ਬਦ-ਦਰਸ਼ਨ ਪਰਿਪੇਖ) ਵਿਸ਼ੇ ‘ਤੇ ਪੰਜ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈ.ਸੀ.ਐਸ.ਐਸ.ਆਰ. ਕਾਨਫਰੰਸ ਹਾਲ ਵਿਖੇ ਹੋਇਆ। ਇਸ ਕਾਨਫਰੰਸ ਦਾ ਆਯੋਜਨ ਖੋਜ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ਕਰਵਾਇਆ ਗਿਆ। ਇਸ ਕਾਨਫਰੰਸ ਦੌਰਾਨ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ 64 ਖੋਜ ਪੱਤਰ ਪੇਸ਼ ਕੀਤੇ ਜਾਣਗੇ।
_8eaa074f063f640fde07c05a380f73a7_1280X720.webp)
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਹੜ੍ਹ ਤੋਂ ਪ੍ਰਭਾਵਿਤ ਕੋਹਿਨੂਰ ਇਨਕਲੇਵ ਅਤੇ ਬਾਬਾ ਦੀਪ ਸਿੰਘ ਨਗਰ ਦਾ ਟ੍ਰੈਕਟਰ ਉਤੇ ਬੈਠਕੇ ਜਾਇਜ਼ਾ ਲਿਆ। ਉਨ੍ਹਾਂ ਨੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਤੁਰੰਤ ਹੀ ਖੜ੍ਹੇ ਪਾਣੀ ਦੀ ਨਿਕਾਸੀ ਕਰਵਾ ਕੇ ਇੱਥੇ ਸਾਫ਼-ਸਫ਼ਾਈ ਤੇ ਫਾਗਿੰਗ, ਮੱਛਰ ਮਾਰ ਤੇ ਐਂਟੀ ਲਾਰਵਾ ਦਵਾਈ ਛਿੜਕਾਈ ਜਾਵੇਗੀ।
ਕਪੂਰਥਲਾ ਦੀ ਜੇਲ੍ਹ ਵਿਚ ਹੋਈ ਗੈਂਗਵਾਰ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਮ੍ਰਿਤਕ ਸਿਮਰਨਜੀਤ ਦੀ ਦੇਹ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਪੋਸਟਮਾਰਟਮ ਹਾਉਸ ਵਿਚ ਲਿਆਂਦਾ ਗਿਆ ਹੈ। ਇਸ ਮੌਕੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਿਮਰਨਜੀਤ ਉੱਤੇ ਕਤਲ ਦੇ 2 ਮਾਮਲੇ ਦਰਜ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਬੰਗੀ ਨਗਰ ਨੇੜੇ ਲੰਘਦੀ ਰੇਲਵੇ ਲਾਈਨ 'ਤੇ ਇਕ ਨੌਜਵਾਨ ਦੀ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਬਾਂਹ ਕੱਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਦੇ ਵਰਕਰ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀ ਨੌਜਵਾਨ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਦੀ ਪਛਾਣ ਅਮਰਪੁਰਾ ਬਸਤੀ ਵਾਸੀ ਸੋਨੂੰ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਦੇ ਬਿਆਨ ਦਰਜ ਕਰ ਲਏ ਹਨ।

'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਫੇਮ ਅਦਾਕਾਰ ਗੈਵੀ ਚਾਹਲ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਦੀ ਮਦਦ ਕੀਤੀ ਹੈ। ਗੈਵੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਲੋਕਾਂ ਤੱਕ ਭੋਜਨ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਕਮਰ ਡੂੰਘੇ ਪਾਣੀ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ। ਗੈਵੀ ਨੇ ਲੋੜਵੰਦ ਲੋਕਾਂ ਨੂੰ ਉਸ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਭਾਰਤ ਦਾ ਚੰਦਰਯਾਨ-3 ਸ਼ੁੱਕਰਵਾਰ ਨੂੰ ਸਫਲਤਾਪੂਰਵਕ ਚੰਦਰਮਾ ਦੇ ਪੰਧ 'ਤੇ ਪਹੁੰਚ ਗਿਆ ਅਤੇ ਚੰਦਰਮਾ ਵੱਲ ਵਧ ਰਿਹਾ ਹੈ। ਇਸ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੁਪਹਿਰ 2:35 ਵਜੇ ਲਾਂਚ ਕੀਤਾ ਗਿਆ। ਇਹ ਭਾਰਤ ਦਾ ਤੀਜਾ ਚੰਦਰਮਾ ਮਿਸ਼ਨ ਹੈ ਅਤੇ ਜੇਕਰ ਸਫਲ ਹੋ ਜਾਂਦਾ ਹੈ ਤਾਂ ਅਮਰੀਕਾ, ਸੋਵੀਅਤ ਸੰਘ ਅਤੇ ਚੀਨ ਤੋਂ ਬਾਅਦ ਭਾਰਤ ਚੰਦਰਮਾ 'ਤੇ ਸਫਲਤਾਪੂਰਵਕ ਉਤਰਨ ਵਾਲਾ ਚੌਥਾ ਦੇਸ਼ ਹੋਵੇਗਾ।
ਇਸਰੋ ਨੇ ਸ਼ੁੱਕਰਵਾਰ ਦੁਪਹਿਰ 2.35 ਵਜੇ ਚੰਦਰਯਾਨ-3 ਨੂੰ ਲਾਂਚ ਕੀਤਾ। ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਭਾਰਤ ਦੀ ਛਾਪ ਛੱਡਣ ਲਈ ਆਪਣੀ ਯਾਤਰਾ 'ਤੇ ਰਵਾਨਾ ਹੋ ਗਿਆ ਹੈ, ਜੇਕਰ ਭਾਰਤ ਇਸ ਮਿਸ਼ਨ 'ਚ ਸਫਲ ਹੁੰਦਾ ਹੈ ਤਾਂ ਇਹ ਕਾਰਨਾਮਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਹੋਵੇਗਾ। ਇਸਰੋ ਨੇ LMV-3 ਰਾਕੇਟ ਰਾਹੀਂ ਚੰਦਰਯਾਨ-3 ਨੂੰ ਲਾਂਚ ਕਰਕੇ ਪੁਲਾੜ ਦੀ ਦੁਨੀਆ 'ਚ ਵੱਡਾ ਕਦਮ ਪੁੱਟਿਆ ਹੈ। ਪੂਰੀ ਖ਼ਬਰ ਪੜ੍ਹੋ
ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਨਾਲ ਸਬੰਧਤ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ। ਪਹਿਲਾਂ ਇਹ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ, ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਪਹਾੜਾਂ ਤੋਂ ਜ਼ਿਆਦਾ ਪਾਣੀ ਆਉਣ ਕਾਰਨ ਸ਼ੁੱਕਰਵਾਰ ਸਵੇਰੇ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹ ਦਿੱਤਾ ਗਿਆ। ਹਾਲਾਂਕਿ, ਪਾਣੀ ਦਾ ਨਿਕਾਸ ਜ਼ਿਆਦਾ ਨਹੀਂ ਸੀ, ਇਸ ਲਈ ਬਹੁਤ ਸਾਰੇ ਖੇਤਰ ਪ੍ਰਭਾਵਿਤ ਨਹੀਂ ਹੋਏ। ਪਹਾੜਾਂ 'ਤੇ ਮੀਂਹ, ਸੁਖਨਾ ਝੀਲ 'ਚ ਪਾਣੀ ਦਾ ਪੱਧਰ ਇਕ ਵਾਰ ਫਿਰ ਵਧਿਆ
ਯਮੁਨਾ ਦੇ ਪਾਣੀ ਦਾ ਪੱਧਰ ਭਾਵੇਂ ਘੱਟ ਰਿਹਾ ,ਪਰ ਦਿੱਲੀ ਵਿੱਚ ਹੜ੍ਹ ਦਾ ਸੰਕਟ ਅਜੇ ਵੀ ਬਰਕਰਾਰ ਹੈ। ਯਮੁਨਾ ਨਦੀ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ 3 ਮੀਟਰ ਉੱਪਰ ਚਲ ਰਹੀ ਹੈ। ਅਜਿਹੇ 'ਚ ਰਾਜਧਾਨੀ ਦੇ ਕਈ ਇਲਾਕੇ ਅਜੇ ਵੀ ਪਾਣੀ 'ਚ ਡੁੱਬੇ ਹੋਏ ਹਨ। ਆਈਟੀਓ ਨੇੜੇ ਪਾਣੀ ਭਰ ਗਿਆ ਹੈ। ਦਰਿਆ ਦਾ ਪਾਣੀ ਲਾਲ ਕਿਲੇ ਅਤੇ ਰਿੰਗ ਰੋਡ ਤੱਕ ਪਹੁੰਚ ਗਿਆ।
#WATCH | Flood situation in Delhi: Heavy rainfall & increase in Yamuna river's water level triggers waterlogging in parts of Delhi; Drone visuals from Red Fort area. pic.twitter.com/qUWgPtr6M5
— ANI (@ANI) July 14, 2023
ਮਾਝੇ ਲਈ ਇਹ ਚੰਗੀ ਖ਼ਬਰ ਹੈ ਕਿ ਇੱਥੋਂ ਦੀਆਂ ਪ੍ਰਮੁੱਖ ਨਦੀਆਂ ਬਿਆਸ ਅਤੇ ਰਾਵੀ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੈ। ਅੰਮ੍ਰਿਤਸਰ ਦੇ ਡੀਸੀ ਨੇ ਦੱਸਿਆ ਕਿ ਇਸ ਸਮੇਂ ਰਾਵੀ ਵਿੱਚ 27 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ, ਜਦੋਂ ਕਿ ਬਿਆਸ ਵਿੱਚ 24 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਹੈ। ਇਹ ਦੋਵੇਂ ਨਦੀਆਂ 3 ਲੱਖ ਕਿਊਸਿਕ ਪਾਣੀ ਆਸਾਨੀ ਨਾਲ ਬਰਦਾਸ਼ਤ ਕਰ ਸਕਦੀਆਂ ਹਨ।ਜੇਕਰ ਆਉਣ ਵਾਲੇ ਦਿਨਾਂ 'ਚ ਪਹਾੜਾਂ ਤੋਂ ਇਸ ਪਾਸੇ ਪਾਣੀ ਆਉਂਦਾ ਹੈ ਤਾਂ ਵੀ ਇਸ ਨਾਲ ਲੋਕਾਂ ਦੀ ਜਾਨ-ਮਾਲ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ।
ਬੀਤੇ ਐਤਵਾਰ ਨੂੰ ਚੰਡੀਗੜ੍ਹ ਤੋਂ ਮਨਾਲੀ ਜਾ ਰਹੀ ਪੀਆਰਟੀਸੀ ਦੀ ਬੱਸ ਲਾਪਤਾ ਹੋ ਗਈ, ਬੀਤੇ ਦਿਨੀਂ ਬੱਸ ਦੇ ਡਰਾਈਵਰ ਦੀ ਲਾਸ਼ ਬਰਾਮਦ ਕਰ ਲਈ ਗਈ ਸੀ, ਇਸ ਦੌਰਾਨ ਕੰਡਕਟਰ ਜਗਸੀਰ ਸਿੰਘ ਲਾਪਤਾ ਦੱਸਿਆ ਜਾ ਰਿਹਾ ਸੀ, ਅੱਜ ਕੰਡਕਟਰ ਜਗਸੀਰ ਸਿੰਘ ਦੀ ਮ੍ਰਿਤਕ ਦੇਹ ਕੁੱਲੂ ਦੇ ਕੋਲੋਂ ਮਿਲੀ ਹੈ। ਮ੍ਰਿਤਕ ਕੰਡਕਟਰ ਪਟਿਆਲਾ ਦੇ ਸਮਾਣਾ ਖੇੜੀ ਬਰਨਾ ਦਾ ਰਹਿਣ ਵਾਲਾ ਸੀ, ਠੇਕੇ ਮੁਲਾਜ਼ਮ ਜਥੇਬੰਦੀ ਦੇ ਆਗੂ ਹਰਕੇਸ਼ ਵਿੱਕੀ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਅੰਤਰਰਾਸ਼ਟਰੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (NADA ) ਤੋਂ ਨੋਟਿਸ ਮਿਲਿਆ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਅੰਦੋਲਨ ਨੂੰ ਲੈ ਕੇ ਸੁਰਖੀਆਂ 'ਚ ਰਹੀ ਵਿਨੇਸ਼ ਨੋਟਿਸ ਤੋਂ ਬਾਅਦ ਇਕ ਵਾਰ ਫਿਰ ਸੁਰਖੀਆਂ 'ਚ ਹੈ। ਨਾਡਾ ਅਧਿਕਾਰੀ ਨੇ ਉਨ੍ਹਾਂ ਦੀ ਰਿਹਾਇਸ਼ ਦੇ ਦੌਰੇ ਦੌਰਾਨ ਗੈਰਹਾਜ਼ਰ ਪਾਏ ਜਾਣ 'ਤੇ ਨੋਟਿਸ ਦਿੱਤਾ ਹੈ, ਜਿਸ ਦਾ ਜਵਾਬ ਦੋ ਹਫ਼ਤਿਆਂ ਵਿੱਚ ਦੇਣਾ ਹੋਵੇਗਾ।
ਇੱਕ ਪਾਸੇ ਜਿੱਥੇ ਪੰਜਾਬ ਸਣੇ ਕਈ ਸੂਬਿਆਂ ‘ਚ ਮੀਂਹ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਿਕ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਮੁੜ ਤੋਂ ਮੀਂਹ ਪੈ ਸਕਦਾ ਹੈ। ਪੂਰੀ ਖ਼ਬਰ ਪੜ੍ਹੋ -Punjab Weather Alert: ਹੜ੍ਹ ਦਾ ਕਹਿਰ ਜਾਰੀ; ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਦਿੱਤੀ ਚਿਤਾਵਨੀ !
ਪੰਜਾਬ-ਹਿਮਾਚਲ 'ਚ ਭਾਰੀ ਮੀਂਹ ਅਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਸਬਜ਼ੀਆਂ ਦੀਆਂ ਕੀਮਤਾਂ 'ਤੇ ਵੀ ਅਸਰ ਪਿਆ ਹੈ। ਮੰਡੀਆਂ ਵਿੱਚ ਸਬਜ਼ੀਆਂ ਨਹੀਂ ਹਨ ਅਤੇ ਇਨ੍ਹਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਖਾਸ ਕਰਕੇ ਟਮਾਟਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਚੰਡੀਗੜ੍ਹ ਮੰਡੀ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਬਰਸਾਤ ਦਾ ਕਹਿਰ ਜਾਰੀ, ਅਸਮਾਨੀ ਚੜ੍ਹੇ ਟਮਾਟਰਾਂ ਦੇ ਭਾਅ
ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਾਸਤਰੀ ਨਗਰ ਮਾਰਕੀਟ ਵਿੱਚ ਦੋ ਦੁਕਾਨਦਾਰਾਂ ਦੀ ਗਾਹਕਾਂ ਨੂੰ ਲੈ ਕੇ ਲੜਾਈ ਹੋ ਗਈ। ਲੜਾਈ ਇੰਨ੍ਹੀ ਵੱਧ ਗਈ ਕਿ ਇਕ ਪੱਖ ਦੇ 8 ਤੋਂ 10 ਵਿਅਕਤੀਆਂ ਵਲੋਂ ਦੂਜੇ ਪੱਖ ਦੇ ਦੁਕਾਨਦਾਰਾਂ ‘ਤੇ ਲਾਠੀ ਡੰਡੇ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਦੋਹਾਂ ਹੀ ਪੱਖਾਂ ਦੇ ਲੋਕ ਜਖ਼ਮੀ ਹੋ ਗਏ। ਇਸ ਦੌਰਾਨ ਮਹਿਲਾਵਾਂ ਅਤੇ ਬੁਜ਼ੁਰਗਾ ਨੂੰ ਵੀ ਨਹੀਂ ਬਖਸ਼ਿਆ ਗਿਆ। ਦੋਹਾਂ ਹੀ ਪੱਖਾਂ ਦੇ ਜਖਮੀਆਂ ਨੂੰ ਇਲਾਜ਼ ਦੇ ਲਈ ਸਿਵਲ ਹਸਪਤਾਲ ਲਿਜਾਂਦਾ ਗਿਆ ਹੈ। ਉੱਥੇ ਹੀ ਮੌਕੇ ‘ਤੇ ਪਹੁੰਚੀ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਲਹਾਲ ਦੋਹਾਂ ਹੀ ਪੱਖਾਂ ਵਲੋਂ ਇਕ ਦੂਜੇ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।
ਟਾਂਗਰੀ ਨਦੀ ਵਿਚ ਪਾਣੀ ਦਾ ਪੱਧਰ ਹੋਰ ਵਧਣ ਕਰਕੇ ਟਾਂਗਰੀ ਦੇ ਨਾਲ ਲੱਗਦੇ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਮੋਹਲਗੜ੍ਹ, ਰੱਤਾਖੇੜਾ, ਖਾਂਸੀਆਂ, ਔਝਾ, ਖਤੌਲੀ, ਮਘਰ ਸਾਹਿਬ, ਈਸਰਹੇੜੀ, ਮਹਿਮੂਦਪੁਰ ਰੁੜਕੀ, ਬੀਬੀਪੁਰ, ਖਰਾਬਗੜ੍ਹ, ਬੁਧਮੋਰ, ਰੋਸ਼ਨਪੁਰ ਝੁੰਗੀਆ, ਅਦਾਲਤੀਵਾਲਾ, ਦੂਧਨ ਗੁਜਰਾਂ, ਲੇਹਲਾ ਜਗੀਰ ਅਤੇ ਰੋਹੜ ਜਗੀਰ ਲਈ ਹਾਈ ਅਲਰਟ ਜਾਰੀ ਹੋਇਆ ਹੈ।
ਪਟਿਆਲਾ ‘ਚ ਰੈਸਕਿਊ ਆਪਰੇਸ਼ਨ ਦੌਰਾਨ ਭਿਆਨਕ ਹਾਦਸਾ ਵਪਾਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਅਫ਼ਸਰਾਂ ਨੂੰ ਲਿਜਾ ਰਹੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਦੂਧਨ ਗੁਜਰਾਂ ਨੇੜੇ ਟੁੱਟੇ ਪੁੱਲ ਨਾਲ ਕਿਸ਼ਤੀ ਟਕਰਾ ਗਈ ਸੀ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ। ਬਹੁਤ ਹੀ ਮੁਸ਼ਕਿਲ ਨਾਲ ਕਿਸ਼ਤੀ ਸਵਾਰ ਅਫਸਰਾਂ ਦੀ ਜਾਨ ਬੱਚ ਪਾਈ।
ਦਰਅਸਲ ਸਾਲ 2015 'ਚ ਅਜਿਹਾ ਹਾਦਸਾ ਵਾਪਰਿਆ ਸੀ, ਜਦੋਂ ਮਣੀਕਰਨ ਸਾਹਿਬ ਗੁਰਦੁਆਰੇ 'ਤੇ ਵਿਸ਼ਾਲ ਪੱਥਰਾਂ ਦੇ ਡਿੱਗਣ ਕਾਰਨ ਨੇੜਲੀ ਇਮਾਰਤ ਨੁਕਸਾਨੀ ਗਈ ਸੀ। ਜਿਸਦੀ ਖ਼ਬਰਾਂ ਹੁਣ ਮੁੜ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁਕੀ ਹੈ। ਪਰ ਲੋਕਾਂ ਨੂੰ ਗੁਰੇਜ਼ ਰੱਖਣ ਦੀ ਲੋੜ ਹੈ ਕਿਉਂਕਿ ਹਾਲ੍ਹੀ 'ਚ ਸਾਹਮਣੇ ਆਏ ਦ੍ਰਿਸ਼ ਮੁਤਾਬਕ ਪਾਰਵਤੀ ਨਦੀ ਦੇ ਉਫ਼ਾਨ ਕਾਰਨ ਗੁਰੂਘਰ ਨੂੰ ਜੋੜਨ ਵਾਲੇ ਪੁੱਲ ਨੂੰ ਨੁਕਸਾਨ ਜ਼ਰੂਰ ਪਹੁੰਚਿਆ ਹੈ ਪਰ ਅੱਜ ਦੇ ਸਮੇਂ 'ਚ ਇਮਾਰਤ ਬਿਲਕੁਲ ਠੀਕ ਹੈ।
ਸੋਸ਼ਲ ਮੀਡੀਆ 'ਤੇ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮਣੀਕਰਨ ਦੇ ਗੁਰਦੁਆਰਾ ਸਾਹਿਬ 'ਤੇ ਪੱਥਰ ਡਿੱਗ ਗਿਆ ਹੈ ਪਰ ਇਹ ਸਿਰਫ ਅਫਵਾਹ ਹੈ ਅਤੇ ਕੁੱਲੂ ਪੁਲਸ ਇਸ ਦਾ ਖੰਡਨ ਕਰਦੀ ਹੈ। ਕੁੱਲੂ ਪੁਲਿਸ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਅਜਿਹੀਆਂ ਅਫਵਾਹਾਂ ਨੂੰ ਪ੍ਰਚਾਰ ਨਾ ਕਰਨ।
ਮਣੀਕਰਨ ਸਾਹਿਬ ਗੁਰਦੁਆਰੇ ਦੇ ਨਾਲ ਲੱਗਦੀ ਇਮਾਰਤ 'ਤੇ 18 ਅਗਸਤ 2015 'ਚ ਵਿਸ਼ਾਲ ਪੱਥਰ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 10 ਜ਼ਖਮੀ ਹੋ ਗਏ ਸਨ। ਉਸ ਵੇਲੇ ਚਸ਼ਮਦੀਦਾਂ ਨੇ ਦਾਅਵਾ ਕੀਤਾ ਸੀ ਕਿ ਮਰਨ ਵਾਲਿਆਂ ਦੀ ਗਿਣਤੀ 10 ਤੋਂ ਵੱਧ ਹੋ ਸਕਦੀ ਹੈ ਕਿਉਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੁਰਦੁਆਰੇ ਦੇ ਨੇੜੇ ਇਮਾਰਤ ਵਿੱਚ ਸ਼ਰਨ ਲਈ ਹੋਈ ਸੀ।

ਪਟਨਾ ਦੇ ਡਾਕ ਬੰਗਲਾ ਚੌਕ 'ਤੇ ਵੀਰਵਾਰ ਨੂੰ ਰਾਜ ਸਰਕਾਰ ਖਿਲਾਫ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਪੁਲਸ ਵੱਲੋਂ ਕੀਤੇ ਲਾਠੀਚਾਰਜ 'ਚ ਜ਼ਖਮੀ ਹੋਏ ਭਾਜਪਾ ਨੇਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਹਾਨਾਬਾਦ ਭਾਜਪਾ ਦੇ ਜਨਰਲ ਸਕੱਤਰ ਵਿਜੇ ਕੁਮਾਰ ਸਿੰਘ ਵਜੋਂ ਹੋਈ ਹੈ। ਲਾਠੀਚਾਰਜ 'ਚ ਭਾਜਪਾ ਸੰਸਦ ਮੈਂਬਰ ਜਨਾਰਦਨ ਸਿੰਘ ਸਿਗਰੀਵਾਲ ਦਾ ਸਿਰ ਪਾੜ ਦਿੱਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਐਲਾਨ ਕੀਤਾ ਹੈ ਕਿ ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਬੇਜ਼ੁਬਾਨੇ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰੇਗੀ।
ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹੜ੍ਹ ਆਉਣ ਨਾਲ ਪਾਣੀ ਦੇ ਤੇਜ਼ ਬਹਾਓ ਨੇ ਸਾਰੀਆਂ ਫਸਲਾਂ ਤਬਾਹ ਕਰਕੇ ਰੱਖ ਦਿੱਤੀਆਂ ਹਨ ਅਤੇ ਪਸ਼ੂਆਂ ਦੇ ਖਾਣ ਲਈ ਖਰੇ ਚਾਰੇ ਦੀ ਕਾਫੀ ਦਿੱਕਤ ਆ ਰਹੀ ਹੈ ਜਿਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਬੇਜ਼ਬਾਨੇ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਸਮਾਣਾ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਆਹਮੋ ਸਾਹਮਣੇ ਹੋ ਗਏ। ਦੱਸ ਦਈਏ ਕਿ ਰਾਹਤ ਸਮੱਗਰੀ ਵੰਡਣ ਜਾਣ ਨੂੰ ਲੈ ਕੇ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ। ਜੈਇੰਦਰ ਕੌਰ ਕਿਸ਼ਤੀ ਰਾਹੀਂ ਰਾਹਤ ਸਮੱਗਰੀ ਵੰਡਣ ਜਾਣਾ ਚਾਹੁੰਦੀ ਸੀ। ਪਰ ਮੰਤਰੀ ਜੋੜਾਮਾਜਰਾ ਵੱਲੋਂ ਕਿਸ਼ਤੀ ਦੀ ਇਜਾਜ਼ਤ ਨਾ ਦੇਣ ‘ਤੇ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਆਮ ਆਦਮੀ ਸਰਕਾਰ ਰਲ ਕੇ ਚੰਡੀਗੜ੍ਹ ਵਿਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਥਾਂ ਦੇਣ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ ਤੇ ਕਿਹਾ ਕਿ ਇਸ ਸਭ ਦਾ ਮਕਸਦ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਲਾਹਾ ਲੈਣਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਐਲਾਨ ਦਾ ਵਿਰੋਧ ਨਹੀਂ ਕੀਤਾ ਜਿਸ ਕਾਰਨ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਬਹੁਤ ਕਮਜ਼ੋਰ ਹੋਇਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਮੁਸ਼ਕਿਲ ਸਮੇਂ ‘ਚ ਪੰਜਾਬ ਦੇ ਲੋਕਾਂ ਦੇ ਨਾਲ ਹੈ।
ਸਰਕਾਰ ਹਰ ਮੁਸ਼ਕਿਲ ਸਮੇਂ 'ਚ ਪੰਜਾਬ ਦੇ ਲੋਕਾਂ ਦੇ ਨਾਲ ਹੈ... ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਹਾਂ... Live https://t.co/9xRKYdAvS8
— Bhagwant Mann (@BhagwantMann) July 13, 2023
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਮੀਟਿੰਗ ਵਿੱਚ ਰਾਜਧਾਨੀ ਦੇ ਸਾਰੇ ਸਕੂਲ ਅਤੇ ਕਾਲਜ ਐਤਵਾਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਦਫ਼ਤਰਾਂ ਵਿੱਚ ਘਰ ਤੋਂ ਕੰਮ ਕਰਨ ਦੀ ਵਿਵਸਥਾ ਲਾਗੂ ਕੀਤੀ ਗਈ ਹੈ।
यमुना में जलस्तर बढ़ने के बाद पैदा हुए हालात पर आज DDMA की बैठक हुई।
— Arvind Kejriwal (@ArvindKejriwal) July 13, 2023
दिल्ली में सभी स्कूल, कॉलेज और यूनिवर्सिटी को रविवार तक के लिए बंद किया जा रहा है।
सभी non-essential सरकारी दफतरों को work from home से किया जा रहा है। प्राइवेट ऑफ़िस को भी Work from home लागू करने की… pic.twitter.com/kiPVHsyXMW
ਯਮੁਨਾ ਦੇ ਪਾਣੀ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਕੁਝ ਸੜਕਾਂ 'ਤੇ ਟ੍ਰੈਫਿਕ ਨਿਯਮ ਲਾਗੂ ਕੀਤੇ ਗਏ ਹਨ। ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਕਿਰਪਾ ਕਰਕੇ ਜਾਰੀ ਕੀਤੀ ਗਈ ਗਾਈਡਲਾਈਨਸ ਦੀ ਪਾਲਣਾ ਕਰੋ।
यातायात निर्देशिका
— Delhi Traffic Police (@dtptraffic) July 13, 2023
यमुना के बढ़ते जलस्तर को देखते हुए कुछ सड़कों पर यातायात नियम प्रभावी हैं। कृपया किसी भी असुविधा से बचने के लिए निर्देशिका का पालन करें।#DPTrafficAdvisory pic.twitter.com/Gm1h1ZmTD2
ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪੰਚਾਇਤ ਭਵਨ ਵਿਖੇ ਹੜ੍ਹਾਂ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਦਾ ਰੀਵਿਊ ਕੀਤਾ। ਉਨ੍ਹਾਂ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਮਾਂ ਰਹਿੰਦੇ ਹੋਏ ਹੜ੍ਹ ਰੋਕੂ ਪ੍ਰਬੰਧਾਂ ਨੂੰ ਮੁਕੰਮਲ ਕਰ ਲੈਣ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਬਾਰਿਸ਼ ਕਾਰਨ ਸੰਭਾਵੀ ਹੜ੍ਹਾਂ ਦੀ ਭਿਆਨਕ ਤ੍ਰਾਸਦੀ ਨੂੰ ਰੋਕਿਆ ਜਾ ਸਕੇ।
ਗ੍ਰੇਟਰ ਨੋਇਡਾ ਵੈਸਟ ਦੇ ਗਲੈਕਸੀ ਪਲਾਜ਼ਾ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਲੋਕਾਂ ਨੇ ਆਪਣੀਆਂ ਜਾਨਾਂ ਨੂੰ ਬਚਾਉਣ ਦੇ ਲਈ ਤੀਜ਼ੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ......
Uttar Pradesh | Fire breaks out at Galaxy Plaza under Bisrakh Police Station area of Gaur City 1 in Greater Noida West. Details awaited.
— ANI UP/Uttarakhand (@ANINewsUP) July 13, 2023
ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਪਿੰਡ ਕੰਧਲਾ ਜੱਟਾਂ ਨਜ਼ਦੀਕ ਅੱਜ ਸਵੇਰੇ ਤਿੰਨ ਲੁਟੇਰਿਆਂ ਨੇ ਵੈਸਟਰਨ ਯੂਨੀਅਨ ਦੁਕਾਨ ਚਲਾਉਣ ਵਾਲੇ ਇੱਕ ਵਿਅਕਤੀ ਕੋਲੋਂ 4,30,000 ਲੁੱਟ ਲਏ। ਵਾਰਦਾਤ ਉਸ ਵੇਲੇ ਵਾਪਰੀ ਜਦੋਂ ਦੁਕਾਨਦਾਰ ਜਗਜੀਤ ਸਿੰਘ ਵਾਸੀ ਪਿੰਡ ਕੰਧਾਲਾ ਜੱਟਾਂ ਆਪਣੇ ਮੋਟਰਸਾਇਕਲ ‘ਤੇ ਆਪਣੇ ਪਿੰਡ ਤੋਂ ਅੱਡਾ ਸਰਾਂ ਸਥਿਤ ਆਪਣੀ ਵੈਸਟਰਨ ਯੂਨੀਅਨ ਦੀ ਦੁਕਾਨ ‘ਤੇ ਆ ਰਿਹਾ ਸੀ ਰਸਤੇ ‘ਚ ਹੀ ਘਾਤ ਲਗਾ ਕੇ ਬੈਠੇ ਲੁਟੇਰਿਆਂ ਨੇ ਉਸ ਕੋਲੋਂ ਉਸਦਾ ਬੈਗ ਖੋਲ੍ਹ ਲਿਆ। ਜਿਸ ਵਿੱਚ ਨਕਦੀ ਸੀ। ਫਿਲਹਾਲ ਟਾਂਡਾ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਖਰੜ ‘ਚ ਇੱਕ ਹੋਰ ਲਾਪਤਾ ਹੋਏ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਤਿੰਨ ਦਿਨ ਪਹਿਲਾਂ ਹੀ ਨੌਜਵਾਨ ਨਦੀ ‘ਚ ਡਿੱਗ ਗਿਆ ਸੀ। ਨੌਜਵਾਨ ਪਿੰਡ ਮੀਆਂਪੁਰ ਦਾ ਰਹਿਣ ਵਾਲਾ ਸੀ।
ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਹਰਿਆਣਾ ਨੂੰ ਵੱਖਰੀ ਵਿਧਾਨਸਭਾ ਲਈ ਦੇਣ ਲਈ 10 ਏਕੜ ਜ਼ਮੀਨ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਫਾਈਲ 'ਤੇ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਮੀਟਿੰਗਾਂ ਕੀਤੀਆਂ ਗਈਆਂ ਹਨ। ਹਰਿਆਣਾ ਸਰਕਾਰ ਨੂੰ ਦੋ ਸਰਟੀਫਿਕੇਟ ਜਮਾਂ ਕਰਾਉਣ ਲਈ ਦੋ ਹਫਤੇ ਦਾ ਸਮਾਂ ਦਿੱਤਾ ਗਿਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ 'ਤੇ ਸਵਾਲ ਚੁੱਕੇ ਹਨ, ਉਨ੍ਹਾਂ ਨੇ ਕਿਹਾ ਕਿ CM ਭਗਵੰਤ ਮਾਨ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਬਚਾਉਣ 'ਚ ਨਕਾਮ ਰਹੇ ਹਨ।
Punjab CM @BhagwantMann’s failure to protest against allocation of land in Chandigarh UT for a separate Vidhan Sabha for Haryana has compromised Punjab’s right over the UT. Aam Aadmi Party govt must tell the central govt this decision will not be acceptable to Punjab. Shiromani… pic.twitter.com/QIYZ3kwcUw
— Sukhbir Singh Badal (@officeofssbadal) July 13, 2023
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦੇ ਹੋਏ ਕਿਹਾ 'ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਵਾਧਾ ਕੀਤਾ ਜਾਂਦਾ ਹੈ। 17 ਜੁਲਾਈ (ਸੋਮਵਾਰ) ਤੋਂ ਸਕੂਲ ਆਮ ਵਾਂਗ ਖੁੱਲ੍ਹਣਗੇ।'
ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਵਾਧਾ ਕੀਤਾ ਜਾਂਦਾ ਹੈ।
— Harjot Singh Bains (@harjotbains) July 13, 2023
17 ਜੁਲਾਈ (ਸੋਮਵਾਰ) ਤੋਂ ਸਕੂਲ ਆਮ ਵਾਂਗ ਖੁੱਲ੍ਹਣਗੇ।…
ਉੱਤਰਾਖੰਡ ਦੇ ਚਮੋਲੀ ਜ਼ਿਲੇ 'ਚ ਲਗਾਤਾਰ ਮੀਂਹ ਤੋਂ ਬਾਅਦ ਬਦਰੀਨਾਥ ਰਾਸ਼ਟਰੀ ਰਾਜਮਾਰਗ (ਐੱਨ.ਐੱਚ.-7) 'ਤੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਜਾਣਕਾਰੀ ਮੁਤਾਬਕ ਪੀਪਲਕੋਟੀਮ ਨੇੜੇ ਹਾਈਵੇਅ 'ਤੇ ਪਹਾੜੀ ਤੋਂ ਪੱਥਰ ਅਤੇ ਮਲਬਾ ਡਿੱਗਣ ਕਾਰਨ ਸੜਕ ਬੰਦ ਹੋ ਗਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਲਾਕੇ 'ਚ ਜ਼ਮੀਨ ਖਿਸਕਣ ਕਾਰਨ ਪਾਗਲਨਾਲਾ, ਗੁਲਾਬਕੋਟੀ ਅਤੇ ਹੇਲਾਂਗ ਸਮੇਤ ਕਈ ਹੋਰ ਥਾਵਾਂ 'ਤੇ ਹਾਈਵੇਅ ਵੀ ਨੁਕਸਾਨਿਆ ਗਿਆ ਹੈ।
#WATCH उत्तराखंड: चमोली जिले में रुक-रुक कर हो रही बारिश के कारण बद्रीनाथ हाईवे से 1 किलोमीटर की दूरी पर पहाड़ी से भारी बोल्डर और मलबा आने के कराण राष्ट्रीय राजमार्ग अवरुद्ध हो गया। pic.twitter.com/KZlNWofN3E
— ANI_HindiNews (@AHindinews) July 13, 2023
ਸ਼ੁਤਰਾਣਾ ਹਲਕੇ ਦੇ ਘੱਗਰ ਦਰਿਆ ਦੁਆਲੇ ਪੈਂਦੇ ਪਿੰਡਾਂ ਦਵਾਰਕਾ ਪੁਰ, ਰਾਮਪੁਰ ਪੜਤਾ, ਅਰਨੇਟੂ, ਭਗਵਾਨਪੁਰ, ਚਿੱਚੜਵਾਲ, ਮਤੌਲੀ, ਕਾਂਗਥਲਾ ਅਤੇ ਗੁਰੂ ਨਾਨਕ ਪੁਰਾ ਪਿੰਡਾਂ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ। ਕਿਉਂਕਿ ਘੱਗਰ ਵਿੱਚ ਪਿੱਛੋਂ ਬਹੁਤ ਜਿਆਦਾ ਪਾਣੀ ਆਉਣ ਦਾ ਖ਼ਤਰਾ ਹੈ। ਇਨ੍ਹਾ ਪਿੰਡਾਂ ਦੇ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ।ਪ੍ਰੰਤੂ ਅਹਿਤਿਆਦ ਵਜੋਂ ਚੌਕਸੀ ਰੱਖੀ ਜਾਵੇ ਅਤੇ ਜਦੋਂ ਤੱਕ ਆਰਮੀ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਨਾ ਆ ਜਾਵੇ ਪਾਣੀ ਵਿਚ ਨਾ ਜਾ ਕੇ ਖ਼ੁਦ ਨੂੰ ਸੁਰਖਿਅਤ ਰੱਖੋ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਸ੍ਰੀਹਰੀਕੋਟਾ ਤੋਂ ਚੰਦਰਯਾਨ 3 ਦੀ ਲਾਂਚਿੰਗ ਦੇ ਗਵਾਹ ਹੋਣਗੇ। ਸਕੂਲ ਆਫ ਐਮੀਨੈਂਸ ਦੇ 40 ਵਿਦਿਆਰਥੀ ਇਸ ਮੌਕੇ ਨੂੰ ਦੇਖਣ ਲਈ ਸ੍ਰੀਹਰੀਕੋਟਾ ਗਏ ਹਨ। ਉਨ੍ਹਾਂ ਨੂੰ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ੍ਰੀਹਰੀਕੋਟਾ ਭੇਜਿਆ ਗਿਆ ਹੈ।ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਦੱਸਿਆ ਕਿ ਟੀਮ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਦਿਆਰਥੀ ਸ਼ਾਮਲ ਹਨ।
Envisaging vision of Hon’ble CM @BhagwantMann Ji to provide the best learning experience for the students of School Of Eminence (SOE).
— Harjot Singh Bains (@harjotbains) July 13, 2023
40 students of SOE from various districts of Punjab are taking off for Sriharikota to witness the launch of #Chandrayaan3.
On this 3 day trip,… pic.twitter.com/r21ItTwruV
ਇਹ 3 ਦਿਨ ਉੱਥੇ ਰਹਿਣਗੇ। ਇਸ ਦੇ ਨਾਲ ਹੀ ਸ਼੍ਰੀਹਰੀਕੋਟਾ ਵਿੱਚ ਹੋਣ ਵਾਲੇ ਪੁਲਾੜ ਅਧਿਐਨ ਬਾਰੇ ਵੀ ਜਾਣਾਂਗੇ। ਵਿਦਿਆਰਥੀਆਂ ਲਈ ਵੀ ਇਹ ਇੱਕ ਨਵਾਂ ਅਨੁਭਵ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਉਹ ਸ਼ਾਮ ਕਰੀਬ 4 ਵਜੇ ਪੈਰਿਸ ਪਹੁੰਚਣਗੇ। ਫਰਾਂਸ ਦੌਰੇ ਤੋਂ ਬਾਅਦ ਪੀਐਮ ਮੋਦੀ ਦੁਬਈ ਵੀ ਜਾਣਗੇ ਪਰ ਯਾਤਰਾ ਦਾ ਪਹਿਲਾ ਸਟਾਪ ਫਰਾਂਸ ਹੋਵੇਗਾ। ਪ੍ਰਧਾਨ ਮੰਤਰੀ ਦੀ ਫਰਾਂਸ ਦੀ ਇਹ ਛੇਵੀਂ ਯਾਤਰਾ ਹੈ। ਉਨ੍ਹਾਂ ਦੀ ਸਭ ਤੋਂ ਤਾਜ਼ਾ ਫੇਰੀ ਹੀਰੋਸ਼ੀਮਾ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਸੀ। ਪੀਐਮ ਮੋਦੀ ਦੀ ਫਰਾਂਸ ਦੇ ਪ੍ਰਧਾਨ ਮੰਤਰੀ ਨਾਲ ਪਹਿਲੀ ਵਾਰਤਾਲਾਪ ਅਤੇ ਫਰਾਂਸ ਦੀ ਸੈਨੇਟ ਦੇ ਪ੍ਰਧਾਨ ਨਾਲ ਮੁਲਾਕਾਤ ਕਰਨਗੇ, ਅੱਜ ਹੋਣ ਵਾਲੇ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ ਸ਼ਾਮ ਨੂੰ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ।
ਪਟਿਆਲਾ ਦੇ ਡੀਸੀ ਸਾਕਸ਼ੀ ਸਾਹਨੀ ਨੇ ਟਵਿਟ ਕਰ ਜਾਣਕਾਰੀ ਦਿੱਤੀ ਹੈ ਕਿ 'ਪਾਤੜਾਂ ਤੋਂ ਖਨੌਰੀ ਰਸਤੇ 'ਤੇ ਪੁਲ ਨੁਕਸਾਨਿਆ ਗਿਆ ਹੈ, ਕਿਰਪਾ ਕਰਕੇ ਇਸ ਰਸਤੇ ਦੀ ਥਾਂ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ'
????Urgent Alert
— DC Patiala (@DCPatialaPb) July 13, 2023
ਪਾਤੜਾਂ ਤੋਂ ਖਨੌਰੀ ਰਸਤੇ 'ਤੇ ਪੁਲ ਨੁਕਸਾਨਿਆ ਗਿਆ ਹੈ, ਕਿਰਪਾ ਕਰਕੇ ਇਸ ਰਸਤੇ ਦੀ ਥਾਂ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ
????????????????
Patran to khanauri Bridge has been washed away - no movement on that side please pic.twitter.com/qlSXOm35gU
ਹਿਮਾਚਲ ਪ੍ਰਦੇਸ਼ ਦੇ ਚੰਦਰਤਾਲ ਝੀਲ 'ਤੇ ਫਸੇ ਯਾਤਰੀਆਂ ਨੂੰ ਕੱਢਣ ਲਈ ਟੀਮ ਪਹੁੰਚ ਗਈ ਹੈ। ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਟਵੀਟ ਕੀਤਾ ਕਿ ਸਾਡੀ ਹਿਮਾਚਲ ਸਰਕਾਰ ਵਿੱਚ ਮੰਤਰੀ ਜਗਤ ਸਿੰਘ ਨੇਗੀ ਅਤੇ ਸੀਪੀਐਸ ਸ੍ਰੀ ਸੰਜੇ ਅਵਸਥੀ 18 ਘੰਟੇ ਦੀ ਸਖ਼ਤ ਜੱਦੋ-ਜਹਿਦ ਤੋਂ ਬਾਅਦ ਬਰਫ਼ ਨਾਲ ਢੱਕੀ ਸੜਕ ਨੂੰ ਸਾਫ਼ ਕਰਵਾ ਕੇ ਚੰਦਰਤਾਲ ਪਹੁੰਚ ਗਏ ਹਨ। ਹੁਣੇ ਹੁਣੇ ਸ੍ਰੀ ਜਗਤ ਸਿੰਘ ਨੇਗੀ ਨੇ ਸੈਟੇਲਾਈਟ ਫੋਨ ਰਾਹੀਂ ਮੁੱਖ ਮੰਤਰੀ ਨੂੰ ਸੂਚਿਤ ਕੀਤਾ ਹੈ। ਚੰਦਰ ਤਾਲ 'ਚ ਫਸੇ ਯਾਤਰੀਆਂ ਨੂੰ ਕੱਢਣ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ।
Punjab Breaking News Live: ਪੰਜਾਬ 'ਚ ਬਾਰਸ਼ ਰੁਕ ਗਈ ਹੈ ਪਰ ਦਰਿਆਵਾਂ 'ਚ ਪਾੜ ਕਾਰਨ ਹੜ੍ਹਾਂ ਦਾ ਸੰਕਟ ਜਾਰੀ ਹੈ। ਇਸ ਸਮੇਂ ਪੰਜਾਬ ਦੇ 14 ਜ਼ਿਲ੍ਹਿਆਂ ਦੇ 1058 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਹਨ। ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ, ਜਦੋਂ ਕਿ ਪੰਜ ਲਾਪਤਾ ਹਨ। ਸੂਬੇ 'ਚ 13574 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਕੁੱਲ 127 ਰਾਹਤ ਕੈਂਪ ਬਣਾਏ ਗਏ ਹਨ।
ਫਰੀਦਕੋਟ ਦੇ ਕੋਟਕਪੂਰਾ 'ਚ ਬੁੱਧਵਾਰ ਤੜਕੇ ਕਰੀਬ 4 ਵਜੇ ਘਰ ਦੀ ਛੱਤ ਡਿੱਗਣ ਕਾਰਨ ਗਰਭਵਤੀ ਔਰਤ, ਉਸ ਦੇ ਪਤੀ ਅਤੇ ਪੁੱਤਰ ਦੀ ਮੌਤ ਹੋ ਗਈ। ਫਰੀਦਕੋਟ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਗਗਨਦੀਪ ਸਿੰਘ (37), ਉਨ੍ਹਾਂ ਦੀ ਪਤਨੀ ਕਮਲਜੀਤ ਕੌਰ (34) ਅਤੇ ਪੁੱਤਰ ਗੁਰਕੰਵਲ ਸਿੰਘ (5) ਵਜੋਂ ਹੋਈ ਹੈ।
ਮ੍ਰਿਤਕ ਕਮਲਜੀਤ ਕੌਰ ਸੱਤ ਮਹੀਨੇ ਦੀ ਗਰਭਵਤੀ ਸੀ। ਇਸੇ ਦੌਰਾਨ ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਮਾਣੇਵਾਲ ਦਾ 16 ਸਾਲਾ ਵਿਦਿਆਰਥੀ ਸੁਖਪ੍ਰੀਤ ਪ੍ਰੀਖਿਆ ਮੁਲਤਵੀ ਹੋਂਣ ਕਰਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਉਹ ਨਾਲੇ ਵਿੱਚ ਰੁੜ੍ਹ ਗਿਆ। ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਮੋਹਾਲੀ 'ਚ ਕਾਰ ਦੀ ਲਪੇਟ 'ਚ ਆਉਣ ਤੋਂ ਬਾਅਦ ਲਾਪਤਾ ਹੋਏ 25 ਸਾਲਾ ਗੁਰਪ੍ਰੀਤ ਸਿੰਘ ਗੋਪੀ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਗੁਰਪ੍ਰੀਤ ਸਿੰਘ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦੇ ਊਨਾ ਦਾ ਰਹਿਣ ਵਾਲਾ ਸੀ। ਉਹ ਖਰੜ ਵਿੱਚ ਰਹਿ ਰਿਹਾ ਸੀ।
ਦੂਜੇ ਪਾਸੇ ਹਰੀਕੇ ਹੈੱਡ ਤੋਂ ਪਾਣੀ ਛੱਡਣ ਤੋਂ ਬਾਅਦ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਦਰਜਨਾਂ ਪਿੰਡ ਪਾਣੀ ਵਿਚ ਡੁੱਬ ਗਏ ਹਨ ਅਤੇ ਫਸਲਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ। ਹਾਲਾਂਕਿ, ਲੋਕਾਂ ਨੂੰ ਇੱਕ ਦਿਨ ਪਹਿਲਾਂ ਹੀ ਰਾਹਤ ਕੈਂਪਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਫਿਰ ਵੱਡੀ ਗਿਣਤੀ ਵਿਚ ਲੋਕ ਫਸ ਜਾਂਦੇ ਹਨ।
- PTC NEWS