Thu, Jun 11, 2026
Whatsapp

sidhu Moosewala Birth Anniversary : ਅੱਜ ਤੇਰੇ ਬਿਨਾਂ ਤੇਰਾ ਚੌਥਾ ਜਨਮਦਿਨ ਹੈ... ਪੁੱਤ ਨੂੰ ਯਾਦ ਕਰਕੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਸਾਂਝਾ ਕੀਤਾ ਦਿਲ ਦਾ ਦਰਦ

ਉਨ੍ਹਾਂ ਨੇ ਕਿਹਾ ਕਿ ਪੁੱਤ ਤੇਰੇ ਬਿਨਾਂ ਅੱਜ ਤੇਰਾ ਚੌਥਾ ਜਨਮਦਿਨ ਹੈ। ਚਾਰ ਸਾਲ ਪਹਿਲਾਂ ਜਦੋਂ ਤੂੰ ਦੂਰ ਹੋਇਆ ਸੀ, ਲੱਗਿਆ ਸੀ ਮੇਰੀ ਦੁਨੀਆ ਵੀ ਉੱਥੇ ਹੀ ਰੁਕ ਗਈ। ਸਮੇਂ ਨੇ ਇਹ ਤਾਂ ਸਿਖਾ ਦਿੱਤਾ ਕਿ ਚਲਦਾ ਰਹਿਣਾ ਹੈ, ਪਰ ਤੇਰੀ ਕਮੀ ਨਾਲ ਸਮਝੌਤਾ ਕਦੇ ਨਹੀਂ ਹੋਇਆ।

Reported by:  PTC News Desk  Edited by:  Aarti -- June 11th 2026 11:39 AM -- Updated: June 11th 2026 11:55 AM
sidhu Moosewala Birth Anniversary : ਅੱਜ ਤੇਰੇ ਬਿਨਾਂ ਤੇਰਾ ਚੌਥਾ ਜਨਮਦਿਨ ਹੈ... ਪੁੱਤ ਨੂੰ ਯਾਦ ਕਰਕੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਸਾਂਝਾ ਕੀਤਾ ਦਿਲ ਦਾ ਦਰਦ

sidhu Moosewala Birth Anniversary : ਅੱਜ ਤੇਰੇ ਬਿਨਾਂ ਤੇਰਾ ਚੌਥਾ ਜਨਮਦਿਨ ਹੈ... ਪੁੱਤ ਨੂੰ ਯਾਦ ਕਰਕੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਸਾਂਝਾ ਕੀਤਾ ਦਿਲ ਦਾ ਦਰਦ

Sidhu Moosewala Birth Anniversary :  ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ ਅੱਜ ਜਨਮਦਿਨ ਹੈ। ਜਨਮਦਿਨ ਦੇ ਮੌਕੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਅਤੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਭਾਵਕ ਪੋਸਟ ਲਿਖੀ ਹੈ। 

ਉਨ੍ਹਾਂ ਨੇ ਕਿਹਾ ਕਿ ਪੁੱਤ ਤੇਰੇ ਬਿਨਾਂ ਅੱਜ ਤੇਰਾ ਚੌਥਾ ਜਨਮਦਿਨ ਹੈ। ਚਾਰ ਸਾਲ ਪਹਿਲਾਂ ਜਦੋਂ ਤੂੰ ਦੂਰ ਹੋਇਆ ਸੀ, ਲੱਗਿਆ ਸੀ ਮੇਰੀ ਦੁਨੀਆ ਵੀ ਉੱਥੇ ਹੀ ਰੁਕ ਗਈ। ਸਮੇਂ ਨੇ ਇਹ ਤਾਂ ਸਿਖਾ ਦਿੱਤਾ ਕਿ ਚਲਦਾ ਰਹਿਣਾ ਹੈ, ਪਰ ਤੇਰੀ ਕਮੀ ਨਾਲ ਸਮਝੌਤਾ ਕਦੇ ਨਹੀਂ ਹੋਇਆ।

ਉਨ੍ਹਾਂ ਨੇ ਅੱਗੇ ਕਿਹਾ ਕਿ ਦਿਨਾਂ ਚਾਰ ਸਾਲਾਂ ਵਿੱਚ ਬਹੁਤ ਕੁਝ ਵੇਖਿਆ। ਕਈਆਂ ਨੇ ਸੋਚਿਆ ਕਿ ਸਮੇਂ ਨਾਲ ਤੈਨੂੰ ਭੁੱਲ ਦਿੱਤਾ ਜਾਵੇਗਾ, ਪਰ ਹਰ ਵਾਰ ਲੋਕਾਂ ਦੇ ਪਿਆਰ ਨੇ ਉਹਨਾਂ ਨੂੰ ਗਲਤ ਸਾਬਤ ਕੀਤਾ। ਜਿੱਥੇ ਵੀ ਤੇਰਾ ਨਾਮ, ਤੇਰੀਆਂ ਗੱਲਾਂ ਤੇ ਤੇਰੀ ਗਾਇਕੀ ਦਾ ਜ਼ਿਕਰ ਦੇਖਦਾ ਹਾਂ, ਉੱਥੇ ਮਹਿਸੂਸ ਹੁੰਦਾ ਹੈ ਕਿ ਮੇਰਾ ਪੁੱਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਮੈਂ ਇਹ ਸੱਚ ਮੰਨ ਲਿਆ ਹੈ ਕਿ ਤੂੰ ਵਾਪਸ ਨਹੀਂ ਆਉਣਾ, ਪਰ ਇਹ ਵੀ ਸੱਚ ਹੈ ਕਿ ਤੈਨੂੰ ਕੋਈ ਲੋਕਾਂ ਦੇ ਦਿਲਾਂ ਵਿੱਚੋਂ ਕਦੇ ਨਹੀਂ ਲੈ ਜਾ ਸਕਿਆ। ਜਨਮਦਿਨ ਮੁਬਾਰਕ ਮੇਰੇ ਸ਼ੇਰ ਪੁੱਤ। ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ ਦਿੱਤਾ, ਪਰ ਤੈਨੂੰ ਭੁੱਲਣਾ ਨਹੀਂ।

ਕਾਬਿਲੇਗੌਰ ਹੈ ਕਿ 11 ਜੂਨ, 1993 ਨੂੰ ਜਨਮੇ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ 28 ਸਾਲ ਦੀ ਉਮਰ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸਨੇ 2022 ਦੀਆਂ ਵਿਧਾਨ ਸਭਾ ਚੋਣਾਂ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਲੜੀਆਂ ਸਨ, ਪਰ ਜਿੱਤ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਮੂਸੇਵਾਲਾ ਦਾ ਕਤਲ ਹੱਤਿਆ ਤੋਂ ਬਾਅਦ, ਉਸਦੀ ਟੀਮ ਨੇ ਉਸਦੀ ਆਵਾਜ਼ ਵਿੱਚ 13 ਗੀਤ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਹੈ। ਮੂਸੇਵਾਲਾ ਦਾ ਹੋਲੋਗ੍ਰਾਮ-ਅਧਾਰਤ ਵਿਸ਼ਵ ਟੂਰ, ਜਿਸਦਾ ਸਿਰਲੇਖ "ਸਾਈਨ ਟੂ ਗੌਡ ਵਰਲਡ ਟੂਰ" ਹੈ, ਵੀ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK