ਮੋਗਾ 'ਚ ਦਰਦਨਾਕ ਹਾਦਸਾ, 8 ਮਹੀਨੇ ਦੇ ਬੱਚੇ ਸਮੇਤ ਮਾਂ ਦੀ ਹੋਈ ਮੌਤ
ਪੀਟੀਸੀ ਨਿਊਜ਼ ਡੈਸਕ: ਮੋਗਾ (Moga) 'ਚ ਇੱਕ ਦਰਦਨਾਕ ਹਾਦਸਾ (accident) ਵਾਪਰਨ ਦੀ ਸੂਚਨਾ ਹੈ। ਰੇਲਵੇ ਲਾਈਨਾਂ 'ਤੇ ਇੱਕ ਔਰਤ ਤੇ 7-8 ਮਹੀਨੇ ਦੇ ਬੱਚੇ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਤੇ ਬੱਚੇ ਦੀ ਟਰੇਨ ਹੇਠ ਆਉਣ ਕਾਰਨ ਮੌਤ ਹੋਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਹਾਦਸਾ ਮੋਗਾ ਦੀਆਂ ਰੇਲਵੇ ਲਾਈਨਾਂ 'ਤੇ ਵਾਪਰਿਆ, ਜਿਥੇ ਇੱਕ ਔਰਤ ਆਪਣੇ 7-8 ਮਹੀਨੇ ਦੇ ਬੱਚੇ ਸਮੇਤ ਜਾ ਰਹੀ ਸੀ। ਜਦੋਂ ਉਹ ਰੇਲਵੇ ਲਾਈਨਾਂ ਪਾਰ ਕਰਨ ਲੱਗੀ ਸੀ, ਤਾਂ ਅਚਾਨਕ ਟਰੇਨ ਆ ਗਈ ਅਤੇ ਦੋਵਾਂ ਨੂੰ ਟਰੇਨ ਨੇ ਆਪਣੀ ਲਪੇਟ ਵਿੱਚ ਲੈ ਲਿਆ।
ਦੱਸਿਆ ਜਾ ਰਿਹਾ ਹੈ ਇਸ ਦੌਰਾਨ ਇੱਕ ਨੌਜਵਾਨ ਨੇ ਵੀ ਔਰਤ ਤੇ ਬੱਚੇ ਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਬਚਾਅ ਨਹੀਂ ਸਕਿਆ। ਬਚਾਅ ਦੌਰਾਨ ਨੌਜਵਾਨ ਦਾ ਪੱਟ ਟੁੱਟ ਗਿਆ, ਜਿਸ ਨੂੰ ਸਮਾਜ ਸੇਵਾ ਸੁਸਾਇਟੀ ਨੇ ਹਸਪਤਾਲ ਦਾਖਲ ਕਰਵਾਇਆ।
ਸੁਸਾਇਟੀ ਦੇ ਸੇਵਾਦਾਰ ਅਤੇ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਨੇ ਦੱਸਿਆ ਕਿ ਇੱਕ 35 ਤੋਂ 40 ਸਾਲਾਂ ਦੀ ਔਰਤ ਅਤੇ ਇੱਕ ਉਸ ਦਾ ਸੱਤ ਅੱਠ ਮਹੀਨੇ ਦੇ ਬੱਚੇ ਦੀ ਟ੍ਰੇਨ ਥੱਲੇ ਆਉਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕੋਲੋਂ ਦੀ ਲੰਘ ਰਹੇ ਨੌਜਵਾਨ ਨੇ ਜਦੋਂ ਇਸ ਔਰਤ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਉਕਤ ਨੌਜਵਾਨ ਵੀ ਗੰਭੀਰ ਵਿੱਚ ਜਖਮੀ ਹੋ ਗਿਆ, ਜਿਸ ਦਾ ਪੱਟ ਟੁੱਟਣ ਕਾਰਨ ਉਸ ਨੂੰ ਸਿਵਿਲ ਹਸਪਤਾਲ ਮੋਗਾ ਭਰਤੀ ਕਰਾਇਆ ਗਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਮੋਰਚੇ ਦੀ ਰੂਮ ਵਿੱਚ ਰਖਾ ਦਿੱਤਾ ਗਿਆ ਹੈ।
-