Thu, Sep 10, 2026
Whatsapp

ਫਰੀਦਕੋਟ ਦੇ ਪਿੰਡ ਝੋਕ ਸਰਕਾਰੀ ਵਿੱਚ ਜ਼ਮੀਨੀ ਵਿਵਾਦ ਕਾਰਨ ਚੱਲੀ ਗੋਲ਼ੀ

ਫਰੀਦਕੋਟ ਦੇ ਪਿੰਡ ਝੋਕ ਸਰਕਾਰੀ ਵਿੱਚ ਜ਼ਮੀਨੀ ਵਿਵਾਦ ਕਾਰਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  PTC News Desk  Edited by:  Dhalwinder Sandhu -- June 24th 2024 03:36 PM
ਫਰੀਦਕੋਟ ਦੇ ਪਿੰਡ ਝੋਕ ਸਰਕਾਰੀ ਵਿੱਚ ਜ਼ਮੀਨੀ ਵਿਵਾਦ ਕਾਰਨ ਚੱਲੀ ਗੋਲ਼ੀ

ਫਰੀਦਕੋਟ ਦੇ ਪਿੰਡ ਝੋਕ ਸਰਕਾਰੀ ਵਿੱਚ ਜ਼ਮੀਨੀ ਵਿਵਾਦ ਕਾਰਨ ਚੱਲੀ ਗੋਲ਼ੀ

ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਝੋਕ ਸਰਕਾਰੀ ਵਿੱਚ ਦੇਰ ਸ਼ਾਮ ਜ਼ਮੀਨੀ ਵਿਵਾਦ ਕਾਰਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਬਾਂਹ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜੋ ਕਿ ਜ਼ੇਰੇ ਇਲਾਜ਼ ਹੈ।

‘6 ਤੋਂ 7 ਵਿਅਕਤੀ ਜ਼ਮੀਨ ਉੱਤੇ ਕਬਜ਼ਾ ਕਰਨ ਆਏ’

ਜਾਣਕਾਰੀ ਦਿੰਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਪਿੰਡ ਝੋਕ ਸਰਕਾਰੀ ਦਾ ਸਰਬਜੀਤ ਸਿੰਘ ਜੋ ਆਪਣੀ ਜ਼ਮੀਨ ਵਾਹ ਰਿਹਾ ਸੀ ਤਾਂ ਦੂਜੀ ਧਿਰ ਦੇ ਕੁੱਝ ਲੋਕ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਤੇ ਉਹਨਾਂ ਨੇ ਸਰਬਜੀਤ ਨੂੰ ਪਹਿਲਾਂ ਵੰਗਾਰਿਆ ਅਤੇ ਬਾਅਦ ਵਿੱਚ ਫਾਇਰ ਕਰ ਦਿੱਤੇ। ਇਸ ਦੌਰਾਨ ਸਰਬਜੀਤ ਦੇ ਸੱਜੇ ਮੋਢੇ ਉੱਤੇ ਗੋਲੀ ਵੱਜਕੇ ਪਾਰ ਹੋ ਗਈ ਤੇ ਉਸਦਾ ਸੀਰੀ ਨੇ ਭੱਜ ਕੇ ਆਪਣੀ ਜਾਨ ਬਚਾਈ।

ਜ਼ਖ਼ਮੀ ਹੋਏ ਵਿਅਕਤੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਦੂਜੀ ਧਿਰ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ, ਪਰ ਹਸਪਤਾਲ ਵਿੱਚ ਦੂਜੀ ਧਿਰ ਦਾ ਕੋਈ ਵੀ ਜ਼ਖ਼ਮੀ ਵਿਅਕਤੀ ਮੌਕੇ ’ਤੇ ਨਹੀਂ ਮਿਲਿਆ। ਪੁਲਿਸ ਨੇ ਜ਼ਖ਼ਮੀ ਸਰਬਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੌਣ ਹੈ ਅਰਚਨਾ ਮਕਵਾਨਾ ? ਹਰਿਮੰਦਰ ਸਾਹਿਬ 'ਚ ਯੋਗਾ ਕਰਨ 'ਤੇ ਟ੍ਰੋਲ ਹੋਈ ਲੜਕੀ, ਹੁਣ ਹੱਥ ਜੋੜ ਕੇ ਮੰਗੀ ਮਾਫੀ

ਇਹ ਵੀ ਪੜ੍ਹੋ: ਸੋਨਾਕਸ਼ੀ ਸਿਨਹਾ ਤੇ ਜ਼ਾਹੀਰ ਇਕਬਾਲ ਦੀ ਵੈਡਿੰਗ ਰਿਸੈਪਸ਼ਨ 'ਚ ਸ਼ਿਰਕਤ ਕਰਨ ਪਹੁੰਚੇ ਯੋ ਯੋ ਹੰਨੀ ਸਿੰਘ , ਆਪਣੇ ਗੀਤਾਂ ਨਾਲ ਪਾਈਆਂ ਧਮਾਲਾਂ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK