Sat, Apr 27, 2024
Whatsapp

"ਮੇਰੇ ਘਰ ਮਾਰਚ ’ਚ ਆਉਣ ਵਾਲੀ ਹੈ ਖੁਸ਼ਖ਼ਬਰੀ, ਅਜੇ ਤੱਕ Gender ਚੈੱਕ ਵੀ ਨਹੀਂ ਕਰਵਾਇਆ", ਅਕਾਲੀ ਦਲ ਦੇ ਨਿਸ਼ਾਨੇ ’ਤੇ CM ਮਾਨ

Written by  Aarti -- January 26th 2024 03:01 PM

"ਮੇਰੇ ਘਰ ਮਾਰਚ ’ਚ ਆਉਣ ਵਾਲੀ ਹੈ ਖੁਸ਼ਖ਼ਬਰੀ, ਅਜੇ ਤੱਕ Gender ਚੈੱਕ ਵੀ ਨਹੀਂ ਕਰਵਾਇਆ", ਅਕਾਲੀ ਦਲ ਦੇ ਨਿਸ਼ਾਨੇ ’ਤੇ CM ਮਾਨ

CM Mann Announces Wife Pregnancy: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 26 ਜਨਵਰੀ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਤਿਰੰਗਾ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਗਣਤੰਤਰ ਦਿਵਸ ਪੰਜਾਬ ਕਰਕੇ ਆਇਆ ਹੈ। ਲੜਾਈਆਂ ਲੜੀਆਂ ਤੇ ਸ਼ਹਾਦਤਾਂ ਦਿੱਤੀਆਂ, ਫਿਰ ਗਣਤੰਤਰ ਦਿਵਸ ਆਇਆ। ਇਸ ਲਈ ਅਸੀਂ ਗਣਤੰਤਰ ਦਿਵਸ ਵਿਸ਼ੇਸ਼ ਤੌਰ 'ਤੇ ਮਨਾਉਂਦੇ ਹਾਂ।

ਸੀਐੱਮ ਮਾਨ ਨੇ ਕੀਤਾ ਜਨਤਕ ਐਲਾਨ 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਗਰਭਵਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 7 ਮਹੀਨੇ ਦੀ ਗਰਭਵਤੀ ਹੈ ਅਤੇ ਮਾਰਚ ਮਹੀਨੇ 'ਚ ਖੁਸ਼ੀ ਉਸ ਦੇ ਘਰ ਆਵੇਗੀ। ਪਰ ਅੱਜ ਤੱਕ ਉਨ੍ਹਾਂ ਨੇ ਟੈਸਟ ਨਹੀਂ ਕਰਵਾਇਆ। ਉਹ ਚਾਹੁੰਦੇ ਹਨ ਕਿ ਜੋ ਵੀ ਉਨ੍ਹਾਂ ਦੇ ਘਰ ਆਵੇ ਉਹ ਸਿਹਤਮੰਦ ਰਹੇ।


ਮਜੀਠੀਆ ਨੇ ਘੇਰਿਆ ਸੀਐੱਮ ਮਾਨ 

ਗਣਤੰਤਰ ਦਿਹਾੜੇ ਦੀ ਤਕਰੀਰ ’ਚ ਸੀਐੱਮ ਭਗਵੰਤ ਮਾਨ ਵੱਲੋਂ ਪਿਤਾ ਬਣਨ ਬਾਰੇ ਦੱਸਿਆ। ਜਿਸ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਤੰਜ ਕੱਸਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਐੱਮ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਤੰਜ ਕੱਸਿਆ। 

ਇਹ ਕਿਵੇਂ ਦੀ ਅਨਾਉਸਮੈਂਟ ਹੈ- ਮਜੀਠੀਆ 

ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ 26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਦੇਸ਼ ਵਾਸੀਆਂ ਨੂੰ ਮੁਬਾਰਕਾਂ। ਮਾਨ ਸਾਬ੍ਹ ਤੁਹਾਨੂੰ ਤੀਜੀ ਵਾਰੀ ਬਾਪ ਬਣਨ ਦੀਆਂ ਬਹੁਤ ਬਹੁਤ ਵਧਾਈਆਂ। ਕੀ 26 ਜਨਵਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਪਰਿਵਾਰਕ ਅਨਾੳਸਮੈਂਟ ਕਰਨੀ ਇੱਕ ਮੁੱਖ ਮੰਤਰੀ ਨੂੰ ਸ਼ੋਬਾ ਦਿੰਦਾ ਹੈ। ਇਹ ਕਿਵੇਂ ਦੀ ਅਨਾਉਸਮੈਂਟ ਹੈ। ਅਨਾੳਸਮੈਂਟ ਕਰਦੇ ਪਬਲਿਕ ਲਈ ਨਾਂਹ ਕਿ ਨਿੱਜੀ। ਐਨਾਉਸਮੇਂਟ ਕਰਦੇ ਜੋ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਪੂਰੇ ਕਰਨ ਦੀ ! ਜਾਂ ਵਾਅਦੇ ਪੂਰੇ ਨਾਂਹ ਹੋਣ ਤੇ ਪੰਜਾਬੀਆਂ ਕੋਲ਼ੋਂ ਮੁਆਫੀ ਮੰਗਦੇ। 

ਉਨ੍ਹਾਂ ਅੱਗੇ ਕਿਹਾ ਕਿ ਦੂਜੀ ਗੱਲ ਤੁਸੀ ਜੇਡਰ ਚੈੱਕ ਕਰਾਉਣ ਦੀ ਗੱਲ ਕੀਤੀ ਹੈ ਕਿ ਮੈਂ ਪਤਾ ਨਹੀਂ ਕਰਾਇਆ ਕਿ ਮੁੰਡਾ ਹੈ ਜਾਂ ਕੁੜੀ। ਤੁਹਾਡੀ ਇਸ ਸੋਚ ਤੇ ਵੀ ਸ਼ਰਮ ਆੳਦੀ ਹੈ। ਜੇਡਰ ਚੈੱਕ ਕਰਾਉਣਾ ਵੀ ਇਲੀਗਲ ਹੈ ਤੇ ਘੋਰ ਅਪਰਾਧ। ਸੀਐੱਮ ਭਗਵੰਤ ਮਾਨ ਦਾ  26  ਜਨਵਾਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਕੇ ਆਉਣਾ ਇਸ ਤੋਂ ਵੱਧ ਰਾਸ਼ਟਰੀ ਝੰਡੇ ਦਾ ਅਪਮਾਨ ਕੀ ਹੋ ਸਕਦਾ ਹੈ। 

'ਸੀਐੱਮ ਮਾਨ ’ਤੇ ਸਖ਼ਤ ਐਕਸ਼ਨ ਲਿਆ ਜਾਵੇ'

ਉਨ੍ਹਾਂ ਇਹ ਵੀ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਅਤੇ ਦਿੱਲੀ ਦੇ ਮੁੱਖ ਮੰਤਰੀਅਰਵਿੰਦ ਕੇਜਰੀਵਾਲ ਤੋਂ ਡਿਮਾਂਡ ਕਰਦਾ ਹੈ ਕਿ ਸੀਐੱਮ ਮਾਨ ’ਤੇ ਸਖ਼ਤ ਐਕਸ਼ਨ ਲਿਆ ਜਾਵੇ।  ਜਿੱਥੇ ਪੁਰੀ ਦੁਨੀਆਂ ’ਚ  ਸਿੱਖ ਸੰਗਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵੀ ਮਨਾ ਰਹੀਆਂ। ਉਧਰ ਸੀਐੱਮ ਦਾਰੂ ਨਾਲ ਰੱਜਿਆ ਫਿਰਦਾ। ਗੁਰੂ ਸਾਹਿਬ ਮੁੱਖ ਮੰਤਰੀ ਭਗਵੰਤ ਨੂੰ ਸੁਮੱਤ ਬਖਸ਼ਣ। 

ਇਹ ਵੀ ਪੜ੍ਹੋ: Republic Day 2024: ਭਾਰਤੀ ਫੌਜ ਦੀ ਤਾਕਤ ਤੇ ਨਾਰੀ ਸ਼ਕਤੀ, ਗਣਤੰਤਰ ਦਿਵਸ ’ਤੇ ਦਿਖਿਆ ਭਾਰਤ ਦਾ ਦਮ

 

-

Top News view more...

Latest News view more...