Bus Strike News : ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਠੇਕਾ ਕਾਮਿਆਂ ਵੱਲੋਂ 14 ਅਕਤੂਬਰ ਨੂੰ ਗੇਟ ਰੈਲੀਆਂ ਦਾ ਐਲਾਨ
Punjab Bus Strike News : ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਅੱਜ ਸਮੂਹ ਪਨਬੱਸ ਪੀਆਰਟੀਸੀ ਦੇ ਆਗੂ ਅਤੇ ਵਰਕਰ ਸਾਥੀਆਂ ਨੂੰ ਜਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਦੀਆ ਹਰ ਮਹੀਨੇ ਤਨਖਾਹਾਂ ਸਮੇ ਸਿਰ ਨਾ ਪਾਉਣ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਜਥੇਬੰਦੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਠੇਕੇਦਾਰਾ ਵਿਚੋਲਿਆਂ ਨੂੰ ਬਾਹਰ ਕੱਢਣ ਸਮੇਤ ਮਾਨਯੋਗ ਕੋਰਟਾਂ ਦੀਆਂ ਜੱਜਮੈਂਟ ਅਤੇ ਵੱਖ ਵੱਖ ਵਿਭਾਗਾਂ ਅਤੇ ਗੁਆਢੀਂ ਸੂਬਿਆ ਦੇ ਨੋਟੀਫਿਕੇਸ਼ਨ ਸਮੇਤ ਜਥੇਬੰਦੀ ਵੱਲੋ ਤਿਆਰ ਕਰਕੇ ਦਿੱਤੀ ਪੋਲਸੀ ਨੂੰ ਨਜਰ ਅੰਦਾਜ ਕਰਕੇ ਉਲਟਾ ਗੁਮਰਾਹ ਕੁੰਨ ਫੁਰਮਾਨ ਜਾਰੀ ਕਰਨ ਅਤੇ ਵਿਭਾਗਾਂ ਲਈ ਨੁਕਸਾਨਦੇਹ ਕਿਲੋਮੀਟਰ ਸਕੀਮ ਬੱਸਾਂ ਦੇ ਫੈਸਲਿਆਂ ਵਿਰੁੱਧ ਕੱਲ ਮਿਤੀ 14/10/2025 ਨੂੰ ਜਥੇਬੰਦੀ ਵੱਲੋਂ ਦੁਪਹਿਰ 12 ਵਜੇ ਤੋਂ ਬੱਸ ਸਟੈਂਡ ਬੰਦ ਕਰਕੇ ਗੇਟ ਰੈਲੀਆਂ ਦੇ ਰੂਪ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਸਮੂਹ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਡਿਪੂ ਕਮੇਟੀਆਂ ਕੱਲ ਮਿਤੀ 14/10/2025 ਨੂੰ 12.00 ਵਜੇ ਦੁਪਿਹਰ ਤੋ ਬੱਸ ਸਟੈਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਅਗਲੇ ਸੰਘਰਸ਼ਾਂ ਲਈ ਲਾਮਬੰਦ ਕਰਨ ਦੇ ਨਾਲ-ਨਾਲ ਵੱਖ ਵੱਖ ਰੂਟਾਂ ਤੇ ਚੱਲ ਰਹੀਆਂ ਬੱਸਾਂ ਦੇ ਸਟਾਫ ਨਾਲ ਰਾਬਤਾ ਰੱਖਣਗੇ ਤੇ ਸਹੀ 2.00 ਵਜੇ ਦੁਪਿਹਰੇ ਜਥੇਬੰਦੀ ਵੱਲੋਂ ਤਰੁੰਤ ਤਿਖੇ ਐਕਸ਼ਨਾਂ ਦੀ ਰੂਪ ਰੇਖਾ ਸ਼ੇਅਰ ਕੀਤੀ ਜਾਵੇਗੀ ਅਤੇ ਤਿਖੇ ਸੰਘਰਸ਼ ਕੀਤੇ ਜਾਣਗੇ।
- PTC NEWS