Punjab Public Service Commission ਨੇ ਐਲਾਨਿਆ Prelim ਪ੍ਰੀਖਿਆ ਦਾ ਨਤੀਜਾ, ਇੰਝ ਕਰੋ ਚੈੱਕ
Punjab Public Service Commission : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਪ੍ਰਤੀਯੋਗੀ ਪ੍ਰੀਖਿਆ-2025 ਰਾਹੀਂ ਭਰੀਆਂ ਜਾਣ ਵਾਲੀਆਂ 331 ਅਸਾਮੀਆਂ ਦੀ ਭਰਤੀ ਦਾ ਪ੍ਰੀਲਿਮੀਨਰੀ ਦਾ ਨਤੀਜਾ ਐਲਾਨ ਦਿੱਤਾ ਹੈ। ਉਮੀਦਵਾਰ ਪ੍ਰੀਖਿਆ ਦਾ ਨਤੀਜਾ https://ppsc.gov.in/usermanual.ashx?id=c13692 ’ਤੇ ਦੇਖ ਸਕਦੇ ਹਨ।
ਦੱਸ ਦਈਏ ਕਿ 85,192 ਰਜਿਸਟਰਡ ਉਮੀਦਵਾਰਾਂ ਵਿੱਚੋਂ ਲਗਭਗ 33,000 ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) PSCSCCE-2025 (ਪ੍ਰੀਲਿਮੀਨਰੀ) ਪ੍ਰੀਖਿਆ ਲਈ ਬੈਠ ਕੇ ਪ੍ਰੀਖਿਆ ਦਿੱਤੀ।
ਕਾਬਿਲੇਗੌਰ ਹੈ ਕਿ ਚੇਅਰਮੈਨ, ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਮੇਜਰ ਜਨਰਲ ਵਿਨਾਇਕ ਸੈਣੀ, SM, VSM ਨੇ ਪਹਿਲਾਂ ਹੀ ਕਿਹਾ ਸੀ ਕਿ ਮੇਨਜ਼ ਪ੍ਰੀਖਿਆ ਅਸਥਾਈ ਤੌਰ 'ਤੇ ਅਗਲੇ ਸਾਲ ਮਾਰਚ ਦੇ ਅੰਤ ਵਿੱਚ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਕਰਵਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਤਿਆਰੀ ਲਈ ਤਿੰਨ ਮਹੀਨੇ ਦਾ ਸਮਾਂ ਮਿਲ ਸਕੇ।
ਇਹ ਵੀ ਪੜ੍ਹੋ : Cold Wave Alert In Punjab : ਸੀਤ ਲਹਿਰ ਦੀ ਲਪੇਟ ’ਚ ਕਈ ਸੂਬੇ, ਪਾਰਾ 0°C ਤੋਂ ਹੇਠਾਂ; ਜਾਣੋ ਪੰਜਾਬ ਸਣੇ ਬਾਕੀ ਸੂਬਿਆਂ ਦੇ ਮੌਸਮ ਦਾ ਹਾਲ
- PTC NEWS