Mon, Apr 29, 2024
Whatsapp

ਨਾਗਾਰਜੁਨ ਦੇ ਬੇਟੇ ਨਾਲ 4 ਸਾਲ 'ਚ ਟੁੱਟਿਆ ਰਿਸ਼ਤਾ, ਹੁਣ ਦੂਜੀ ਵਾਰ ਲਾੜੀ ਬਣੇਗੀ ਸਾਮੰਥਾ?

Written by  Jasmeet Singh -- December 19th 2023 11:07 AM
ਨਾਗਾਰਜੁਨ ਦੇ ਬੇਟੇ ਨਾਲ 4 ਸਾਲ 'ਚ ਟੁੱਟਿਆ ਰਿਸ਼ਤਾ, ਹੁਣ ਦੂਜੀ ਵਾਰ ਲਾੜੀ ਬਣੇਗੀ ਸਾਮੰਥਾ?

ਨਾਗਾਰਜੁਨ ਦੇ ਬੇਟੇ ਨਾਲ 4 ਸਾਲ 'ਚ ਟੁੱਟਿਆ ਰਿਸ਼ਤਾ, ਹੁਣ ਦੂਜੀ ਵਾਰ ਲਾੜੀ ਬਣੇਗੀ ਸਾਮੰਥਾ?

PTC News : ਸਾਊਥ ਦੀ ਖੂਬਸੂਰਤ ਅਦਾਕਾਰਾ ਸਮੰਥਾ ਰੂਥ ਪ੍ਰਭੂ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਆਪਣੀਆਂ ਫਿਲਮਾਂ ਲਈ ਅਤੇ ਕਦੇ ਆਪਣੀ ਨਿੱਜੀ ਜ਼ਿੰਦਗੀ ਲਈ ਲਾਈਮਲਾਈਟ ਇਕੱਠੀ ਕਰਦੀ ਹੈ। 

ਅਜਿਹੇ 'ਚ ਅਦਾਕਾਰਾ ਹੁਣ ਆਪਣੇ ਦੂਜੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਦੋ ਸਾਲ ਪਹਿਲਾਂ ਸਮੰਥਾ ਨੇ 2021 'ਚ ਤਲਾਕ ਦਾ ਐਲਾਨ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਉਨ੍ਹਾਂ ਨੇ ਨਾਗਾ ਚੈਤੰਨਿਆ ਨੂੰ ਡੇਟ ਕੀਤਾ ਸੀ ਅਤੇ ਆਪਣੇ ਪਹਿਲੇ ਵਿਆਹ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਸਨ, ਪਰ ਉਨ੍ਹਾਂ ਦਾ ਰਿਸ਼ਤਾ 4 ਸਾਲਾਂ ਵਿੱਚ ਹੀ ਟੁੱਟ ਗਿਆ। ਇਸ ਤੋਂ ਬਾਅਦ ਅਦਾਕਾਰਾ ਆਪਣੇ ਦੂਜੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। 


ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ
ਦਰਅਸਲ ਸਮੰਥਾ ਰੂਥ ਪ੍ਰਭੂ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਟੋਰੀ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਉਨ੍ਹਾਂ ਦੇ ਦੂਜੇ ਵਿਆਹ ਬਾਰੇ ਸਵਾਲ ਪੁੱਛਿਆ, 'ਦੂਜੇ ਵਿਆਹ ਬਾਰੇ ਤੁਸੀਂ ਕੀ ਸੋਚਦੇ ਹੋ?' 

ਇਸ 'ਤੇ ਅਦਾਕਾਰਾ ਨੇ ਦਲੇਰੀ ਨਾਲ ਜਵਾਬ ਦਿੱਤਾ ਤੇ ਵਿਆਹ ਨੂੰ ਬੇਕਾਰ ਨਿਵੇਸ਼ ਦੱਸਿਆ। ਸਮੰਥਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਸਕ ਮੀ ਐਨੀਥਿੰਗ ਸੈਸ਼ਨ ਤੋਂ ਪ੍ਰਸ਼ੰਸਕ ਨਾਲ ਗੱਲਬਾਤ ਦਾ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ। ਜਿਸ 'ਚ ਲਿਖਿਆ ‘ਦੂਜੇ ਵਿਆਹ ਬਾਰੇ ਤੁਸੀਂ ਕੀ ਸੋਚਦੇ ਹੋ?’ ਤਾਂ ਅਭਿਨੇਤਰੀ ਨੇ ਕਿਹਾ, ‘ਅੰਕੜਿਆਂ ਦੇ ਮੁਤਾਬਕ ਇਹ ਇੱਕ ਮਾੜਾ ਨਿਵੇਸ਼ ਹੋਵੇਗਾ।’ 

ਸਮੰਥਾ ਨੇ ਆਪਣੀ ਪੋਸਟ ਵਿੱਚ ਤਲਾਕ ਦਰ ਦੇ ਅੰਕੜੇ ਵੀ ਸ਼ੇਅਰ ਕੀਤੇ ਹਨ। ਇਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਅਦਾਕਾਰਾ ਨੂੰ ਦੂਜੇ ਵਿਆਹ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਨਾਗਾ ਚੈਤਨਿਆ ਨਾਲ ਵਿਆਹ 'ਤੇ ਖ਼ਰਚੇ ਸਨ 10 ਕਰੋੜ ਰੁਪਏ
ਸਾਮੰਥਾ ਨੇ ਪਹਿਲਾਂ ਨਾਗਾਰਜੁਨ ਦੇ ਪੁੱਤਰ ਨਾਗਾ ਚੈਤੰਨਿਆ ਨਾਲ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ 7 ਅਕਤੂਬਰ 2017 ਨੂੰ ਹੋਇਆ ਸੀ। ਸਾਬਕਾ ਜੋੜੇ ਦਾ ਗੋਆ 'ਚ ਸ਼ਾਨਦਾਰ ਵਿਆਹ ਹੋਇਆ ਸੀ। ਦੁਨੀਆ ਭਰ ਵਿੱਚ ਇਸ ਦੀ ਚਰਚਾ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਵਿਆਹ ਦਾ ਬਜਟ ਕਰੀਬ 10 ਕਰੋੜ ਰੁਪਏ ਰੱਖਿਆ ਗਿਆ ਸੀ। ਉਨ੍ਹਾਂ ਦੇ ਵਿਆਹ ਵਿੱਚ ਸਜਾਵਟ ਤੋਂ ਲੈ ਕੇ ਵਿਆਹ ਦੇ ਪਹਿਰਾਵੇ ਅਤੇ ਗਹਿਣਿਆਂ ਤੱਕ ਬਹੁਤ ਧਿਆਨ ਦਿੱਤਾ ਗਿਆ ਸੀ। ਪਰ 4 ਸਾਲਾਂ ਦੇ ਅੰਦਰ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਅਤੇ ਉਹ ਵੱਖ ਹੋ ਗਏ।

ਸਮੰਥਾ ਨਾਲ ਤਲਾਕ ਤੋਂ ਬਾਅਦ ਨਾਗਾ ਚੈਤੰਨਿਆ ਦੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਉਨ੍ਹਾਂ ਦਾ ਨਾਂ ਅਦਾਕਾਰਾ ਸ਼ੋਭਿਤਾ ਧੂਲੀਪਾਲਾ ਨਾਲ ਜੁੜਿਆ ਸੀ। ਉਨ੍ਹਾਂ ਦੀ ਨੇੜਤਾ ਅਤੇ ਡੇਟਿੰਗ ਦੀਆਂ ਅਟਕਲਾਂ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਸੀ। ਹਾਲਾਂਕਿ ਜੇਕਰ ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਕਸਟਡੀ' 'ਚ ਨਜ਼ਰ ਆਏ ਸਨ। ਉਥੇ ਹੀ ਜੇਕਰ ਸਾਮੰਥਾ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਕੁਸ਼ੀ' 'ਚ ਨਜ਼ਰ ਆਈ ਸੀ। ਜਿਸ 'ਚ ਉਨ੍ਹਾਂ  ਦੀ ਅਤੇ ਵਿਜੇ ਦੇਵਰਕੋਂਡਾ ਦੀ ਕੈਮਿਸਟਰੀ ਦੀ ਕਾਫੀ ਤਾਰੀਫ ਹੋਈ।

- PTC NEWS

Top News view more...

Latest News view more...