Mon, Feb 9, 2026
Whatsapp

ਸੀਬੀਐਸਈ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥਣ ਦਾ ਕੜਾ ਲੁਹਾਏ ਜਾਣਾ ਮੰਦਭਾਗਾ ਵਰਤਾਰਾ : ਜਥੇਦਾਰ ਬਾਬਾ ਟੇਕ ਸਿੰਘ ਧਨੌਲਾ

Jathedar Baba Tek Singh Dhanaula : ਸਿੰਘ ਸਾਹਿਬ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਦੀ ਧਰਤੀ ਤੇ ਅਜਿਹੇ ਸਿੱਖ ਵਿਰੋਧੀ ਕਾਰੇ ਬਰਦਾਸ਼ਤ ਨਹੀ ਕੀਤੇ ਜਾਣਗੇ ਅਤੇ ਅਗਰ ਸਕੂਲ ਮੈਨੇਜਮੈਂਟ ਤੇ ਸਬੰਧਿਤ ਵਿਅਕਤੀਆਂ ਖਿਲਾਫ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਅਮਲ ਚ ਨਾ ਲਿਆਂਦੀ ਗਈ ਤਾਂ ਫੇਰ ਸਾਨੂੰ ਅਗਲ ਕਦਮ ਚੁੱਕਣੇ ਪੈਣਗੇ।

Reported by:  PTC News Desk  Edited by:  KRISHAN KUMAR SHARMA -- February 09th 2026 05:37 PM -- Updated: February 09th 2026 05:39 PM
ਸੀਬੀਐਸਈ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥਣ ਦਾ ਕੜਾ ਲੁਹਾਏ ਜਾਣਾ ਮੰਦਭਾਗਾ ਵਰਤਾਰਾ : ਜਥੇਦਾਰ ਬਾਬਾ ਟੇਕ ਸਿੰਘ ਧਨੌਲਾ

ਸੀਬੀਐਸਈ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥਣ ਦਾ ਕੜਾ ਲੁਹਾਏ ਜਾਣਾ ਮੰਦਭਾਗਾ ਵਰਤਾਰਾ : ਜਥੇਦਾਰ ਬਾਬਾ ਟੇਕ ਸਿੰਘ ਧਨੌਲਾ

Jathedar Baba Tek Singh Dhanaula : ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦੌਰਾਨ ਜਿਲ੍ਹਾ ਬਠਿੰਡਾ ਦੇ ਪਿੰਡ ਭੋਖੜਾ ਦੇ ਇੱਕ ਨਿੱਜੀ ਸਕੂਲ 'ਚ ਬਣੇ ਪ੍ਰੀਖਿਆ ਕੇਂਦਰ 'ਚ ਪ੍ਰੀਖਿਆ ਦੇਣ ਤੋਂ ਪਹਿਲਾਂ ਸਿੱਖ ਵਿਦਿਆਰਥੀਆਂ ਦੇ ਕੜੇ ਲੁਹਾਏ ਜਾਣ ਦੀ ਸਾਹਮਣੇ ਆਈ ਘਟਨਾ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਇਸਨੂੰ ਮੰਦਭਾਗਾ ਵਰਤਾਰਾ ਦੱਸਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਅਜਿਹੇ ਸਿੱਖ ਵਿਰੋਧੀ ਕਾਰੇ ਬਰਦਾਸ਼ਤ ਨਹੀ ਕੀਤੇ ਜਾਣਗੇ।

ਇੱਥੋਂ ਜਾਰੀ ਪ੍ਰੈੱਸ ਬਿਆਨ 'ਚ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਪਿੰਡ ਭੋਖੜਾ ਦੇ ਦਿੱਲੀ ਪਬਲਿਕ ਸਕੂਲ ਦੇ ਪ੍ਰੀਖਿਆ ਕੇਂਦਰ 'ਚ ਅਧਿਆਪਕ ਯੋਗਤਾ ਪ੍ਰੀਖਿਆ ਦੌਰਾਨ ਪ੍ਰੀਖਿਆ ਦੇਣ ਲਈ ਪੁੱਜੇ ਸਿੱਖ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ 'ਚ ਵੜਨ ਤੋਂ ਪਹਿਲਾਂ ਕੜੇ ਲੁਹਾ ਲਏ ਗਏ, ਜੋ ਅਤਿ-ਮੰਦਭਾਗਾ ਵਰਤਾਰਾ ਹੈ ਅਤੇ ਸਿੱਖ ਵਿਰੋਧੀ ਮਾਨਸਿਕਤਾ ਨੂੰ ਪ੍ਰਗਟਾਉਂਦਾ ਹੈ। ਉਨ੍ਹਾਂ ਕਿਹਾ ਕਿ ਕੜਾ ਸਿੱਖਾਂ ਦਾ ਕਕਾਰ ਹੈ, ਜਿਸ ਬਾਰੇ ਪੰਜਾਬ ਦਾ ਹਰ ਵਸਨੀਕ ਜਾਣਦਾ ਹੈ ਕਿ ਇਸ ਕਕਾਰ ਨੂੰ ਸਿੱਖ ਦੇ ਸਰੀਰ ਤੋਂ ਦੂਰ ਨਹੀ ਕੀਤਾ ਜਾ ਸਕਦਾ, ਪਰ ਫਿਰ ਵੀ ਅਜਿਹਾ ਕੀਤਾ ਗਿਆ ਹੈ ਤਾਂ ਸਮਝ ਆਉਂਦੀ ਹੈ ਕਿ ਇਹ ਜਾਣਬੁੱਝ ਕੇ ਕਿਸੇ ਗਹਿਰੀ ਸਾਜਿਸ਼ ਅਧੀਨ ਕੀਤਾ ਗਿਐ ਜਿਸ ਨਾਲ ਨਾ ਕੇਵਲ ਸਿੱਖ ਵਿਦਿਆਰਥੀਆਂ ਦੇ ਹਿਰਦਿਆਂ ਨੂੰ ਸਗੋਂ ਸਮੁੱਚੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।


ਸਿੰਘ ਸਾਹਿਬ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਦੀ ਧਰਤੀ ਤੇ ਅਜਿਹੇ ਸਿੱਖ ਵਿਰੋਧੀ ਕਾਰੇ ਬਰਦਾਸ਼ਤ ਨਹੀ ਕੀਤੇ ਜਾਣਗੇ ਅਤੇ ਅਗਰ ਸਕੂਲ ਮੈਨੇਜਮੈਂਟ ਤੇ ਸਬੰਧਿਤ ਵਿਅਕਤੀਆਂ ਖਿਲਾਫ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਅਮਲ ਚ ਨਾ ਲਿਆਂਦੀ ਗਈ ਤਾਂ ਫੇਰ ਸਾਨੂੰ ਅਗਲ ਕਦਮ ਚੁੱਕਣੇ ਪੈਣਗੇ।

- PTC NEWS

Top News view more...

Latest News view more...

PTC NETWORK
PTC NETWORK