Diljit Dosanjh Controvery : ''...ਦਿਲਜੀਤ ਛੋਟੇ ਭਾਈ ਮੈਂ ਤੇਰੇ ਨਾਲ ਆਂ'' ਦਿਲਜੀਤ ਦੋਸਾਂਝ ਦੇ ਹੱਕ 'ਚ ਨਿੱਤਰੇ ਇੰਦਰਜੀਤ ਨਿੱਕੂ ਤੇ ਪ੍ਰਤਾਪ ਬਾਜਵਾ
Diljit Dosanjh Controvery : ਫਿਲਮ 'ਸਰਦਾਰਜੀ-3' ਦੇ ਵਿਵਾਦ ਨੂੰ ਲੈ ਕੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਪਰ ਗਾਇਕ ਦੇ ਹੱਕ ਵਿੱਚ ਹੁਣ ਲਗਾਤਾਰ ਸਿਆਸੀ, ਮਨੋਰੰਜਨ ਤੇ ਹੋਰ ਸਖ਼ਸੀਅਤਾਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਵੀ ਪੋਸਟ ਸਾਂਝੀ ਕਰਕੇ ਦਿਲਜੀਤ ਦੋਸਾਂਝ ਨੂੰ ਸਮਰਥਨ ਦਿੱਤਾ ਹੈ।
ਦਿਲਜੀਤ ਨੂੰ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਗਲਤ : ਬਾਜਵਾ
''ਦਿਲਜੀਤ ਦੋਸਾਂਝ ਨੂੰ ਕਾਸਟਿੰਗ ਫੈਸਲਿਆਂ ਲਈ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਗਲਤ ਹੈ। ਉਹ ਭਾਰਤੀ ਤੇ ਪੰਜਾਬੀ ਸਭਿਆਚਾਰ ਨੂੰ Coachella ਅਤੇ Met Gala ਵਰਗੇ ਗਲੋਬਲ ਮੰਚਾਂ 'ਤੇ ਲੈ ਕੇ ਗਿਆ ਹੈ। ਆਓ ਆਪਣੇ ਕਲਾਕਾਰਾਂ ਨਾਲ ਸੈਲੀਬ੍ਰੇਟ ਕਰੀਏ, ਨਾ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਈਏ। ਭਾਰਤ ਅਤੇ ਪੰਜਾਬ ਨੂੰ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਸੱਭਿਆਚਾਰਕ ਅਤੇ ਆਰਥਿਕ ਦੋਵੇਂ ਤਰ੍ਹਾਂ ਨਾਲ ਲਾਹਾ ਮਿਲਦਾ ਹੈ।''
''...ਦਿਲਜੀਤ ਛੋਟੇ ਭਾਈ ਮੈਂ ਤੇਰੇ ਨਾਲ ਆਂ''Targeting @diljitdosanjh over casting decisions is completely unjustified. He has taken Indian & Punjabi culture to global stages like Coachella & Met Gala. Let’s celebrate our artists, not target them. India & Punjab benefit from such ventures — both culturally and economically.… pic.twitter.com/uXjSgKtUaV — Partap Singh Bajwa (@Partap_Sbajwa) June 29, 2025
ਇੰਦਰਜੀਤ ਨਿੱਕੂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ''''ਅਸੀਂ ਕੈਸੀ ਸੋਚ ਦੇ ਮਾਲਿਕ ਹੋ ਗਏ..! ਜੀਹਨੇ ਪੰਜਾਬ ਤੇ ਪੰਜਾਬੀਆਂ ਦੀ ਪੂਰੀ ਦੁਨੀਆਂ 'ਚ ਸ਼ਾਨ ਬਣਾਉਣ ਚ ਕੋਈ ਕਸਰ ਨਹੀਂ ਛੱਡੀ, ਅੱਜ ਉਹਦੇ ਵਿਰੋਧ 'ਚ ਤਾਂ 4 ਬੰਦੇ ਆ ਗਏ, ਹੱਕ 'ਚ ਕੋਈ ਵੀ ਨੀ..???? “ਅਸੀਂ ਬਹੁਤ ਤੰਗਦਿਲ ਤੇ ਮਤਲਬੀ ਹੋ ਚੁੱਕੇ ਆਂ” ਜੇ ਕਿਸੇ ਦੀ ਲੋੜ ਐ ਤਾਂ ਆਪਣੀ ਲਵ ਪੂਰੀ ਬਚੋ, ਨਹੀਂ ਸਿੱਧਾ ਦੀ ਕਹਿਣੇ ਆਂ! “ਗੱਦਾਰ ਗੱਦਾਰ ਗੱਦਾਰ ” ਜੀਹਨੇ ਜੋ ਕਹਿਣਾਂ ਕਹੇ ਪਰ, ਦਿਲਜੀਤ ਭਾਈ ਮੈਂ ਤੇਰੇ ਨਾਲ ਆਂ, ਤੇਰਾ ਵੱਡਾ ਵੀਰ, ਮੈਂ ਹਾਂ ਪੰਜਾਬ।''
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੂੰ ਆਪਣੀ ਫਿਲਮ 'ਸਰਦਾਰਜੀ-3' 'ਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਲਏ ਜਾਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
- PTC NEWS