Samana Band News : ਸਕੂਲ ਵੈਨ ਹਾਦਸੇ ਮਗਰੋਂ ਪੀੜਤ ਪਰਿਵਾਰਾਂ ਦਾ ਰੋਸ ਮੁਜ਼ਹਾਰਾ, ਸਮਾਣਾ-ਪਟਿਆਲਾ ਸੜਕ 'ਤੇ ਆਵਾਜਾਈ ਕੀਤੀ ਬੰਦ
Samana Band News : ਸਕੂਲ ਬੱਸ ਹਾਦਸੇ ਤੋਂ ਬਾਅਦ ਪੀੜਤ ਪਰਿਵਾਰਾਂ ਵੱਲੋਂ ਦੋ ਕਥਿਤ ਆਰੋਪੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਵਿਰੋਧ ‘ਚ ਅੱਜ ਸਮਾਣਾ ਸ਼ਹਿਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਪੀੜਤ ਪਰਿਵਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਸ਼ਹਿਰ ਦੀਆਂ ਮੁੱਖ ਮਾਰਕਟਾਂ ਅਤੇ ਰੋਡਾਂ ‘ਤੇ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸਦਾ ਵਿਸ਼ਾਲ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।
ਦੱਸ ਦਈਏ ਕਿ ਪੀੜਤ ਪਰਿਵਾਰਾਂ ਅਤੇ ਨਾਗਰਿਕਾਂ ਨੇ ਸ਼ਹਿਰ ਬੰਦ ਕਰ ਦਿੱਤਾ ਅਤੇ ਸਮਾਣਾ ਪਟਿਆਲਾ ਚੰਡੀਗੜ੍ਹ ਹਿਸਾਰ ਰੋਡ 'ਤੇ ਆਵਾਜਾਈ ਠੱਪ ਕਰ ਦਿੱਤੀ, ਜੋ ਕਿ ਅੱਧੇ ਘੰਟੇ ਤੋਂ ਜਾਰੀ ਹੈ।
ਕਾਬਿਲੇਗੌਰ ਹੈ ਕਿ 7 ਮਈ ਨੂੰ ਸਕੂਲ ਵੈਨ ਤੇ ਟਿੱਪਰ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਵੈਨ ਦੇ ਡਰਾਈਵਰ ਸਣੇ 7 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਸ ਮਾਮਲੇ ਦੇ ਮਗਰੋਂ ਟਿੱਪਰ ਦੇ ਦੋ ਮਾਲਕਾਂ ਦੀ ਗ੍ਰਿਫਤਾਰ ਕਰ ਲਈ ਗਈ ਪਰ ਪੀੜਤ ਪਰਿਵਾਰਾਂ ਵੱਲੋਂ ਟਿੱਪਰ ਦੇ ਦੋ ਹੋਰ ਮਾਲਕਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Blast In Firecracker Factory : ਪਟਾਕਿਆਂ ਦੀ ਫੈਕਟਰੀ ’ਚ ਹੋਇਆ ਜੋਰਦਾਰ ਧਮਾਕਾ, 5 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ
- PTC NEWS