Sat, Apr 27, 2024
Whatsapp

Saheed Diwas 2024: ਸ਼ਹੀਦ ਦਿਵਸ ਕੀ ਹੈ, ਜਾਣੋਂ ਕਿਉਂ ਤੇ ਕਿਨ੍ਹਾਂ ਸ਼ਹੀਦਾਂ ਨੂੰ ਕੀਤਾ ਜਾਂਦਾ ਹੈ ਇਸ ਦਿਨ ਯਾਦ

Written by  KRISHAN KUMAR SHARMA -- January 30th 2024 05:00 AM
Saheed Diwas 2024: ਸ਼ਹੀਦ ਦਿਵਸ ਕੀ ਹੈ, ਜਾਣੋਂ ਕਿਉਂ ਤੇ ਕਿਨ੍ਹਾਂ ਸ਼ਹੀਦਾਂ ਨੂੰ ਕੀਤਾ ਜਾਂਦਾ ਹੈ ਇਸ ਦਿਨ ਯਾਦ

Saheed Diwas 2024: ਸ਼ਹੀਦ ਦਿਵਸ ਕੀ ਹੈ, ਜਾਣੋਂ ਕਿਉਂ ਤੇ ਕਿਨ੍ਹਾਂ ਸ਼ਹੀਦਾਂ ਨੂੰ ਕੀਤਾ ਜਾਂਦਾ ਹੈ ਇਸ ਦਿਨ ਯਾਦ

Saheed Diwas 2024: ਭਾਰਤ 'ਚ ਹਰ ਸਾਲ ਮਹਾਤਮਾ ਗਾਂਧੀ ਦੀ ਬਰਸੀ 30 ਜਨਵਰੀ ਨੂੰ ਸ਼ਹੀਦ ਦਿਵਸ ਵਜੋਂ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਦਸ ਦਈਏ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਅਹਿੰਸਾ ਅੰਦੋਲਨ ਦੀ ਅਗਵਾਈ ਕੀਤੀ ਸੀ। ਉਸ ਦੀ ਅਗਵਾਈ 'ਚ ਭਾਰਤੀਆਂ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਕਈ ਸਾਲਾਂ ਤੱਕ ਸੰਘਰਸ਼ ਕੀਤਾ। ਤਾਂ ਆਉ ਜਾਣਦੇ ਹਾਂ ਸ਼ਹੀਦ ਦਿਵਸ ਕੀ ਹੈ? ਅਤੇ ਇਹ ਕਿਉਂ ਅਤੇ ਕਿਵੇਂ ਮਨਾਇਆ ਜਾਂਦਾ ਹੈ?

ਸ਼ਹੀਦ ਦਿਵਸ ਕੀ ਹੈ?

ਦਸ ਦਈਏ ਕਿ ਭਾਰਤ 'ਚ 30 ਜਨਵਰੀ 2024 ਨੂੰ ਸ਼ਹੀਦ ਦਿਵਸ ਮਨਾਇਆ ਜਾਵੇਗਾ। ਕਿਉਂਕਿ ਇਸ ਦਿਨ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ਹੁੰਦੀ ਹੈ। ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ 'ਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਅਹਿੰਸਾ ਅਤੇ ਸੱਚ ਦੇ ਮਾਰਗ 'ਤੇ ਚੱਲ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ।


ਇਸ ਦਿਨ ਦੇਸ਼ ਭਰ 'ਚ ਕਈ ਸਮਾਰੋਹ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਇਨ੍ਹਾਂ ਸਮਾਰੋਹਾਂ 'ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਹੋਰ ਸੀਨੀਅਰ ਅਧਿਕਾਰੀ ਅਤੇ ਆਮ ਲੋਕ ਸ਼ਾਮਲ ਹੋਣਗੇ। ਦਸ ਦਈਏ ਕਿ ਇਨ੍ਹਾਂ ਸਮਾਗਮਾਂ 'ਚ ਮਹਾਤਮਾ ਗਾਂਧੀ ਦੀ ਯਾਦ 'ਚ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਗਾਂਧੀ ਜੀ ਦੀ ਬਰਸੀ: ਤੁਸੀਂ ਜਾਣਦੇ ਹੋ ਕਿ ਭਾਰਤ ਦੇ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਦੀ ਬਰਸੀ 30 ਜਨਵਰੀ ਨੂੰ ਮਨਾਈ ਜਾਂਦੀ ਹੈ। ਦਸ ਦਈਏ ਕਿ ਇਸ ਦਿਨ ਨੂੰ ਦੇਸ਼ ਭਰ 'ਚ ਸ਼ਹੀਦ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਅਤੇ ਮਹਾਤਮਾ ਗਾਂਧੀ ਦੀ ਮੌਤ 30 ਜਨਵਰੀ 1948 ਨੂੰ ਨੱਥੂਰਾਮ ਗੋਡਸੇ ਦੁਆਰਾ ਗੋਲੀ ਲੱਗਣ ਨਾਲ ਹੋਈ ਸੀ। ਇਸ ਮੌਕੇ ਦੇਸ਼ ਭਰ 'ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਜਿਨ੍ਹਾਂ 'ਚ ਮੁੱਖ ਤੌਰ 'ਤੇ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।

ਸ਼ਹੀਦ ਦਿਵਸ ਕਿਉਂ ਮਨਾਇਆ ਜਾਂਦਾ ਹੈ?

ਭਾਰਤ 'ਚ 30 ਜਨਵਰੀ ਨੂੰ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ। ਕਿਉਂਕਿ ਇਸ ਦਿਨ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ (Mahatma Gandhi) ਦੀ ਬਰਸੀ ਹੁੰਦੀ ਹੈ। ਜਿਨ੍ਹਾਂ ਨੂੰ ਰਾਸ਼ਟਰ ਪਿਤਾ ਵਜੋਂ ਜਾਣਿਆ ਜਾਂਦਾ ਹੈ। ਦਸ ਦਈਏ ਕਿ ਉਨ੍ਹਾਂ ਨੇ ਅਹਿੰਸਾ ਦੇ ਰਾਹ 'ਤੇ ਚੱਲਦਿਆਂ ਬ੍ਰਿਟਿਸ਼ ਸ਼ਾਸਨ ਵਿਰੁੱਧ ਅੰਦੋਲਨ ਦੀ ਅਗਵਾਈ ਕੀਤੀ। ਭਾਰਤ ਨੂੰ ਅੰਤ 'ਚ 1947 ਵਿੱਚ ਆਜ਼ਾਦੀ ਮਿਲੀ, ਪਰ 30 ਜਨਵਰੀ, 1948 ਨੂੰ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਦਸ ਦਈਏ ਕਿ ਮਹਾਤਮਾ ਗਾਂਧੀ ਦੀ ਹੱਤਿਆ ਦਾ ਭਾਰਤ ਦੀ ਆਜ਼ਾਦੀ ਅੰਦੋਲਨ (India freedom movement) 'ਤੇ ਡੂੰਘਾ ਅਸਰ ਪਿਆ। ਕਿਉਂਕਿ ਇਹ ਇੱਕ ਦੁਖਦਾਈ ਘਟਨਾ ਸੀ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ, ਭਾਰਤ ਸਰਕਾਰ ਨੇ 30 ਜਨਵਰੀ ਨੂੰ ਸ਼ਹੀਦ ਦਿਵਸ (Martyr's Day) ਵਜੋਂ ਮਨਾਉਣ ਦਾ ਫੈਸਲਾ ਕੀਤਾ।

ਸ਼ਹੀਦ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

ਰਾਸ਼ਟਰੀ ਪੱਧਰ 'ਤੇ: ਦਿੱਲੀ ਦੇ ਰਾਜਘਾਟ 'ਤੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਪਤਵੰਤੇ ਵੀ ਇਸ ਸਮਾਗਮ 'ਚ ਸ਼ਾਮਲ ਹੋਣਗੇ।

ਰਾਜ ਪੱਧਰ 'ਤੇ: ਸਾਰੇ ਰਾਜਾਂ ਦੀਆਂ ਰਾਜਧਾਨੀਆਂ 'ਚ ਵੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਰਾਜਪਾਲ, ਮੁੱਖ ਮੰਤਰੀ ਅਤੇ ਹੋਰ ਪਤਵੰਤੇ ਵੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ।

ਸਥਾਨਕ ਪੱਧਰ 'ਤੇ : ਸ਼ਹਿਰਾਂ ਅਤੇ ਕਸਬਿਆਂ 'ਚ ਵੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਪ੍ਰੋਗਰਾਮ 'ਚ ਸਥਾਨਕ ਅਧਿਕਾਰੀ ਅਤੇ ਨਾਗਰਿਕ ਵੀ ਸ਼ਾਮਲ ਹੋਏ।

-

Top News view more...

Latest News view more...