Bikram Singh Majithia Remand Extension Highlights : 4 ਦਿਨਾਂ ਲਈ ਵਿਜੀਲੈਂਸ ਰਿਮਾਂਡ ’ਤੇ ਬਿਕਰਮ ਸਿੰਘ ਮਜੀਠੀਆ, ਐਤਵਾਰ ਨੂੰ ਹੋਵੇਗੀ ਮਾਮਲੇ ਸਬੰਧੀ ਅਗਲੀ ਸੁਣਵਾਈ
ਪੇਸ਼ੀ ਲਈ ਲਿਆਂਦੇ ਗਏ ਮਜੀਠੀਆ ਤਾਂ ਕੋਰਟ ਦੀ ਪਾਰਕਿੰਗ ਵੀ ਪਰਦਿਆਂ ਨਾਲ ਢਕੀ ਗਈ
ਕਾਲੇ ਸ਼ੀਸ਼ੇ ਵਾਲੀ ਗੱਡੀ ਵਿੱਚ ਲਗਾਏ ਗਏ ਨੀਲੇ ਪਰਦੇ
ਮੁਹਾਲੀ ਅਦਾਲਤ ਤੋਂ ਵਿਜੀਲੈਂਸ ਨੂੰ ਮਿਲਿਆ ਮਜੀਠੀਆ ਦਾ ਚਾਰ ਦਿਨਾਂ ਦਾ ਰਿਮਾਂਡ
25 ਜੂਨ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ ‘ਚ ਮਜੀਠੀਆ ਨੂੰ ਵਿਜੀਲੈਂਸ ਨੇ ਕੀਤਾ ਸੀ ਗ੍ਰਿਫ਼ਤਾਰ
ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਸੰਵਿਧਾਨ ਨੂੰ ਦਰੜਨ ’ਚ ਲੱਗੀ ਹੋਈ ਹੈ। ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਤੱਥ ਪੇਸ਼ ਨਹੀਂ ਕਰ ਸਕੀ ਹੈ। ਵਿਜੀਲੈਂਸ ਨੂੰ ਜਾਂਚ ’ਚ ਕੁਝ ਬਰਾਮਦ ਨਹੀਂ ਹੋਇਆ ਹੈ। ਮਜੀਠੀਆ ਨੂੰ ਗੋਰਖਪੁਰ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 16 ਸਾਲਾਂ ’ਚ ਮਜੀਠੀਆ ਗੋਰਖਪੁਰ ਨਹੀਂ ਗਏ। ਪੰਜਾਬ ਸਰਕਾਰ ਕੋਲ ਕੇਸ ’ਚ ਕੁਝ ਨਹੀਂ ਬਚਿਆ। ਵਿਜੀਲੈਂਸ ਨੂੰ ਸ਼ਿਮਲਾ, ਚੰਡੀਗੜ੍ਹ ਤੇ ਮਜੀਠਾ ’ਚ ਕੁਝ ਨਹੀਂ ਮਿਲਿਆ ਹੈ।
ਹੁਣ ਮਾਮਲੇ ਸਬੰਧੀ ਅਗਲੀ ਸੁਣਵਾਈ ਐਤਵਾਰ ਨੂੰ ਹੋਵੇਗੀ
ਮੁਹਾਲੀ ਅਦਾਲਤ ਨੇ ਸੁਣਾਇਆ ਫੈਸਲਾ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਕੀਤੀ ਸੀ ਗ੍ਰਿਫਤਾਰ
ਬੀਤੇ ਕਈ ਦਿਨਾਂ ਤੋਂ ਅਕਾਲੀ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਗ੍ਰਿਫ਼ਤਾਰੀ ਦਾ ਵਿਰੋਧ
ਬਰਨਾਲਾ ’ਚ ਚੰਡੀਗੜ੍ਹ ਜਾ ਰਹੇ ਅਕਾਲੀ ਵਰਕਰਾਂ ਦੇ ਕਾਫਲੇ ਨੂੰ ਪੁਲਿਸ ਨੇ ਘੇਰ ਲਿਆ। ਇਸ ਦੌਰਾਨ ਬਰਨਾਲਾ ਦੇ ਬੜਬਰ ਟੋਲ ਪਲਾਜਾ ’ਤੇ ਭਾਰੀ ਗਿਣਤੀ ’ਚ ਪੁਲਿਸ ਬਲ ਤੈਨਾਤ ਕੀਤੀ ਗਈ ਹੈ। ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਚ ਅਕਾਲੀ ਵਰਕਰਾਂ ਦਾ ਕਾਫਿਲਾ ਚੰਡੀਗੜ੍ਹ ਜਾ ਰਹੇ ਸੀ। ਪੁਲਿਸ ਅਤੇ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਅਕਾਲੀ ਵਰਕਰਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਸੁਖਬੀਰ ਸਿੰਘ ਬਾਦਲ ਨੂੰ ਕੀਤਾ ਗਿਆ ਡਿਟੇਨ
Bikram Singh Majithia Case Live Updates : ਰੋਪੜ ਤੋਂ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ, ਬਲਵਿੰਦਰ ਸਿੰਘ ਮਿੱਠੂ ਤੇ ਚੌਧਰੀ ਵੇਦ ਪ੍ਰਕਾਸ਼ ਨੂੰ ਪੁਲਿਸ ਨੇ ਡਿਟੇਨ ਕੀਤਾ। ਪਰਮਜੀਤ ਮੱਕੜ ਨੇ ਕਿਹਾ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਤੇ ਅਕਾਲੀ ਦਲ ਦੀ ਆਵਾਜ ਨੁੰ ਦਬਾਉਣਾ ਚਾਹੁੰਦੀ ਹੈ, ਪਰ ਅਕਾਲੀ ਵਰਕਰ ਤਕੜੇ ਹਨ।
Bikram Singh Majithia Case Live Updates : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਕੀਤੇ ਜਾਣ ਤੇ ਪੂਰੇ ਪੰਜਾਬ ਭਰ ਵਿੱਚ ਅਕਾਲੀ ਆਗੂਆਂ ਦੀ ਫੜੋ ਫੜੀ ਸਵੇਰ ਤੋਂ ਹੀ ਜਾਰੀ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਅੱਜ ਮੋਹਾਲੀ ਜਾਣ ਤੋਂ ਪਹਿਲਾਂ ਹੀ ਡਿਟੇਨ ਕਰ ਲਿਆ ਗਿਆ।
ਇਸ ਗੱਲ ਦੀ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ ਵੱਲੋਂ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਘਰ ਵਿੱਚ ਨਜ਼ਰਬੰਦ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅੱਜ ਅਮਰਜੰਸੀ ਵਰਗੇ ਹਾਲਾਤ ਬਣੇ ਹੋਏ ਹਨ।
ਰੋਪੜ ਤੋ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ,ਬਲਵਿੰਦਰ ਸਿੰਘ ਮਿੱਠੂ ਤੇ ਚੋਧਰੀ ਵੇਦ ਪ੍ਰਕਾਸ਼ ਨੂੰ ਪੁਲਿਸ ਹੇ ਡਿਟੇਨ ਕੀਤਾ।ਪਰਮਜੀਤ ਮੱਕੜ ਨੇ ਕਿਹਾ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਤੇ ਅਕਾਲੀ ਦਲ ਦੀ ਆਵਾਜ ਨੁੰ ਦਬਾਉਣਾ ਚਾਹੁੰਦੀ ਹੈ।ਪਰ ਅਕਾਲੀ ਵਰਕਰ ਤਕੜੇ ਹਨ।
Bikram Singh Majithia Case Live Updates : ''ਅਕਾਲੀ ਆ ਗਏ....ਅਕਾਲੀ...''
ਮੋਹਾਲੀ 'ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਕੀਤੀ ਨਾਹਰੇਬਾਜ਼ੀ
ਸੁਖਬੀਰ ਸਿੰਘ ਬਾਦਲ ਨੂੰ ਹਿਰਾਸਤ 'ਚ ਲੈਣ 'ਤੇ ਭੜਕੇ ਆਗੂ
ਸੜਕ 'ਤੇ ਧਰਨਾ ਲਾ ਕੇ 'ਪੰਜਾਬ ਸਰਕਾਰ ਮੁਰਦਾਬਾਦ' ਦੇ ਲਾਏ ਨਾਹਰੇ
ਸੁਖਬੀਰ ਸਿੰਘ ਬਾਦਲ ਨੂੰ ਮਹਾਲੀ ਦੇ 11 ਫੇਸ ਪੁਲਿਸ ਸਟੇਸ਼ਨ ਵਿਖੇ ਰੱਖਿਆ ਗਿਆ ਹੈ। ਪੁਲਿਸ ਸਟੇਸ਼ਨ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਇੱਕਠੇ ਹੋਣੇ ਸ਼ੁਰੂ ਹੋ ਗਏ ਹਨ।
Bikram Singh Majithia Case Live Updates : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਿਰਾਸਤ ਉਪਰੰਤ ਕਿਹਾ ਹੈ ਕਿ, ਕੇਜਰੀਵਾਲ ਨੇ ਪੂਰੇ ਪੰਜਾਬ ’ਤੇ ਕੀਤਾ ਕਬਜ਼ਾ, ਅਕਾਲੀ ਵਰਕਰਾਂ ਤੋਂ ਡਰਿਆ ਹੋਇਆ ਹੈ। ਸੁਖਬੀਰ ਸਿੰਘ ਬਾਦਲ ਨੇ ਸੱਦਾ ਦਿੰਦਿਆਂ ਕਿਹਾ ਕਿ ਆਓ ਪੰਜਾਬ ਨੂੰ ਕੇਜਰੀਵਾਲ ਤੋਂ ਮੁਕਤ ਕਰਵਾਈਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਧੱਕੇਸ਼ਾਹੀ, ਅਕਾਲੀ ਦਲ ਦਾ ਇੱਕ-ਇੱਕ ਵਰਕਰ ਕੇਜਰੀਵਾਲ ਨੂੰ ਹਟਾਏਗਾ।
'ਤੁਸੀਂ ਮੈਨੂੰ ਗੁਰੂਘਰ ਜਾਣ ਤੋਂ ਰੋਕ ਨਹੀਂ ਸਕਦੇ...' ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਧੱਕੇ ਨਾਲ ਰੋਕਿਆ, ਹੋ ਗਿਆ ਹੰਗਾਮਾ LIVE
ਪੂਰੇ ਪੰਜਾਬ 'ਚ ਅਕਾਲੀ ਵਰਕਰਾਂ ਨਾਲ ਪੁਲਿਸ ਦਾ ਧੱਕਾ!
ਗੁਰਦੁਆਰਾ ਅੰਬ ਸਾਹਿਬ ਪੁਲਿਸ ਛਾਉਣੀ 'ਚ ਤਬਦੀਲ
Bikram Singh Majithia Case Live Updates : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਮੋਹਾਲੀ ਪਹੁੰਚੇ ਸਨ, ਪਰ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ਰਸਤੇ ਵਿਚੋਂ ਹੀ ਹਿਰਾਸਤ ਵਿੱਚ ਲੈ ਲਿਆ।
Bikram Singh Majithia Case Live Updates : Sgpc ਮੈਂਬਰ ਗੁਰਪ੍ਰੀਤ ਸਿੰਘ ਝੱਬਰ ਹਲਕਾ ਜੋਗਾ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।
Bikram Singh Majithia Case Live Updates : ਕਾਂਗਰਸ ਪਾਰਟੀ ਵੀ ਖੁੱਲ ਕੇ ਨਿਤਰੀ ਮਜੀਠੀਆ ਦੇ ਹੱਕ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਅਤਿ ਨਜਦੀਕੀ ਬਲਾਕ ਕਾਂਗਰਸ ਪ੍ਰਧਾਨ ਹਿਮਾਂਸ਼ੂ ਟੰਡਨ ਵੱਲੋਂ ਯੂਥ ਅਕਾਲੀ ਦਲ ਦੇ ਆਗੂ ਸੰਦੀਪ ਸਿੰਘ ਕਲੋਤਾ ਨੂੰ ਹਾਊਸ ਅਰੈਸਟ ਕਰਨ ਦੇ ਮਾਮਲੇ ਵਿੱਚ ਨਿਖੇਦੀ ਕੀਤੀ ਗਈ।
Bikram Singh Majithia Case Live Updates : 'ਸਾਡੇ ਪਿੱਛੇ ਗੱਡੀਆਂ ਲਗਾ ਲਈਆਂ, ਪਤਾ ਨਹੀਂ ਕਿੱਥੇ ਲੈ ਕੇ ਜਾ ਰਹੇ', ਬੀਬੀਆਂ ਨੂੰ ਪੁਲਿਸ ਨੇ ਕਰ ਲਿਆ ਗ੍ਰਿਫ਼ਤਾਰ, ਮਜੀਠੀਆ ਦੇ ਹੱਕ 'ਚ ਜਾ ਰਹੀਆਂ ਸੀ ਮੋਹਾਲੀ
Bikram Singh Majithia Case Live Updates : ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬੱਸਾਂ ਰਾਹੀਂ ਮੁਹਾਲੀ ਲਈ ਹੋਏ ਰਵਾਨਾ। ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਨੂੰ ਉਹਨਾਂ ਦੇ ਸੈਕੜੇ ਵਰਕਰਾਂ ਸਮੇਤ ਕੁਰਾਲੀ ਪੁਲਿਸ ਨੇ ਰੋਕਿਆ।
Bikram Singh Majithia Case Live Updates : ਸੁਖਬੀਰ ਬਾਦਲ ਥੋੜੀ ਦੇਰ ਚ ਪਹੁੰਚਣਗੇ ਗੁਰੂਦਵਾਰਾ ਅੰਬ ਸਾਹਿਬ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ ਨਾਲ ਪੁਲਿਸ ਪੂਰੀ ਖਿੱਚ ਧੂਹ ਕਰ ਰਹੀ ਹੈ। ਇਸ ਦੇ ਨਾਲ ਹੀ ਮੁੱਲਾਂਪੁਰ ਦਾਖਾ ਵਿਖੇ ਕੌਰ ਕਮੇਟੀ ਦੇ ਮੈਂਬਰ ਤੇ ਜਗਰਾਓਂ ਦੇ ਸਾਬਕਾ ਵਿਧਾਇਕ ਐਸ ਆਰ ਕਲੇਰ ਨੂੰ ਦਰਜਨ ਬਾਹਰ ਅਕਾਲੀ ਵਰਕਰਾਂ ਸਮੇਤ ਮੁੱਲਾਂਪੁਰ ਦਾਖਾ ਥਾਣੇ ਵਿਚ ਡਿਟੇਨ ਕੀਤਾ ਗਿਆ।
Bikram Singh Majithia Case Live Updates : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਕਰਨਾ ਸੀ ਕੀਤਾ ਜਾਣਾ ਸੀ ਉਸ ਤਹਿਤ ਸਮਰਾਲਾ ਦੇ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮੋਹਾਲੀ ਕੋਟ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਉਹਨਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ।
Bikram Singh Majithia Case Live Updates : ਭਾਰੀ ਸੁਰੱਖਿਆ ਹੇਠ ਬਿਕਰਮ ਸਿੰਘ ਮਜੀਠੀਆ ਮੋਹਾਲੀ ਅਦਾਲਤ 'ਚ ਪੇਸ਼
Bikram Singh Majithia Case Live Updates : ਪੰਜਾਬ ਪੁਲਿਸ ਦਾ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਪ੍ਰਧਾਨ ਅਮਿਤ ਰਥੀ ਦੇ ਨਾਲ ਹੋਇਆ ਟਕਰਾਅ। ਘਰ ਹਾਊਸ ਅਰੈਸਟ ਕਰਨ ਲਈ ਪਹੁੰਚੀ ਸੀ ਪੁਲਿਸ। ਆਪਣੀ ਟੀਮ ਨਾਲ ਮੋਹਾਲੀ ਧਰਨਾ ਵਿੱਚ ਸ਼ਾਮਿਲ ਹੋਣਾ ਸੀ।
Bikram Singh Majithia Case Live Updates : ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਸਵੇਰ ਤੋਂ ਹੀ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਅਦਾਲਤ ਵਿੱਚ ਪੇਸ਼ੀ ਦੇ ਮੱਦੇਨਜ਼ਰ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ, ਜਿਸ ਦਾ ਅਕਾਲੀ ਆਗੂਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਐਕਸ ਪੋਸਟ ਰਾਹੀਂ ਕਿਹਾ, ''ਮੁੱਖ ਮੰਤਰੀ ਨੇ ਪੰਜਾਬ 'ਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ ❗ ਇਹ ਇਸ ਤਾਨਾਸ਼ਾਹੀ ਮੁੱਖ ਮੰਤਰੀ ਦੀ ਬੌਖਲਾਹਟ ਹੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਹੌਂਸਲੇ ਦੇਖ ਕੇ ਡਰ ਚੁੱਕਾ ਹੈ ❗ ਬਿਕਰਮ ਦੀ ਮੁਹਾਲੀ ਕੋਰਟ ਵਿੱਚ ਪੇਸ਼ੀ ਮੌਕੇ ਸਮਰਥਨ ਕਰਨ ਲਈ ਆ ਰਹੇ ਪੰਜਾਬ ਭਰ ਦੇ ਅਕਾਲੀ ਵਰਕਰਾਂ ਨੂੰ ਘਰਾਂ ਅਤੇ ਰਸਤਿਆਂ ਵਿੱਚੋਂ ਗ੍ਰਿਫਤਾਰ ਕਰਕੇ ਰੋਕਿਆ ਜਾ ਰਿਹਾ ਹੈ ❗ ਭਗਵੰਤ ਮਾਨ ਆ ਦੇਖ ਹੌਸਲਾ ਅਕਾਲੀ ਯੋਧੇ ਦਾ ਜੋ ਤੇਰੇ ਡਰ ਦਾ ਕਾਰਨ ਵੀ ਹੈ, ਅਕਾਲੀ ਨਾ ਕਦੇ ਪਹਿਲਾਂ ਡਰੇ ਹਨ ਤੇ ਨਾ ਡਰਨਗੇ ❗ ਸਾਨੂੰ ਮਾਣ ਹੈ ਪਾਰਟੀ ਦੇ ਇਹਨਾਂ ਚੜ੍ਹਦੀ ਕਲਾ ਵਾਲੇ ਵਰਕਰਾਂ 'ਤੇ ਜੋ ਇਹਨਾਂ ਰੋਕਾ ਦੇ ਬਾਵਜੂਦ ਵੀ ਬੁਲੰਦ ਹੌਂਸਲੇ ਨਾਲ ਲੜਾਈ ਲੜ ਰਹੇ ਹਨ ❗''
Bikram Singh Majithia Case Live Updates : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਘਰੇ ਪਹੁੰਚੀ ਪੁਲਿਸ ਗਈ ਹੈ। ਪੁਲਿਸ ਨੇ ਅਕਾਲੀ ਦਲ ਦੇ ਆਗੂ ਗਰੇਵਾਲ ਦੇ ਬੇਟੇ ਇਤੇਸ਼ ਗਰੇਵਾਲ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ।
Bikram Singh Majithia Case Live Updates : ਪੰਥ ਲਈ ਲੜਨ ਵਾਲਾ ਅਕਾਲੀ ਦਲ ਅੱਜ ਨਸ਼ਿਆਂ ਤੋਂ ਪੈਸੇ ਕਮਾਉਣ ਵਾਲੇ ਦੋਸ਼ੀ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਨੂੰ ਰੋਕਣ ਲਈ ਹਜ਼ਾਰਾਂ ਸਮਰਥਕ ਕਿੱਥੇ ਬਚੇ ਹਨ? ਅਕਾਲੀ ਦਲ ਹੁਣ ਇੱਕ ਖਾਲੀ ਪਾਰਟੀ ਬਣ ਗਿਆ ਹੈ। ਅਕਾਲੀ ਸਰਕਾਰ ਦੌਰਾਨ ਫੈਲੇ ਨਸ਼ਿਆਂ ਨਾਲ ਬਰਬਾਦ ਹੋਇਆ ਪੰਜਾਬ ਦਾ ਨੌਜਵਾਨ ਅੱਜ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਅਰੋੜਾ ਨੇ ਕਿਹਾ ਕਿ ਨਿਆਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਸ਼ਾਂਤੀ ਅਤੇ ਵਿਵਸਥਾ ਨੂੰ ਭੰਗ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ।
Bikram Singh Majithia Case Live Updates : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਨੂੰ ਵੀ ਘਰ 'ਚ ਨਜਰਬੰਦ ਕੀਤਾ ਗਿਆ ਹੈ।
Bikram Singh Majithia Case Live Updates : ਕਰਮਜੀਤ ਸਿੰਘ ਮਜੀਠੀਆ ਦੀ ਚੰਡੀਗੜ੍ਹ ਪੇਸ਼ੀ ਤੇ ਜਾ ਰਹੇ ਅਕਾਲੀ ਵਰਕਰਾਂ ਨੂੰ ਪੁਲਿਸ ਵੱਲੋਂ ਰਸਤਿਆਂ ਵਿੱਚ ਹੀ ਡਿਟੇਨ ਕੀਤਾ ਗਿਆ। ਡਿਟੇਨ ਕੀਤੇ ਗਏ ਆਗੂਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਬਰਨਾਲਾ ਦੀ ਪ੍ਰਧਾਨ ਬੀਬੀ ਬੇਅੰਤ ਕੌਰ ਅਤੇ ਮੱਦੀ ਸਰਪੰਚ ਸਰਪੰਚ ਲੰਗੋਵਾਲ ਸਮੇਤ ਹੋਰ ਵੀ ਅਕਾਲੀ ਆਗੂ ਅਤੇ ਵਰਕਰ ਡਿਟੇਨ ਕੀਤੇ ਗਏ।
Bikram Singh Majithia Case Live Updates :
Bikram Singh Majithia Case Live Updates : ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦਾ ਪ੍ਰਧਾਨ ਕੁਲਵੰਤ ਸਿੰਘ ਪੁਲਿਸ ਨੇ ਹਾਊਸ ਅਰੈਸਟ ਕਰ ਦਿੱਤਾ ਹੈ।
Bikram Singh Majithia Case Live Updates : ਬਿਕਰਮ ਸਿੰਘ ਮਜੀਠੀਆ ਦੀ ਅੱਜ ਅਦਾਲਤ ਵਿੱਚ ਪੇਸ਼ੀ ਮੌਕੇ ਵਿਧਾਨ ਸਭਾ ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋ ਸਾਬਕਾ ਮੰਤਰੀ ਦੇ ਦਿਸ਼ਾ ਨਿਰਦੇਸ਼ ਤੇ ਜਾ ਰਹੇ ਅਕਾਲੀ ਵਰਕਰਾਂ ਨੂੰ ਪਿੰਡ ਭਾਈ ਦੇਸਾ ਵਿਖੇ ਨਾਕੇ ਦੌਰਾਨ ਪੁਲਿਸ ਨੇ ਅਰਾਊਂਡ ਅਪ ਕਰ ਲਿਆ, ਜਿਨਾਂ ਨੂੰ ਬਠਿੰਡਾ ਦੇ ਥਾਣਾ ਕੋਟ ਫੱਤਾ ਵਿਖੇ ਰੱਖਿਆ ਗਿਆ ਹੈ। ਕਰੀਬ ਦੋ ਦਰਜਨ ਅਕਾਲੀ ਆਗੂ ਅਤੇ ਵਰਕਰ ਚੰਡੀਗੜ੍ਹ ਵਿਖੇ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਲਈ ਜਾ ਰਹੇ ਸਨ
ਬਠਿੰਡਾ ਜ਼ਿਲ੍ਹੇ ਅੰਦਰ ਪੁਲਿਸ ਨੇ ਕਈ ਜਗ੍ਹਾ ਤੇ ਨਾਕਾਬੰਦੀ ਵੀ ਕੀਤੀ ਹੋਈ ਹੈ।
Bikram Singh Majithia Case Live Updates : ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਪੁਲਿਸ ਵੱਲੋਂ ਹਾਊਸ ਅਰੈਸਟ ਕੀਤਾ ਗਿਆ।
Bikram Singh Majithia Case Live Updates : ਅੱਜ ਬਿਕਰਮਜੀਤ ਸਿੰਘ ਦੀ ਕੋਰਟ ਵਿੱਚ ਪੇਸ਼ੀ ਦਰਮਿਆਨ ਉਹਨਾਂ ਨੂੰ ਮਿਲਣ ਜਾ ਰਹੇ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਅਤੇ ਜਿਲਾ ਆਬਜ਼ਰਵਰ ਰਾਜਵਿੰਦਰ ਸਿੰਘ ਧਰਮਕੋਟ ਨੂੰ ਥਾਣਾ ਅਜੀਤਵਾਲ ਦੇ ਪੁਲਿਸ ਨੇ ਚੂੜ ਚੱਕ ਨਾਗੇ 'ਤੇ ਸਾਥੀਆਂ ਸਮੇਤ ਹਿਰਾਸਤ 'ਚ ਲਿਆ। ਰਾਜਵਿੰਦਰ ਸਿੰਘ ਨੂੰ ਸਾਥੀਆਂ ਸਮੇਤ ਥਾਣਾ ਅਜੀਤਵਾਲ ਵਿੱਚ ਕੀਤਾ ਬੰਦ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਅਸੀਂ ਅੱਜ ਆਪਣੇ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਫਤਿਹ ਬੁਲਾਉਣ ਲਈ ਜਾ ਰਹੇ ਸੀ ਜਦੋਂ ਅਸੀਂ ਅਜੀਤਵਾਲ ਨਾਕੇ ਕੋਲ ਪੁੱਜੇ ਤਾਂ ਸਾਨੂੰ ਇਥੋਂ ਪੁਲਿਸ ਨੇ ਗ੍ਰਿਫਤਾਰ ਕਰਕੇ ਅਜੀਤਵਾਲ ਥਾਣੇ ਵਿੱਚ ਲਿਆ ਕੇ ਬੰਦ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਕਿਸੇ ਦੀ ਆਵਾਜ਼ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਅੱਜ ਉਹ ਹਰ ਹਾਲਤ ਇਥੋਂ ਨਿਕਲ ਕੇ ਆਪਣੇ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਫਤਿਹ ਬੁਲਾਉਣ ਜਾਣਗੇ ਹੀ ਜਾਣਗੇ।
Bikram Singh Majithia Case Live Updates :
Bikram Singh Majithia Case Live Updates : ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ। ਵੱਡੀ ਗਿਣਤੀ ਦੇ ਵਿੱਚ ਪੁਲਿਸ ਗੁਰਦੁਆਰਾ ਸਾਹਿਬ ਦੇ ਬਾਹਰ ਮੌਜੂਦ। ਅਕਾਲੀ ਵਰਕਰਾਂ ਤੇ ਲੀਡਰਾਂ ਨੂੰ ਇਕੱਠੇ ਹੋਣ ਤੋਂ ਰੋਕਣ ਦੇ ਲਈ ਤਮਾਮ ਇੰਤਜ਼ਾਮ ਕੀਤੇ ਜਾ ਰਹੇ ਹਨ।
Bikram Singh Majithia Case Live Updates : ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਮੋਹਾਲੀ ਵੱਲ ਜਾ ਰਹੇ ਅਕਾਲੀ ਵਰਕਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਜਾਂ ਸੜਕਾਂ 'ਤੇ ਚੈੱਕ ਪੋਸਟਾਂ 'ਤੇ ਰੋਕ ਦਿੱਤਾ ਗਿਆ।
ਬਾਦਲ ਨੇ ਕਿਹਾ ਕਿ ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਰਚੀ ਗਈ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਦਮਨਕਾਰੀ ਕਾਰਵਾਈ ਕਾਇਰਤਾ ਨੂੰ ਦਰਸਾਉਂਦੀ ਹੈ ਅਤੇ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਕਰਮ ਮਜੀਠੀਆ ਨੂੰ ਮਿਲ ਰਹੇ ਜਨਤਕ ਸਮਰਥਨ ਤੋਂ ਡਰੇ ਹੋਏ ਹਨ।
ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਅਤੇ ਇਸਦੇ ਵਰਕਰ ਅਜਿਹੀਆਂ ਦਮਨਕਾਰੀ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ, "ਅਕਾਲੀ ਦਲ ਨੇ ਪਹਿਲਾਂ ਵੀ ਜਨਤਕ ਅੰਦੋਲਨਾਂ ਰਾਹੀਂ ਦਮਨ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਹੁਣ ਵੀ, ਪੰਜਾਬ ਦੇ ਲੋਕਾਂ ਨਾਲ ਮਿਲ ਕੇ, ਅਸੀਂ ਇਸ ਭ੍ਰਿਸ਼ਟ ਅਤੇ ਤਾਨਾਸ਼ਾਹ ਆਮ ਆਦਮੀ ਪਾਰਟੀ ਸਰਕਾਰ ਨੂੰ ਢੁਕਵਾਂ ਜਵਾਬ ਦੇਵਾਂਗੇ।"
Bikram Singh Majithia Case Live Updates : ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਹਲਕਿਆਂ ਤੋਂ ਮੁਹਾਲੀ ਜਾ ਰਹੇ ਸੈਂਕੜੇ ਅਕਾਲੀ ਵਰਕਰਾਂ ਨੂੰ ਦਰਿਆ ਬਿਆਸ 'ਤੇ ਰੋਕਿਆ ਗਿਆ ਹੈ। ਭਾਰੀ ਪੁਲਿਸ ਫੋਰਸ ਵੱਲੋਂ ਇਥੇ ਬੈਰੀਕੇਟਿੰਗ ਕੀਤੀ ਗਈ ਹੈ।
ਸੀਨੀਅਰ ਅਕਾਲੀ ਆਗੂ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਹੇਠ ਇਕੱਤਰ ਹੋਏ ਅਕਾਲੀ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਕੋਜੀਆਂ ਚਾਲਾਂ ਦੇ ਖਿਲਾਫ ਡੱਟ ਕੇ ਕੀਤੀ ਨਾਅਰੇਬਾਜ਼ੀ।
Bikram Singh Majithia Case Live Updates : ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸਮਰਥਕਾਂ ਨੂੰ ਕੀਤਾ ਗਿਆ Detain, ਦੇਖੋ Live ਤਸਵੀਰਾਂ
Bikram Singh Majithia Case Live Updates : ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਅਕਾਲੀ ਆਗੂਆਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਅਤੇ ਉਨ੍ਹਾਂ ਦੇ ਘਰਾਂ ਵਿੱਚ ਵੱਡੀ ਗਿਣਤੀ 'ਚ ਪੁਲਿਸ ਤੈਨਾਤ ਕਰਕੇ ਅਕਾਲੀ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਅਤੇ ਨਾਲ ਹੀ ਇਹ ਵੀ ਦੱਸਦੇ ਹਾਂ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਐਸ ਸੀ ਵਿੰਗ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਚਟਾਨ ਵਾਂਗ ਖੜਾ ਹੈ ਅਤੇ ਖੜਾ ਰਹੂਗਾ। ਇਹ ਪ੍ਰਗਟਾਵਾ ਸਰਬਜੀਤ ਸਿੰਘ ਮੋਮੀ ਟਾਂਡਾ ਸੀਨੀਅਰ ਅਕਾਲੀ ਆਗੂ ਐਸ ਸੀ ਵਿੰਗ ਜਿਲਾ ਹੁਸ਼ਿਆਰਪੁਰ ਨੇ ਕੀਤਾ।
Bikram Singh Majithia Case Live Updates : ਬਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਕੋਰਟ ਵਿੱਚ ਪੇਸ਼ੀ ਸਬੰਧੀ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਵਿਰੋਧ ਕਰਨ ਤੇ ਅਕਾਲੀ ਆਗੂਆਂ ਨੂੰ ਪੰਜਾਬ ਪੁਲਸ ਨੇ ਧੱਕੇ ਨਾਲ ਨਜ਼ਰਬੰਦ ਕਰ ਲਿਆ ਹੈ ਜਿਸ ਵਿਚ ਹਲਕਾ ਦੀਨਾਨਗਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੂੰ ਉਹਨਾਂ ਦੇ ਘਰ ਤੋ ਤੜਕੇ ਸਵੇਰੇ 4 ਵੱਜੇ ਅਤੇ ਸਰਪੰਚ ਦਲਬੀਰ ਸਿੰਘ ਭਟੋਆ, ਭੁਪਿੰਦਰ ਸਿੰਘ ਸਰਕਲ ਪ੍ਰਧਾਨ ਸਹੁਵਾਲ, ਸਰਬਜੀਤ ਸਿੰਘ ਲਾਲੀਆ ਸਰਕਲ ਪ੍ਰਧਾਨ ਪੁਰਾਣਾ ਸ਼ਾਲਾ ਯੂਥ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਆਦਿ ਨੂੰ ਪੁਲਿਸ ਨਾਕਾ ਦਹੋਵਾਲ ਤੋ ਰੋਕ ਲਗਾ ਕੇ ਥਾਣਾ ਪੁਰਾਣਾ ਸ਼ਾਲਾ ਵਿੱਚ ਨਜ਼ਰਬੰਦ ਕੀਤਾ !
ਬਿਕਰਮ ਸਿੰਘ ਮਜੀਠੀਏ ਦੀ ਪੇਸ਼ੀ 'ਤੇ ਮੋਹਾਲੀ ਜਾਣ ਤੋਂ ਪਹਿਲਾਂ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੂੰ ਘਰ ਵਿੱਚ ਪਿੰਡ ਕਲੌਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਵੱਲੋ ਡਿਟੇਨ ਕੀਤਾ ਗਿਆ। ਸੰਦੀਪ ਸਿੰਘ ਕਲੋਤਾ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਕੇਸ ਪਾਏ ਜਾ ਰਹੇ ਨੇ ਅਤੇ ਉਨਾਂ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ। ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਆਮ ਆਦਮੀ ਸਰਕਾਰ ਦੀ ਧੱਕੇਸ਼ਾਹੀ ਹੈ ।
Bikram Singh Majithia Case Live Updates :
ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ 2 ਦੇ ਹਲਕਾ ਇੰਚਾਰਜ ਪਿੱਟੂ ਜੱਠਾ ਨੂੰ ਵੀ ਕੀਤਾ ਪੁਲਿਸ ਨੇ ਘਰ ਵਿੱਚ ਹਾਊਸ ਅਰੈਸਟ
ਫਰੀਦਕੋਟ ਤੋਂ ਚੰਡੀਗੜ੍ਹ ਵਿਖੇ ਬਿਕਰਮ ਮਜੀਠੀਆ ਦੀ ਪੇਸ਼ੀ ਤੇ ਜਾ ਰਹੇ ਯੂਥ ਅਕਾਲੀ ਦਲ ਦੇ 8-10 ਆਗੂਆਂ ਨੂੰ ਫਰੀਦਕੋਟ ਪੁਲਿਸ ਨੇ ਹਿਰਾਸਤ 'ਚ ਲਿਆ ਹੈ।ਪਿੰਡ ਚੰਦਬਾਜਾ ਵਿਖੇ ਨੈਸ਼ਨਲ ਹਾਈਵੇ 54 ਤੇ ਜਾਂਦਿਆਂ ਨੂੰ ਰੋਕਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਾਲੀ ਵਿਖੇ ਉਲੀਕੇ ਮੀਟਿੰਗ ਸੰਬਧੀ ਅੱਜ ਅਤੇ ਬਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਪੇਸ਼ੀ ਸੰਬਧੀ ਅੱਜ ਸਾਥੀਆਂ ਸਮੇਤ ਘਰੋਂ ਚੱਲਣ ਵੇਲੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਕਾਲੀ ਕੋਂਸਲਰ ਇੰਦਰਜੀਤ ਸਿੰਘ ਪੰਡੋਰੀ, ਸਾਬਕਾ ਕੋਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਗੁਰਦਿਆਲ ਸਿੰਘ ਭੁੱਲਰ ਅਤੇ ਸਾਥੀਆਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈ।
Bikram Singh Majithia Case Live Updates : ਬਿਕਰਮ ਸਿੰਘ ਮਜੀਠੀਆ ਦੀ ਕੋਰਟ ਵਿੱਚ ਤਰੀਕ ਮੌਕੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਅੱਜ ਮੁਹਾਲੀ ਨੂੰ ਭਾਰੀ ਜਥਾ ਰਵਾਨਾ ਹੋਣਾ ਸੀ ਇਸ ਤੋਂ ਪਹਿਲਾਂ ਹੀ ਅੱਜ ਪੁਲਿਸ ਵੱਲੋਂ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।
Bikram Singh Majithia Case Live Updates : ਬਿਕਰਮ ਸਿੰਘ ਮਜੀਠੀਆ ਦਾ ਅੱਜ ਰਿਮਾਂਡ ਖਤਮ ਹੋ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕਰੇਗੀ। ਦੱਸ ਦਈਏ ਕਿ ਬੀਤੇ ਦਿਨ ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਅਤੇ ਜਾਂਚ ਲਈ ਮਜੀਠਾ ਲੈ ਗਈ।
Bikram Singh Majithia Live Updates : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਅੱਜ ਰਿਮਾਂਡ ਖਤਮ ਹੋ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕਰੇਗੀ। ਦੱਸ ਦਈਏ ਕਿ ਬੀਤੇ ਦਿਨ ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਅਤੇ ਜਾਂਚ ਲਈ ਮਜੀਠਾ ਲੈ ਗਈ।
ਦੱਸਣਾ ਬਣਦਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਆਗੂ ਤੋਂ ਲਗਾਤਾਰ ਆਮਦਨ ਤੋਂ ਵੱਧ ਮਾਮਲੇ ਵਿੱਚ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਸਬੂਤ ਜੁਟਾਉਣ ਲਈ ਵੱਖ-ਵੱਖ ਥਾਂਵਾਂ 'ਤੇ ਛਾਪਾਮਾਰੀ ਵੀ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਇਸ ਕੇਸ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਵੀ ਲਿਜਾਇਆ ਗਿਆ ਸੀ।
ਹੁਣ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲ ਰੁਖ ਕੀਤਾ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਨੇ ਆਪਣੇ ਰਿਮਾਂਡ ਨੂੰ ਗੈਰ ਕਾਨੂੰਨੀ ਦੱਸਿਆ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਮੁਹਾਲੀ ਦੀ ਅਦਾਲਤ ਵੱਲੋਂ 26 ਜੂਨ ਨੂੰ ਦਿੱਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਹੈ। ਮਜੀਠੀਆ ਨੇ ਐਫਆਈਆਰ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਦੀ ਮੰਸ਼ਾ ਹੈ ਕਿ ਉਹ ਮੁਖਰ ਆਲੋਚਨਾ ਕਰਨ ਵਾਲੇ ਨੂੰ ਪਰੇਸ਼ਨ ਕਰਨ।
ਦੱਸ ਦਈਏ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਰਿਮਾਂਡ ਭਲਕੇ ਯਾਨੀ 2 ਜੁਲਾਈ ਨੂੰ ਖਤਮ ਹੋ ਰਿਹਾ ਹੈ। ਜਿਸ ਸਬੰਧੀ ਮੁੜ ਤੋਂ ਸੁਣਵਾਈ ਹੋਣੀ ਹੈ।
ਖਬਰ ਅਪਡੇਟ ਜਾਰੀ...
- PTC NEWS