Kanwar Chahal Death: ਪੰਜਾਬੀ ਗਾਇਕ ਕੰਵਰ ਚਾਹਲ ਦਾ ਦੇਹਾਂਤ, ਅੱਜ ਹੋਵੇਗਾ ਅੰਤਿਮ ਸਸਕਾਰ
Kanwar Chahal Death:ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਕੰਵਰ ਚਾਹਲ ਦਾ ਦੇਹਾਂਤ ਹੋ ਗਿਆ ਹੈ। ਪੰਜਾਬੀ ਗਾਇਕ ਕੰਵਰ ਚਾਹਲ ਸੰਗੀਤ ਜਗਤ ਦਾ ਉੱਭਰਦਾ ਸਿਤਾਰਾ ਸੀ, ਜੋ ਹਮੇਸ਼ਾ ਲਈ ਡੁੱਬ ਗਿਆ ਹੈ।
ਕੰਵਰ ਚਾਹਲ ਦਾ ਪੰਜਾਬੀ ਸੰਗੀਤ ਜਗਤ 'ਚ ਕਾਫ਼ੀ ਨਾਂਅ ਸੀ। ਉਨ੍ਹਾਂ ਵੱਲੋਂ 'ਮਾਝੇ ਦੀ ਜੱਟੀਏ', 'ਗੱਲ ਸੁਣ ਜਾ' ਤੇ 'ਇਕ ਵਾਰ' ਵਰਗੇ ਕਈ ਗੀਤ ਗਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਨਾਮੀ ਕਲਾਕਾਰਾਂ ਨਾਲ ਵੀ ਗੀਤ ਕੱਢੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਪਈ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਜ ਕੋਟੜਾ ਕਲਾਂ ਦੇ ਨੇੜੇ ਭੀਖੀ (ਮਾਨਸਾ) ਵਿਖੇ ਕੰਵਰ ਚਾਹਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਕੰਵਰ ਚਾਹਲ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- PTC NEWS