15 ਅਗਸਤ ਨੂੰ 'ਗੁਲਾਮੀ ਦਿਵਸ' ਵੱਜੋਂ ਮਨਾਉਣਗੇ ਰੋਡਵੇਜ਼ ਮੁਲਾਜ਼ਮ, CM ਮਾਨ ਤੇ ਟਰਾਂਸਪੋਰਟ ਮੰਤਰੀ ਖਿਲਾਫ਼ ਐਕਸ਼ਨ ਦੀ ਰੂਪਰੇਖਾ ਐਲਾਨੀ
Independence Day 2025 : ਪੰਜਾਬ ਰੋਡਵੇਜ਼ ਦੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ 15 ਅਗਸਤ ਨੂੰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਬੱਸ ਮੁਲਾਜ਼ਮਾਂ ਵੱਲੋਂ ਵਿੱਢੀ ਗਈ ਬੱਸਾਂ ਦੀ ਹੜਤਾਲ (Bus Strike) ਵਿਚਾਲੇ ਆਜ਼ਾਦੀ ਦਿਹਾੜੇ ਨੂੰ 'ਗੁਲਾਮੀ ਦਿਵਸ' (Roadways Gulami Diwas) ਮਨਾਉਣ ਦੀ ਕਾਲ ਦਿੱਤੀ ਗਈ ਹੈ। ਇਸ ਦੌਰਾਨ ਜਿਥੇ ਮੁੱਖ ਮੰਤਰੀ ਪੰਜਾਬ (CM Mann) ਅਤੇ ਟਰਾਂਸਪੋਰਟ ਮੰਤਰੀ ਤਿਰੰਗਾ ਲਹਿਰਾਉਣਗੇ, ਉਥੇ ਹੀ ਇਹਨਾਂ ਮੁਲਾਜ਼ਮਾਂ ਵੱਲੋਂ ਕਾਲੇ ਝੰਡੇ ਦਿਖਾਏ ਜਣਗੇ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਆਗੂਆਂ ਨੇ ਸਮੂਹ ਵਰਕਰਾਂ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਕੋਈ ਹੱਲ ਨਹੀਂ ਕੀਤਾ ਗਿਆ। ਇਸ ਲਈ ਸਾਥੀਆਂ ਨੂੰ ਅਪੀਲ ਹੈ ਕਿ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਕੋਲ਼ੋਂ ਸ਼ਾਂਤ ਮਈ ਤਰੀਕੇ ਨਾਲ ਅਨੁਸ਼ਾਸਨ ਵਿੱਚ ਰਹਿ ਕੇ ਆਪਣੇ ਵਿਭਾਗ ਟਰਾਂਸਪੋਰਟ ਵਿਭਾਗ ਵਿੱਚੋ ਵਿਚੋਲੀਏ ਬਾਹਰ ਕੱਢ ਦੀ ਬਜਾਏ ਠੇਕੇਦਾਰ ਹੱਥੀਂ ਵਾਰ ਵਾਰ ਕਿਉਂ ਲੁੱਟ ਕਰਵਾਈ ਜਾ ਰਹੀ ਹੈ, ਆਊਟ ਸੋਰਸ 'ਤੇ ਰਿਸ਼ਵਤ ਲੈਣ ਕੇ ਭਰਤੀ ਕਿਉਂ ਕੀਤੀ ਜਾ ਰਹੀ ਹੈ, ਵਿਭਾਗ ਵਿੱਚ ਕਿਲੋਮੀਟਰ ਸਕੀਮ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾ ਕੇ ਨਿੱਜੀਕਰਨ ਕਿਉਂ ਕੀਤਾ ਜਾ ਰਿਹਾ, ਮੁਲਾਜ਼ਮਾਂ ਤੋਂ ਘੱਟ ਤਨਖਾਹਾਂ ਤੇ ਕੰਮ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਨਵੀਆਂ ਬੱਸਾਂ ਪਾਉਣ, ਟਰਾਂਸਪੋਰਟ ਮਾਫੀਆ ਖਤਮ ਕਰਨ ਦੀਆਂ ਗੱਲਾਂ ਦੇ ਉਲਟ ਵਿਭਾਗ ਦੀ ਲੁੱਟ ਜਾਰੀ ਹੈ ਇਸ ਨੂੰ ਖਤਮ ਕਦੋਂ ਕਰੋਗੇ
ਇਸ ਤਰ੍ਹਾਂ ਰਹੇਗੀ ਸੰਘਰਸ਼ ਦੀ ਰੂਪ ਰੇਖਾ...
ਆਗੂਆਂ ਨੇ ਕਿਹਾ ਕਿ ''ਸਾਨੂੰ ਇਸ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋਂ ਕਦੋਂ ਕੱਢੋਗੇ'', ''ਵਿਭਾਗਾਂ ਨੂੰ ਬਚਾਉਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦਾ ਗ਼ੁਲਾਮ ਕਿਉਂ ਬਣਾ ਰਹੇ ਹੋ'', ਇਹ ਸਭ ਸਵਾਲਾਂ ਦੇ ਨਾਲ ਆਪਣੇ ਸਾਰੇ ਸਾਥੀ ਹੇਠ ਲਿਖੇ ਸਥਾਨ 'ਤੇ ਦਿੱਤੇ ਸਮੇਂ ਅਨੁਸਾਰ ਪਹੁੰਚ ਕੇ ਸਵਾਲ ਕਰਨਗੇ। ਉਨ੍ਹਾਂ ਕਿਹਾ ਕਿ ਸਮੂੰਹ ਡਿੱਪੂ ਕਮੇਟੀਆਂ ਸਮੇਤ ਵਰਕਰਾਂ ਸਾਥੀਆਂ ਸਮੇਤ ਫਰੀਦਕੋਟ ਵਿਖੇ ਪਹੁੰਚਣਗੇ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਝੰਡਾ ਝੜਾਉਣ ਦੀ ਰਸਮਾਂ ਤੇ ਹੇਠ ਲਿਖੇ ਡਿੱਪੂ ਸੰਘਰਸ਼ ਲਈ ਪਹੁੰਚਣਗੇ....ਉਨ੍ਹਾਂ ਵਿੱਚ ਫਰੀਦਕੋਟ, ਕਪੂਰਥਲਾ, ਫਿਰੋਜ਼ਪੁਰ, ਅਮ੍ਰਿਤਸਰ (1), ਅਮ੍ਰਿਤਸਰ (2), ਜਲੰਧਰ (1), ਜਲੰਧਰ (2), ਲੁਧਿਆਣਾ ਪਨਬਸ, ਮੋਗਾ, ਜਗਰਾਓਂ, ਪੱਟੀ, ਤਰਨਤਾਰਨ, ਹੁਸ਼ਿਆਰਪੁਰ, ਬਟਾਲਾ, ਲੁਧਿਆਣਾ ਪੀ.ਆਰ.ਟੀ.ਸੀ, ਮੁਕਤਸਰ, ਫਾਜ਼ਿਲਕਾ, ਪਠਾਨਕੋਟ ਅਤੇ ਜੀਰਾ ਸ਼ਾਮਲ ਹਨ।
ਇਸੇ ਤਰ੍ਹਾਂ ਟਰਾਂਸਪੋਰਟ ਮੰਤਰੀ ਪੰਜਾਬ ਦੇ ਝੰਡਾ ਝੜਾਉਣ ਦੀ ਰਸਮ 'ਤੇ ਮਾਨਸਾ ਵਿਖੇ ਬਠਿੰਡਾ, ਪਟਿਆਲਾ (ਹੈਡ ਆਫਿਸ), ਸੰਗਰੂਰ, ਬਰਨਾਲਾ, ਬੁੱਢਲਾਡਾ, ਚੰਡੀਗੜ੍ਹ, ਚੰਡੀਗੜ੍ਹ, ਰੋਪੜ, ਨਵਾਂ ਸ਼ਹਿਰ ਅਤੇ ਨੰਗਲ ਡਿੱਪੂ ਹਾਜ਼ਰ ਹੋਣਗੇ।
ਆਗੂਆਂ ਨੇ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜ਼ੋ ਡਿੱਪੂ ਦੀਆਂ ਡਿਊਟੀਆਂ ਲੱਗੀਆਂ ਹਨ ਸਵੇਰੇ ਸਹੀ 5.00 ਵਜੇ ਪਹੁੰਚ ਕੀਤੀ ਜਾਵੇ। ਕੋਈ ਵੀ ਡਿੱਪੂ ਲੇਟ ਨਾ ਹੋਵੇ।
- PTC NEWS