Sun, Dec 14, 2025
Whatsapp

ਨਕੋਦਰ ’ਚ ਬੇਖੌਫ ਲੁਟੇਰੇ, ਦੋ ਪੈਟਰੋਲ ਪੰਪਾਂ ’ਤੇ ਦਿੱਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ

Reported by:  PTC News Desk  Edited by:  Aarti -- January 20th 2024 10:28 AM
ਨਕੋਦਰ ’ਚ ਬੇਖੌਫ ਲੁਟੇਰੇ, ਦੋ ਪੈਟਰੋਲ ਪੰਪਾਂ ’ਤੇ ਦਿੱਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ

ਨਕੋਦਰ ’ਚ ਬੇਖੌਫ ਲੁਟੇਰੇ, ਦੋ ਪੈਟਰੋਲ ਪੰਪਾਂ ’ਤੇ ਦਿੱਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ

Nakodar Loot News: ਸ਼ੁੱਕਰਵਾਰ ਨੂੰ ਥਾਣਾ ਸਦਰ ਨਕੋਦਰ ਅਧੀਨ ਪੈਂਦੇ ਦੋ ਪੈਟਰੋਲ ਪੰਪਾਂ 'ਤੇ ਬਾਈਕ ਸਵਾਰ ਲੁਟੇਰੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਇੱਕ ਪੰਪ ਤੋਂ 2 ਲੱਖ ਰੁਪਏ ਅਤੇ ਦੂਜੇ ਪੰਪ ਤੋਂ 25 ਹਜ਼ਾਰ ਰੁਪਏ ਲੁੱਟ ਲਏ। 

ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਵਾਰਦਾਤਾਂ ਇੱਕੋ ਗਿਰੋਹ ਨੇ ਕੀਤੀਆਂ ਹਨ। ਨਕੋਦਰ ਨੇੜੇ ਪਿੰਡ ਕੁਲਾਰਾ ਸਥਿਤ ਰਾਜ ਪੈਟਰੋਲ ਪੰਪ 'ਤੇ ਦੁਪਹਿਰ 2 ਵਜੇ ਦੇ ਕਰੀਬ ਲੁਟੇਰਿਆਂ ਨੇ ਪਹਿਲੀ ਲੁੱਟ ਨੂੰ ਅੰਜਾਮ ਦਿੱਤਾ ਉਥੋਂ 25 ਹਜ਼ਾਰ ਰੁਪਏ ਲੁੱਟ ਲਏ। ਕੁਲਾਰਾਂ ਦੇ ਇਸ ਪੈਟਰੋਲ ਪੰਪ ਤੇ ਪਿਛਲੇ ਸਾਲ 19 ਸਤੰਬਰ ਨੂੰ ਇਕ ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋਏ ਸਨ। 


ਇਸਦੇ ਨਾਲ ਹੀ ਸਦਰ ਥਾਣੇ ਅੰਦਰ ਆਉਂਦੇ ਪਿੰਡ ਕੰਗ ਸਾਹਬੂ ਸਥਿਤ ਦੂਜੇ ਪੈਟਰੋਲ ਪੰਪ ਤੋਂ ਕਰੀਬ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਪੰਪ ਮਾਲਕ ਸੁਰਜੀਤ ਗੁਪਤਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ੁੱਕਰਵਾਰ ਸ਼ਾਮ ਨੂੰ ਪੈਟਰੋਲ ਪੰਪ ਦੇ ਦਫ਼ਤਰ ਵਿੱਚ ਹਿਸਾਬ-ਕਿਤਾਬ ਕਰ ਰਿਹਾ ਸੀ ਇਸ ਦੌਰਾਨ ਬਾਈਕ 'ਤੇ ਚਾਰ ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਉਨ੍ਹਾਂ ਨੂੰ ਪਿਸਤੌਲ ਤਾਣ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਤੋਂ ਬਾਅਦ ਦਿਨ-ਰਾਤ ਦੀ ਵਿਕਰੀ ਦੇ ਕਰੀਬ 2 ਲੱਖ ਰੁਪਏ ਦੀ ਲੁੱਟ ਕੀਤੀ ਗਈ ਲੁਟੇਰੇ ਬਿਨਾਂ ਨੰਬਰ ਪਲੇਟ ਦੇ ਬਾਈਕ 'ਤੇ ਆਏ ਸਨ ਪੰਪ ਮਾਲਕ ਅਨੁਸਾਰ ਤਿੰਨ ਮੁਲਜ਼ਮਾਂ ਵਿੱਚੋਂ ਦੋ ਦੇ ਹੱਥਾਂ ਵਿੱਚ ਪਿਸਤੌਲ ਸਨ ਅਤੇ ਤੀਜੇ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਸੀ ਲੁੱਟ ਦੀ ਵਾਰਦਾਤ ਦੀ ਸੂਚਨਾ ਥਾਣਾ ਸਦਰ ਨਕੋਦਰ ਦੀ ਪੁਲਸ ਨੂੰ ਦਿੱਤੀ ਗਈ। 

ਪੈਟਰੋਲ ਪੰਪ ਦੇ ਮਾਲਕ ਸੁਰਜੀਤ ਗੁਪਤਾ ਨੇ ਪੁਲੀਸ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਪੁਲੀਸ ਨੇ ਦੁਪਹਿਰ ਵੇਲੇ ਹੋਈ ਲੁੱਟ-ਖੋਹ ਨੂੰ ਗੰਭੀਰਤਾ ਨਾਲ ਲੈਂਦਿਆਂ ਇਲਾਕੇ ਵਿੱਚ ਨਾਕਾਬੰਦੀ ਅਤੇ ਗਸ਼ਤ ਵਧਾ ਦਿੱਤੀ ਹੁੰਦੀ ਤਾਂ ਦੇਰ ਸ਼ਾਮ ਵਾਪਰੀ ਇਸ ਵਾਰਦਾਤ ਨੂੰ ਰੋਕਿਆ ਜਾ ਸਕਦਾ ਸੀ 

ਇਹ ਵੀ ਪੜ੍ਹੋ: PRTC ਦੇ ਕਰਜ਼ੇ 'ਚ ਡੁੱਬੀ ਮਾਨ ਸਰਕਾਰ! AAP ਦੀਆਂ ਰੈਲੀਆਂ ਲਈ ਢੋਏ ਸੀ ਵਰਕਰ

ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਨਕੋਦਰ ਦੇ ਇੰਚਾਰਜ ਯਾਦਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਪੀਡੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਲੁੱਟ ਦੀਆਂ ਵਾਰਦਾਤਾਂ ਇੱਕੋ ਗਿਰੋਹ ਵੱਲੋਂ ਕੀਤੀਆਂ ਜਾਪਦੀਆਂ ਹਨ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਠੰਢ ਤੋਂ ਅਜੇ ਨਹੀਂ ਮਿਲੇਗੀ ਕੋਈ ਰਾਹਤ, ਜਾਣੋ ਅੱਜ ਦੇ ਮੌਸਮ ਦਾ ਹਾਲ

-

Top News view more...

Latest News view more...

PTC NETWORK
PTC NETWORK