Mon, Dec 8, 2025
Whatsapp

Hoshiarpur News : ਦੁਬਈ ਦੀ ਜੇਲ੍ਹ 'ਚ ਫਸਿਆ ਪੰਜਾਬੀ ਨੌਜਵਾਨ, ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਸੀ ਮੌਤ, ਬਜ਼ੁਰਗ ਮਾਪਿਆਂ ਨੇ ਸਰਕਾਰ ਨੂੰ ਲਾਈ ਗੁਹਾਰ

Hoshiarpur News : ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਰਵਿੰਦਰ ਵੱਲੋਂ ਚਲਾਏ ਜਾ ਰਹੇ ਟਰੱਕ ਦੇ ਪਿਛਲੇ ਟਾਇਰਾਂ ਹੇਠ ਉਕਤ ਨੌਜਵਾਨ ਦੇ ਆ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਕਾਰਨ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਮਾਨ ਉਮਰ 32 ਸਾਲ ਨੂੰ ਦੁਬਈ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੋ ਕਿ ਹੁਣ ਜੇਲ ਵਿੱਚ ਹੈ।

Reported by:  PTC News Desk  Edited by:  KRISHAN KUMAR SHARMA -- November 13th 2025 03:08 PM -- Updated: November 13th 2025 03:11 PM
Hoshiarpur News : ਦੁਬਈ ਦੀ ਜੇਲ੍ਹ 'ਚ ਫਸਿਆ ਪੰਜਾਬੀ ਨੌਜਵਾਨ, ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਸੀ ਮੌਤ, ਬਜ਼ੁਰਗ ਮਾਪਿਆਂ ਨੇ ਸਰਕਾਰ ਨੂੰ ਲਾਈ ਗੁਹਾਰ

Hoshiarpur News : ਦੁਬਈ ਦੀ ਜੇਲ੍ਹ 'ਚ ਫਸਿਆ ਪੰਜਾਬੀ ਨੌਜਵਾਨ, ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਸੀ ਮੌਤ, ਬਜ਼ੁਰਗ ਮਾਪਿਆਂ ਨੇ ਸਰਕਾਰ ਨੂੰ ਲਾਈ ਗੁਹਾਰ

Hoshiarpur News : ਵਿਦੇਸ਼ ਦੀ ਚਕਾਚੌਂਧ ਅਕਸਰ ਨੌਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ ਅਤੇ ਨੌਜਵਾਨਾਂ ਦੀ ਜਿੱਦ ਅੱਗੇ ਅਕਸਰ ਮਾਪਿਆਂ ਨੂੰ ਹਾਰ ਮੰਨ ਕੇ ਬੱਚਿਆਂ ਨੂੰ ਸਾਰਾ ਕੁਝ ਵੇਚ ਵੱਟ ਕੇ ਵੀ ਵਿਦੇਸ਼ ਭੇਜਣ ਪੈਂਦਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਸੁਨਹਿਰੀ ਹੋ ਸਕੇ ਅਤੇ ਉਹਨਾਂ ਦੇ ਸਾਰੇ ਸੁਪਨੇ ਵੀ ਪੂਰੇ ਹੋ ਸਕਣ। ਪਰ ਵਿਦੇਸ਼ ਦੀ ਧਰਤੀ ਤੋਂ ਅਕਸਰ ਪੰਜਾਬੀ ਨੌਜਵਾਨਾਂ ਨਾਲ ਕਈ ਵਾਰ ਅਜਿਹੀਆਂ ਘਟਨਾਵਾਂ ਹੋਣ ਦੀਆਂ ਖਬਰਾਂ ਪੜਨ ਸੁਣਨ ਨੂੰ ਮਿਲਦੀਆਂ ਹਨ, ਜਿਨਾਂ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦੇ ਨਾਲ ਕੁਝ ਨਾ ਕੁਝ ਮੰਦਭਾਗਾ ਘਟਿਆ ਹੈ। ਇਸੇ ਤਰ੍ਹਾਂ ਦਾ ਇੱਕ ਮਸਲਾ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਸੈਲਾ ਖੁਰਦ ਤੋਂ ਸਾਹਮਣੇ ਆ ਰਿਹਾ ਹੈ।

ਪਿੰਡ ਸੈਲਾ ਖੁਰਦ ਵਸਨੀਕ ਲੰਬੜਦਾਰ ਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਇਸੇ ਸਾਲ ਫਰਵਰੀ ਮਹੀਨੇ ਦੁਬਈ ਵਿੱਚ ਟਰਾਲਾ ਚਲਾਉਣ ਦੇ ਲਈ ਗਿਆ ਸੀ ਅਤੇ ਇਸ ਸਾਲ ਅਗਸਤ ਮਹੀਨੇ ਦੁਬਈ ਦੀ ਇੱਕ ਸੜਕ ਕਿਨਾਰੇ ਖੜੇ ਟਰੱਕ ਵਿੱਚੋਂ ਇੱਕ ਨੌਜਵਾਨ ਦੇ ਅਚਾਨਕ ਬਾਹਰ ਆਉਣ ਦੌਰਾਨ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਮਾਨ ਵੱਲੋਂ ਚਲਾਏ ਜਾ ਰਹੇ ਟਰੱਕ ਦੇ ਪਿਛਲੇ ਟਾਇਰਾਂ ਹੇਠ ਉਕਤ ਨੌਜਵਾਨ ਦੇ ਆ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਕਾਰਨ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਮਾਨ ਉਮਰ 32 ਸਾਲ ਨੂੰ ਦੁਬਈ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੋ ਕਿ ਹੁਣ ਜੇਲ ਵਿੱਚ ਹੈ।


ਉਹਨਾਂ ਦੱਸਿਆ ਕਿ ਪਹਿਲਾਂ ਤਾਂ ਇੱਕ ਮਹੀਨਾ ਉਹਨਾਂ ਦੇ ਪੁੱਤਰ ਦੀ ਜਦੋਂ ਕਾਲ ਨਾ ਆਈ ਤੇ ਉਹਨਾਂ ਨੂੰ ਫਿਕਰ ਹੋਣ ਲੱਗ ਗਿਆ। ਇੱਕ ਮਹੀਨੇ ਬਾਅਦ ਜੇਲ ਵਿੱਚੋਂ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਕਾਲ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਰਵਿੰਦਰ ਮਾਨ ਨੂੰ 70 ਹਜਾਰ ਦਰਾਮ ਜੋ ਕਿ ਭਾਰਤ ਵਿੱਚ ਤਕਰੀਬਨ 17 ਲੱਖ ਦੇ ਕਰੀਬ ਬਣਦਾ ਬਲੱਡ ਮਨੀ ਜਾਨੀ ਜੁਰਮਾਨਾ ਹੋਇਆ ਹੈ ਅਤੇ ਇਹ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਰਵਿੰਦਰ ਸਿੰਘ ਮਾਨ ਨੂੰ ਸਖਤ ਸਜ਼ਾ ਸੁਣਾਈ ਜਾ ਸਕਦੀ ਹੈ। ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਤੋਂ ਵੀ ਇਸ ਮਸਲੇ ਵਿੱਚ ਦਖਲਅੰਦਾਜ਼ੀ ਕਰਕੇ ਉਹਨਾਂ ਦੇ ਪੁੱਤਰ ਨੂੰ ਦੁਬਈ ਵਿਚੋ ਰਿਹਾ ਕਰਾਉਣ ਅਤੇ ਉਹਨਾਂ ਦੀ ਮਦਦ ਕਰਨ ਲਈ ਗੁਹਾਰ ਲਗਾਈ ਹੈ।

- PTC NEWS

Top News view more...

Latest News view more...

PTC NETWORK
PTC NETWORK