Mon, Dec 9, 2024
Whatsapp

Punjab Government Debt Updates : ਪੰਜਾਬ ਸਿਰ ਕਰਜ਼ੇ ਦੀ ਪੰਡ ਹੋਈ ਹੋਰ ਭਾਰੀ ! ਪੰਜਾਬ ਸਰਕਾਰ ਨੇ 1150 ਕਰੋੜ ਦਾ ਹੋਰ ਲਿਆ ਕਰਜ਼ਾ

ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਕੋਲੋਂ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜਿਸ ਲਈ ਪੰਜਾਬ ਦੀ ਮਾਨ ਸਰਕਾਰ 20 ਸਾਲਾਂ ਲਈ ਵਿਆਜ਼ ਦੀ ਮੋਟੀ ਭਰਪਾਈ ਕਰੇਗੀ।

Reported by:  PTC News Desk  Edited by:  Aarti -- October 06th 2024 02:22 PM
Punjab Government Debt Updates : ਪੰਜਾਬ ਸਿਰ ਕਰਜ਼ੇ ਦੀ ਪੰਡ ਹੋਈ ਹੋਰ ਭਾਰੀ ! ਪੰਜਾਬ ਸਰਕਾਰ ਨੇ 1150 ਕਰੋੜ ਦਾ ਹੋਰ ਲਿਆ ਕਰਜ਼ਾ

Punjab Government Debt Updates : ਪੰਜਾਬ ਸਿਰ ਕਰਜ਼ੇ ਦੀ ਪੰਡ ਹੋਈ ਹੋਰ ਭਾਰੀ ! ਪੰਜਾਬ ਸਰਕਾਰ ਨੇ 1150 ਕਰੋੜ ਦਾ ਹੋਰ ਲਿਆ ਕਰਜ਼ਾ

Punjab Government Debt Updates : ਪੰਜਾਬ ਦੀ ਮਾਨ ਸਰਕਾਰ ਵੱਲੋਂ ਕਰਜ਼ੇ ਦੀ ਪੰਡ ਨੂੰ ਹੋਰ ਵੀ ਭਾਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਕੋਲੋਂ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜਿਸ ਲਈ ਪੰਜਾਬ ਦੀ ਮਾਨ ਸਰਕਾਰ 20 ਸਾਲਾਂ ਲਈ ਵਿਆਜ਼ ਦੀ ਮੋਟੀ ਭਰਪਾਈ ਕਰੇਗੀ। 

ਜੀ ਹਾਂ ਪੰਜਾਬ ਸਰਕਾਰ ਨੇ 20 ਸਾਲਾਂ ’ਚ 600 ਕਰੋੜ ਰੁਪਏ ਦਾ ਵਿਆਜ ਚੁਕਾਉਣਾ ਪਵੇਗਾ। ਤਕਰੀਬਨ 7 ਫੀਸਦ ’ਤੇ ਲਏ ਪੈਸੇ ਨੂੰ 2049 ਤੱਕ ਵਾਪਸ ਕਰਨ ਹੋਵੇਗਾ। ਸਭ ਤੋ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਪ੍ਰੈਲ 2024 ਤੋਂ ਲੈ ਕੇ ਹੁਣ ਤੱਕ 6 ਮਹੀਨਿਆਂ ’ਚ 11 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਨੇ ਅਪ੍ਰੈਲ ਮਹੀਨੇ ’ਚ 2700 ਕਰੋੜ ਰੁਪਏ, ਮਈ 1500 ਕਰੋੜ ਰੁਪਏ, ਜੂਨ 2500 ਕਰੋੜ ਰੁਪਏ, ਜੁਲਾਈ 2500 ਕਰੋੜ ਰੁਪਏ, ਅਗਸਤ 700 ਕਰੋੜ ਰੁਪਏ ਅਤੇ ਹੁਣ ਅਕਤੂਬਰ ’ਚ 1150 ਰੁਪਏ ਦਾ ਕਰਜ਼ ਲਿਆ ਹੈ। ਜਿਸ ਮੁਤਾਬਿਕ ਹੁਣ ਤੱਕ ਪੰਜਾਬ ਸਰਕਾਰ ਕੁੱਲ 11050 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਇਹ ਸਾਲਾ ਕਰਜ਼ਾ ਪੰਜਾਬ ਦੀ ਮਾਨ ਸਰਕਾਰ ਨੇ ਇਸ ਵਿੱਤੀ ਸਾਲ ’ਚ ਲਿਆ ਹੈ। 

ਪੰਜਾਬ ਸਰਕਾਰ ਵੱਲੋਂ ਲਏ ਜਾਣ ਵਾਲੇ ਇਸ ਕਰਜ਼ੇ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਪੰਜਾਬ ਕਰਜ਼ੇ ਦੇ ਸਹਾਰੇ ਚੱਲ ਰਿਹਾ ਹੈ। ਕਿਉਂਕਿ ਮਾਨ ਸਰਕਾਰ ਕੋਲ ਤਨਖਾਹਾਂ ਦੇਣ ਤੱਕ ਲਈ ਵੀ ਪੈਸੇ ਨਹੀਂ ਹਨ। 

ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਭਗਵੰਤ ਮਾਨ ਜੀ ਵੱਲੋਂ ਪੰਜਾਬ ਨੂੰ ਕਰਜ਼ਈ ਕਰਨ ਦਾ ਕੰਮ ਜਾਰੀ ਹੈ। ਸਰਕਾਰ ਨੇ ਢਾਈ ਸਾਲਾਂ ’ਚ ਸਵਾਏ ਕਰਜ਼ਾ ਚੁੱਕਣ ਦੇ ਕੁਝ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਨਾ ਸੂਬੇ ’ਚ ਕੋਈ ਵਿਕਾਸ ਕਾਰਜ, ਨਾ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਾ ਕੋਈ ਨਵਾਂ ਨਿਵੇਸ਼ ਹੋਇਆ ਹੈ। ਨਿਵੇਸ਼ ਉਦਯੋਗਪਤੀ ਤੇ ਵਪਾਰੀਆਂ ਸਮੇਤ ਆਮ ਆਦਮੀ ਵੀ ਗੈਂਗਸਟਰਾਂ ਤੋਂ ਸਹਿਮੇ ਹੋਏ ਪਏ ਹਨ। 

ਇਹ ਵੀ ਪੜ੍ਹੋ : Pandal Collapse : ਤੂਫਾਨ ਕਾਰਨ ਡਿੱਗਿਆ ਜਾਗਰਣ ਵਾਲਾ ਪੰਡਾਲ, 3 ਦੀ ਮੌਤ, ਕਈ ਜ਼ਖਮੀ

- PTC NEWS

Top News view more...

Latest News view more...

PTC NETWORK