RE-NEET UG 2026 ਦਾ ਨਤੀਜਾ ਜਾਰੀ, ਪੰਜਾਬ ਦੇ ਆਰੀਅਨ ਗੁਪਤਾ ਨੇ ਕੀਤਾ ਟਾਪ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਨੇ NEET UG 2026 ‘ਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਲ ਇੰਡੀਆ ਰੈਂਕ-1 (AIR-1) ਪ੍ਰਾਪਤ ਕੀਤਾ ਹੈ। ਆਰੀਅਨ ਨੇ 720 ‘ਚੋਂ 715 ਅੰਕ ਪ੍ਰਾਪਤ ਕੀਤੇ ਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਦੇ ਨਾਲ ਸੰਯੁਕਤ ਰਾਸ਼ਟਰੀ ਟੌਪਰ ਬਣਿਆ। 21 ਜੂਨ ਨੂੰ ਹੋਈ ਰੀ-NEET ਪ੍ਰੀਖਿਆ ਦੇ ਨਤੀਜਿਆਂ ‘ਚ ਆਰੀਆਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
NTA ਦੁਆਰਾ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ, ਇਸ ਸਾਲ ਲਗਭਗ 20 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, ਜਿਸ ‘ਚ 11.21 ਲੱਖ ਵਿਦਿਆਰਥੀ ਸਫ਼ਲਤਾ ਪ੍ਰਾਪਤ ਕੀਤੀ। ਇਸ ਸਾਲ ਦੇ ਨਤੀਜਿਆਂ ਦੀ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਸਫਲ ਉਮੀਦਵਾਰਾਂ ‘ਚੋਂ 58 ਪ੍ਰਤੀਸ਼ਤ ਤੋਂ ਵੱਧ ਮਹਿਲਾ ਵਿਦਿਆਰਥੀ ਹਨ।
ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ
ਆਰੀਅਨ ਗੁਪਤਾ ਦੀ ਸਫਲਤਾ ਨੇ ਦੇਸ਼ ਭਰ ‘ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸੂਬੇ ਦੇ ਇੱਕ ਹੋਰ ਵਿਦਿਆਰਥੀ, ਗੀਤਾਂਸ਼ ਸਰੀਨ ਨੇ ਵੀ ਟਾਪ-10 ‘ਚ ਸਥਾਨ ਪ੍ਰਾਪਤ ਕੀਤਾ।
NTA Declares Result of NEET (UG) 2026
11.21 lakh candidates qualify;
Results declared in time for counselling and Medical College Admissions;
Toppers from almost all States and Union Territories;
More than 58 per cent of qualified candidates are women;
Examination conducted in… — National Testing Agency (@NTA_Exams) July 16, 2026
ਟਾਪ-17 ਰੈਂਕ ‘ਚ 8 ਸੂਬੇ ਸ਼ਾਮਲ
ਪੰਜਾਬ
ਹਰਿਆਣਾ
ਰਾਜਸਥਾਨ
ਉੱਤਰ ਪ੍ਰਦੇਸ਼
ਮਹਾਰਾਸ਼ਟਰ
ਬਿਹਾਰ
ਤਾਮਿਲਨਾਡੂ
ਤੇਲੰਗਾਨਾ
ਸਕੋਰ ਤੇ ਟਾਪਰ
ਦੇਸ਼ ਭਰ ‘ਚ 19 ਉਮੀਦਵਾਰਾਂ ਨੇ 700 ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ 1,492 ਵਿਦਿਆਰਥੀਆਂ ਨੇ 650 ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 10,160 ਵਿਦਿਆਰਥੀਆਂ ਨੇ 600 ਤੋਂ ਵੱਧ ਅੰਕ ਹਾਸਲ ਕੀਤੇ ਹਨ।
NEET UG 2026 ‘ਚ ਪੰਜਾਬ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ ਸਾਂਝੇ ਤੌਰ ‘ਤੇ ਆਲ ਇੰਡੀਆ ਰੈਂਕ (AIR)-1 ਹਾਸਲ ਕੀਤੀ। ਦੋਵਾਂ ਨੇ 720 ‘ਚੋਂ 715 ਅੰਕ ਪ੍ਰਾਪਤ ਕਰਕੇ ਦੇਸ਼ ‘ਚ ਸਭ ਤੋਂ ਵੱਧ ਸਕੋਰ ਕੀਤਾ। ਨਤੀਜੇ ਜਾਰੀ ਹੋਣ ਨਾਲ ਹੁਣ MBBS, BDS, AYUSH ਤੇ ਹੋਰ ਮੈਡੀਕਲ ਕੋਰਸਾਂ ਲਈ ਕਾਊਂਸਲਿੰਗ ਤੇ ਦਾਖ਼ਲਾ ਪ੍ਰਕਿਰਿਆ ਦਾ ਰਾਹ ਸਾਫ਼ ਹੋ ਗਿਆ ਹੈ।
ਮਹਿਲਾ ਉਮੀਦਵਾਰਾਂ ਦੀ ਗਿਣਤੀ ਵੱਧ
ਪ੍ਰੀਖਿਆ ਵਿੱਚ ਕੁਆਲੀਫਾਈ ਕਰਨ ਵਾਲੇ ਉਮੀਦਵਾਰਾਂ ਵਿੱਚੋਂ 58% ਕੁੜੀਆਂ ਸਨ। ਇਹ ਅੰਕੜਾ ਪਿਛਲੇ ਕਈ ਸਾਲਾਂ ਤੋਂ ਇਕਸਾਰ ਰਿਹਾ ਹੈ। ਰਜਿਸਟ੍ਰੇਸ਼ਨ ਤੋਂ ਲੈ ਕੇ ਸਫਲਤਾ ਤੱਕ ਪੁਰਸ਼ ਉਮੀਦਵਾਰਾਂ ਨਾਲੋਂ ਮਹਿਲਾ ਉਮੀਦਵਾਰਾਂ ਦੀ ਗਿਣਤੀ ਵੱਧ ਹੈ। ਪ੍ਰੀਖਿਆ ਵਿੱਚ ਟਾਪਰਾਂ ਦੀ ਬਹੁਗਿਣਤੀ 17 ਤੋਂ 19 ਸਾਲ ਦੀ ਉਮਰ ਦੇ ਵਿਚਕਾਰ ਹੈ। ਕੁੜੀਆਂ ਲਈ ਯੋਗਤਾ ਪ੍ਰਤੀਸ਼ਤ 56.8 ਅਤੇ ਮੁੰਡਿਆਂ ਲਈ 55.1 ਸੀ।
ਲਗਭਗ 20 ਲੱਖ ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ
ਐਨਟੀਏ (NTA) ਅਨੁਸਾਰ, NEET UG 2026 ਦੀ ਪ੍ਰੀਖਿਆ ‘ਚ ਲਗਭਗ 20 ਲੱਖ ਉਮੀਦਵਾਰ ਸ਼ਾਮਲ ਹੋਏ। ਇਹ ਪ੍ਰੀਖਿਆ 21 ਜੂਨ ਨੂੰ ਭਾਰਤ ਦੇ 551 ਸ਼ਹਿਰਾਂ ਤੇ ਵਿਦੇਸ਼ ਦੇ 14 ਸ਼ਹਿਰਾਂ ‘ਚ ਬਣਾਏ ਗਏ 5,440 ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਗਈ ਸੀ।
- PTC NEWS