Faridkot Kisan Mela ’ਚ ਰਿਜਨਰੇਟਿਵ ਖੇਤੀ ਨੇ ਕੇਂਦਰੀ ਸਥਾਨ ਸੰਭਾਲਿਆ, ਫਸਲ ਦੇ ਬਚੀ ਰਹਿੰਦ ਖੂਹੰਦ ਦੀ ਸੰਭਾਲ ’ਚ ਔਰਤਾਂ ਦੀ ਭਾਗੀਦਾਰੀ ਰਹੀ ’ਤੇ ਦਿੱਤਾ ਧਿਆਨ
Faridkot Kisan Mela : ਫ਼ਰੀਦਕੋਟ ਵਿੱਚ PAU ਵੱਲੋਂ ਆਯੋਜਿਤ ਕਿਸਾਨ ਮੇਲੇ ਵਿੱਚ ਸੈਂਕੜੇ ਕਿਸਾਨ, ਵਿਦਿਆਰਥੀ ਅਤੇ ਖੇਤੀ ਨਾਲ ਜੁੜੇ ਵਿਅਕਤੀ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਨਵੀਆਂ ਖੇਤੀ ਤਕਨੀਕਾਂ ਅਤੇ ਤਰੀਕਿਆਂ ਬਾਰੇ ਸਿੱਖਿਆ। ਇਸ ਪ੍ਰੋਗ੍ਰਾਮ ਦਾ ਇੱਕ ਮਹੱਤਵਪੂਰਨ ਸੈਂਟਰ ਪਰੋਮੋਟਿੰਗ ਰੀਜਨਰੇਟਿਵ ਐਂਡ ਨੋ ਬਰਨ ਐਗਰੀਕਲਚਰ (PRANA ) ਪ੍ਰਾਜੈਕਟ ਦੀ ਸਟਾਲ ਸੀ, ਜੋ ਕਿ ਨੇਚਰ ਕੰਜ਼ਰਵੈਂਸੀ ਇੰਡੀਆ ਸਲਿਊਸ਼ਨ ਪ੍ਰਾਈਵੇਟ ਲਿਮਿਟਡ (NCIS) ਵੱਲੋਂ ਲਗਾਇਆ ਗਿਆ ਸੀ।
ਰੀਜਨਰੇਟਿਵ ਖੇਤੀ ਦੇ ਤਰੀਕਿਆਂ ਨੂੰ ਪ੍ਰਚਾਰਿਤ ਕਰਨ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਸਟਾਲ ਵਿੱਚ ਹੋਏ ਪ੍ਰਦਰਸ਼ਨਾਂ ਰਾਹੀਂ ਮਹਿਲਾਵਾਂ ਦੇ ਨਜ਼ਰੀਏ ਤੋਂ ਵੱਖ-ਵੱਖ ਪ੍ਰਭਾਵਸ਼ਾਲੀ ਸੁਨੇਹੇ ਸਾਂਝੇ ਕੀਤੇ ਗਏ।
ਪ੍ਰਾਣਾ ਦੀ ਭਾਈਵਾਲ ਸੰਸਥਾਵਾਂ ਵਰਟੀਵਰ ਪ੍ਰਾਈਵੇਟ ਲਿਮਿਟਡ (Vertiver Private Limited) ਅਤੇ ਆਰ ਜੀ ਆਰ ਸੈਲ (RGR Cell) ਦੇ 20 ਤੋਂ ਵੱਧ ਖੇਤੀ ਮਾਹਿਰਾਂ ਦੀ ਟੀਮ ਨੇ ਕਿਸਾਨਾਂ ਨਾਲ ਸਟਾਲ 'ਤੇ ਪ੍ਰਦਰਸ਼ਨਾਂ ਰਾਹੀਂ ਸਰਗਰਮ ਚਰਚਾ ਕੀਤੀ।
ਸਟਾਲ ਦੀ ਖਾਸੀਅਤ:
ਸਟਾਲ ਨੇ ਰੀਜਨਰੇਟਿਵ ਖੇਤੀ ਅਤੇ CRM ਪ੍ਰਕਿਰਿਆਵਾਂ ਦਾ ਪ੍ਰਚਾਰ ਬੈਨਰਾਂ, ਚਿੱਤਰਾਂ ਅਤੇ ਲੋਕਾਂ ਨੂੰ ਖੇਤੀ ਨਾਲ ਜੋੜਣ ਵਾਲੀਆਂ ਖੇਡਾਂ ਰਾਹੀਂ ਕੀਤਾ। ਇੱਕ ਵਿਸ਼ੇਸ਼ ਬੈਨਰ ਵਿੱਚ ਚੈਂਪੀਅਨ ਕਿਸਾਨਾਂ ਨੂੰ ਦਰਸ਼ਾਇਆ ਗਿਆ, ਜਿਨ੍ਹਾਂ ਨੇ CRM ਤਰੀਕਿਆਂ ਨੂੰ ਕਿਵੇਂ ਅਪਣਾਇਆ ਅਤੇ ਇਸ ਦੇ ਅਪਣਾਉਣ ਦਾ ਸਮਾਂ ਦਰਸ਼ਾਇਆ ਗਿਆ ।ਇਹਨਾਂ ਪ੍ਰਦਰਸ਼ਨਾਂ ਉੱਤੇ ਕਿਸਾਨ ਔਰਤਾਂ ਅਤੇ ਮਰਦਾਂ ਦੋਵਾਂ ਦੀਆਂ ਕਹਾਣੀਆਂ ਸਨ ਜਿੰਨਾ ਨੇ ਮਰਦ ਅਤੇ ਔਰਤਾਂ ਦੋਹਾਂ ਕਿਸਾਨਾਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਬੈਨਰ ਅਤੇ ਚਿੱਤਰਾਂ ਵਿੱਚ ਫ਼ਸਲ ਦੀ ਰਹਿੰਦ ਖੂਹੰਦ ਵਿੱਚ ਮੌਜੂਦ ਪੋਸ਼ਕ ਤੱਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਇਹ ਦਿਖਾਇਆ ਗਿਆ ਕਿ ਇੱਕ ਟਨ ਪਰਾਲੀ ਵਿੱਚ ਲਗਭਗ 400 ਕਿਲੋਗ੍ਰਾਮ ਜੈਵਿਕ ਕਾਰਬਨ ਹੋਣ ਦੇ ਨਾਲ ਨਾਲ ਨਾਈਟ੍ਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਵੀ ਹੁੰਦੇ ਹਨ। ਇਹਨਾਂ ਪ੍ਰਦਰਸ਼ਨਾਂ ਰਾਹੀਂ ਇਨ ਸੀਟੂ ਸੀ ਆਰ ਐਮ CRM ਤਰੀਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਰਚਨਾਤਮਕ ਅਤੇ ਸਿੱਖਣ ਵਾਲੀਆਂ ਖੇਡਾਂ, ਜਿਵੇਂ ਕਿ ਨਿਸ਼ਾਨਾ ਬਿੰਨ ਕੇ ਸਿੱਟਣ ਵਾਲੇ ਖੇਡ ਨੂੰ 'ਖੇਤੀ ਦੇ ਸਹੀ ਢੰਗ' ਨਾਂ ਦਿੱਤਾ ਗਿਆ, ਇਸਨੇ ਕਿਸਾਨਾਂ ਨੂੰ CRM ਦੇ ਲਾਭਾਂ ਬਾਰੇ ਆਪਣਾ ਗਿਆਨ ਪੜਤਾਲਣ ਅਤੇ ਵਧਾਉਣ ਲਈ ਪ੍ਰੇਰਿਤ ਕੀਤਾ। ਖੇਡਾਂ ਰਾਹੀਂ ਕਿਸਾਨਾਂ ਨੇ ਸਿੱਖਿਆ ਕਿ ਇਹ ਤਰੀਕੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੇ ਹਨ, ਪਾਣੀ ਦੀ ਬਚਤ ਕਰਦੇ ਹਨ ਅਤੇ ਪੰਜਾਬ ਵਿੱਚ ਸਿਹਤ ਨੂੰ ਬਿਹਤਰ ਬਣਾਉਂਦੇ ਹਨ।
ਕਿਸਾਨ ਕੁਲਵਿੰਦਰ ਸਿੰਘ , ਜਿਨ੍ਹਾਂ ਨੇ ਇਹ ਖੇਡ ਖੇਡੀ, ਨੇ ਸਾਂਝਾ ਕੀਤਾ ਕਿ " _"ਅਸੀਂ ਵਾਕਈ ਸਰਾਹਣਾ ਕਰਦੇ ਹਾਂ ਕਿ ਉਨ੍ਹਾਂ ਨੇ ਮਿੱਟੀ ਦੇ ਪੋਸ਼ਕ ਤੱਤਾਂ ਦੀ ਮਹੱਤਤਾ ਨੂੰ ਕਿਵੇਂ ਸਮਝਾਇਆ। ਖੇਡ ਰਾਹੀਂ, ਸਾਨੂੰ ਸਿੱਖਣ ਨੂੰ ਮਿਲਿਆ ਕਿ ਮਿੱਟੀ ਸੋਨੇ ਵਰਗੀ ਹੈ—ਜੇਕਰ ਅਸੀਂ ਇਸ ਦੀ ਸੁਰੱਖਿਆ ਕਰੀਏ ਤਾਂ ਅਸੀਂ ਆਪਣੇ ਖੇਤੀਬਾੜੀ ਦੇ ਖਰਚੇ ਨੂੰ ਅੱਧਾ ਘਟਾ ਸਕਦੇ ਹਾਂ। ਮਿੱਟੀ ਸਾਨੂੰ ਪੋਟਾਸ਼ੀਅਮ ਵਰਗੇ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ, ਅਤੇ ਇਸ ਨੂੰ ਬਚਾ ਕੇ, ਅਸੀਂ ਸਿਰਫ ਧੂੰਆਂ ਅਤੇ ਪ੍ਰਦੂਸ਼ਣ ਦੇ ਨੁਕਸਾਨਦਾਇਕ ਪ੍ਰਭਾਵਾਂ ਤੋਂ ਬਚਦੇ ਨਹੀਂ ਸਗੋਂ ਆਪਣੀ ਖੇਤੀਬਾੜੀ ਅਤੇ ਸਿਹਤ ਨੂੰ ਵੀ ਸੁਧਾਰਦੇ ਹਾਂ।""
ਵਰਟੀਵਰ ਦੀ ਸੀ.ਈ.ਓ. ਛਾਇਆ ਭਾਂਤੀ ਨੇ ਕਿਹਾ, "ਸਾਡੇ ਅਧਿਐਨ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਇਹ ਪਤਾ ਲਗਾਇਆ ਹੈ ਕਿ ਮਹਿਲਾਵਾਂ ਪਾਣੀ ਅਤੇ ਸਿਹਤ ਸਬੰਧੀ ਮੁੱਦਿਆਂ ਬਾਰੇ ਵਧ ਰਹੀਆਂ ਚਿੰਤਾਵਾਂ ਨੂੰ ਦਰੁਸਤ ਕਰਨ ਲਈ ਸਰਗਰਮ ਹਨ। ਮਹਿਲਾਵਾਂ ਦੀ ਭੂਮਿਕਾ ਨੂੰ ਸਾਡੇ ਪ੍ਰਦਰਸ਼ਨਾਂ ਅਤੇ ਚਰਚਾਵਾਂ ਦੇ ਕੇਂਦਰ ਵਿੱਚ ਰੱਖਣ ਨਾਲ, ਅਸੀਂ ਪ੍ਰਾਣਾ ਪ੍ਰਾਜੈਕਟ ਦੀ ਰੀਜਨਰੇਟਿਵ ਖੇਤੀ ਦੇ ਤਰੀਕਿਆਂ ਨੂੰ ਪੰਜਾਬ ਵਿੱਚ ਤੇਜ਼ੀ ਨਾਲ ਅਪਣਾਉਣ ਵਿੱਚ ਸਹਾਇਤਾ ਕਰ ਰਹੇ ਹਾਂ, ਜੋ ਕਿ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।"
ਖੇਤੀ ਮਾਹਿਰਾਂ ਨੇ ਸਟਾਲ 'ਤੇ ਕਿਸਾਨਾਂ ਦੇ ਰੀਜਨਰੇਟਿਵ ਖੇਤੀ ਅਤੇ CRM ਬਾਰੇ ਚਿੰਤਾਵਾਂ ਦਾ ਜਵਾਬ ਦਿੱਤਾ ਅਤੇ ਪਾਣੀ ਬਚਾਉਣ ਦੇ ਤਰੀਕਿਆਂ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੀਆਂ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ, ਦਰਸ਼ਕਾਂ ਨੂੰ CRM, ਪਾਣੀ ਸੰਭਾਲ, ਖੇਤੀ ਅਤੇ ਸਿਹਤ ਬਾਰੇ ਜਾਣਕਾਰੀ 'ਤੇ ਇੱਕ ਕੁਇਜ਼ ਵੀ ਲਗਾਇਆ ਗਿਆ। ਇੱਕ ਖੇਤੀ ਕੈਲੰਡਰ, ਜੋ ਕਿ ਵਰਟੀਵਰ ਦੇ ਖੇਤੀ ਵਿਗਿਆਨੀਆਂ ਅਤੇ ਡਿਜ਼ਾਈਨ ਮਾਹਿਰਾਂ ਦੁਆਰਾ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਸੀ, ਕਿਸਾਨਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਕਿ ਕਿਵੇਂ CRM ਮਿੱਟੀ ਅਤੇ ਪਾਣੀ ਲਈ ਲਾਹੇਵੰਦ ਹੈ, ਉਸਨੂੰ ਬਹੁਤ ਪਸੰਦ ਕੀਤਾ ਗਿਆ।
ਕਿਸਾਨ ਮਲਵਿੰਦਰਪਾਲ ਦਾ ਕਹਿਣਾ ਹੈ: "ਫਰੀਦਕੋਟ ਦੇ ਮੱਤਾ / ਮੱਟਾ ਪਿੰਡ ਦੇ ਕਿਸਾਨ ਮਲਵਿੰਦਰਪਾਲ ਸਿੰਘ ਨੇ ਸਟਾਲ ਦਾ ਦੌਰਾ ਕਰਨ ਤੋਂ ਬਾਅਦ ਪ੍ਰਸ਼ੰਸਾ ਕੀਤੀ, ਕਿਹਾ, 'ਪ੍ਰਾਣਾ ਟੀਮ ਫ਼ਸਲ ਦੇ ਬਚੇ ਰਹਿੰਦ ਖੂਹੰਦ ਬਾਰੇ ਵਹਿਮਾਂ ਨੂੰ ਤੋੜ ਰਹੀ ਹੈ ਅਤੇ ਫ਼ਸਲ ਨੂੰ ਸਾੜਣ ਕਾਰਨ ਮਿੱਟੀ ਵਿੱਚ ਜੈਵਿਕ ਕਾਰਬਨ ਦੇ ਘਟਣ ਬਾਰੇ ਜਾਗਰੂਕਤਾ ਵਧਾ ਰਹੀ ਹੈ। ਉਹ ਕਿਸਾਨਾਂ ਨੂੰ ਲੰਬੇ ਸਮੇਂ ਦੇ ਨੁਕਸਾਨ ਅਤੇ ਟਿਕਾਊ ਪ੍ਰਥਾਵਾਂ ਦੇ ਫਾਇਦਿਆਂ ਨੂੰ ਸਮਝਣ ਵਿੱਚ ਮਦਦ ਕਰ ਰਹੇ ਹਨ।"
ਰਚਨਾਤਮਕ ਪ੍ਰਦਰਸ਼ਨਾਂ ਨੇ ਦਰਸ਼ਕਾਂ ਨੂੰ ਆਪਣੀ ਝਲਕ ਨਾਲ ਮੋਹਿਤ ਕੀਤਾ, ਜਿਨ੍ਹਾਂ ਨੇ ਟਿਕਾਊ ਖੇਤੀ ਦੇ ਤਰੀਕਿਆਂ ਬਾਰੇ ਵਧੇਰੇ ਸਿੱਖਿਆ ਪ੍ਰਾਪਤ ਕਰਨ ਵਿੱਚ ਰੁਚੀ ਦਿਖਾਈ। (PRANA ) ਪਰੋਮੋਟਿੰਗ ਰੀਜਨਰੇਟਿਵ ਐਂਡ ਨੋ ਬਰਨ ਐਗਰੀਕਲਚਰ ਪ੍ਰਾਜੈਕਟ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ "ਨੋ-ਟਿਲ" ਅਤੇ ਰੀਜਨਰੇਟਿਵ ਖੇਤੀ ਦੇ ਤਰੀਕਿਆਂ ਨੂੰ ਪ੍ਰਚਾਰਤ ਕਰਨ ਵਿੱਚ ਕਾਰਗਰ ਹੈ, ਜਿਸ ਨਾਲ ਮਿੱਟੀ ਦੀ ਬਣਤਰ ਵਿੱਚ ਸੁਧਾਰ ਹੁੰਦਾ ਹੈ ਅਤੇ ਮਿੱਟੀ ਵਿੱਚ ਕਾਰਬਨ ਦੀ ਮਾਤਰਾ ਵਧਦੀ ਹੈ।
- PTC NEWS