Singer Harbhajan Mann ਨੇ ਮੁਸ਼ਕਿਲ ਸਮੇਂ 'ਚ ਸਾਥ ਦੇਣ ਵਾਲਿਆਂ ਦਾ ਕੀਤਾ ਧੰਨਵਾਦ', ਕਿਹਾ- ਪ੍ਰਮਾਤਮਾ ਨੇ ਕੁੱਝ ਕਰਨ ਦਾ ਇੱਕ ਹੋਰ ਮੌਕਾ ਦਿੱਤਾ
Singer Harbhajan Mann : ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਦਾ 3 ਅਗਸਤ ਨੂੰ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਸਮੇਂ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਐਕਸੀਡੈਂਟ ਹੋ ਗਿਆ ਸੀ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਹੁਣ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਹਾਦਸੇ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਲੋਕਾਂ ਨਾਲ ਗੱਲ ਕੀਤੀ। ਇਸ ਦੌਰਾਨ ਹਰਭਜਨ ਅਤੇ ਉਨ੍ਹਾਂ ਦੇ ਪੁੱਤਰ ਨੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕੁਝ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਇਸਨੂੰ ਉਨ੍ਹਾਂ ਨੇ ਪ੍ਰੇਰਨਾ ਦਾ ਅਨੁਭਵ ਦੱਸਿਆ।
ਖ਼ਤਰਨਾਕ ਸੀ ਹਾਦਸਾ , ਲੱਗੀਆਂ ਸਨ ਸੱਟਾਂ
ਹਰਭਜਨ ਮਾਨ ਅਤੇ ਪੁੱਤਰ ਅਵਕਾਸ਼ ਮਾਨ ਨੇ ਦੱਸਿਆ ਕਿ ਉਹ 3 ਅਗਸਤ ਨੂੰ ਇੱਕ ਸ਼ੋਅ ਕਰਨ ਤੋਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਸਨ। ਸਵੇਰੇ ਚਾਰ ਵਜੇ ਕੁਰੂਕਸ਼ੇਤਰ ਵਿੱਚ ਉਨ੍ਹਾਂ ਦਾ ਹਾਦਸਾ ਹੋਇਆ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ। ਹਾਦਸਾ ਬਹੁਤ ਖ਼ਤਰਨਾਕ ਸੀ। ਕਈ ਥਾਵਾਂ 'ਤੇ ਸੱਟਾਂ ਲੱਗੀਆਂ ਸਨ। ਉਸ ਸਮੇਂ ਕੁਝ ਸੱਜਣ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲੈ ਕੇ ਆਏ ਸਨ। ਹੁਣ ਅਸੀਂ ਠੀਕ ਹਾਂ। ਘਟਨਾ ਦੀ ਖ਼ਬਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਮੈਸੇਜ ਆਏ ਹਨ। ਅਜਿਹੀ ਸਥਿਤੀ ਵਿੱਚ ਮੈਂ ਅਤੇ ਆਕਾਸ਼ ਨਿੱਜੀ ਤੌਰ 'ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਪੂਰੇ ਹਸਪਤਾਲ ਸਟਾਫ ਦਾ ਵੀ ਧੰਨਵਾਦ ਕਰਦੇ ਹਾਂ ,ਜਿਨ੍ਹਾਂ ਨੇ ਸਾਡੀ ਵੱਧ ਤੋਂ ਵੱਧ ਮਦਦ ਕੀਤੀ।
ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ
ਹਰਭਜਨ ਮਾਨ ਨੇ ਕਿਹਾ ਕਿ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ। ਇਹ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਮੇਹਰ ਰੱਖੇ। ਵਿਅਕਤੀ ਕੁਝ ਸਮੇਂ ਬਾਅਦ ਸੱਟ ਨੂੰ ਭੁੱਲ ਜਾਂਦਾ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ, ਪਰਿਵਾਰ ਵਿੱਚ ਬੈਠੇ ਹਾਂ। ਪਰਮਾਤਮਾ ਨੇ ਸਾਨੂੰ ਜ਼ਿੰਦਗੀ ਵਿੱਚ ਕੁਝ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ।
1980 ਵਿੱਚ ਗਾਉਣਾ ਸ਼ੁਰੂ ਕੀਤਾ
ਹਰਭਜਨ ਮਾਨ ਇੱਕ ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ ਅਤੇ ਫਿਲਮ ਨਿਰਮਾਤਾ ਹਨ। ਉਨ੍ਹਾਂ ਦਾ ਜਨਮ 30 ਦਸੰਬਰ 1965 ਨੂੰ ਬਠਿੰਡਾ ਜ਼ਿਲ੍ਹੇ ਦੇ ਖੇਮੂਆਣਾ ਪਿੰਡ ਵਿੱਚ ਹੋਇਆ ਸੀ। ਹਰਭਜਨ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 1980 ਵਿੱਚ ਕੀਤੀ ਸੀ। ਹਾਲਾਂਕਿ, ਉਨ੍ਹਾਂ ਦੀ ਪੇਸ਼ੇਵਰ ਗਾਇਕੀ ਦੀ ਸ਼ੁਰੂਆਤ 1992 ਵਿੱਚ ਪੰਜਾਬੀ ਗੀਤ "ਚਿੱਠੀਏ ਨੀ ਚਿੱਠੀਏ" ਨਾਲ ਹੋਈ ਸੀ।
ਹਰਭਜਨ ਮਾਨ ਨੂੰ ਅਸਲ ਪਛਾਣ ਉਦੋਂ ਮਿਲੀ ਜਦੋਂ ਉਨ੍ਹਾਂ ਦੀ ਐਲਬਮ "ਓਏ-ਹੋਏ" ਨੂੰ ਟੀ-ਸੀਰੀਜ਼ ਅਤੇ ਐਮਟੀਵੀ ਇੰਡੀਆ ਦੁਆਰਾ 1999 ਵਿੱਚ ਪ੍ਰਮੋਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸਨੇ "ਜਗ ਜਿਓਂਦਿਆ ਦੇ ਮੇਲੇ", "ਵਧੀਆਂ ਜੀ ਵਧਾਈਆਂ", "ਨੱਚਲੈ", "ਹਾਏ ਮੇਰੀ ਬਿੱਲੋ", "ਸਤਰੰਗੀ ਪੀਂਘਾਂ" ਅਤੇ ਵਰਗੇ ਹਿੱਟ ਗੀਤ ਦਿੱਤੇ।
ਉਸਨੇ 2002 ਵਿੱਚ ਪੰਜਾਬੀ ਫਿਲਮ "ਜੀ ਆਇਆਂ ਨੂੰ" ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ''ਆਸਾ ਨੂੰ ਮਾਨ ਵਤਨਾ ਦਾ'', ''ਦਿਲ ਅਪਨਾ ਪੰਜਾਬੀ'', ''ਮਿੱਟੀ ਵਾਜਾ ਮਾਰਦੀ'', ''ਮੇਰਾ ਪਿੰਡ-ਮੇਰਾ ਘਰ'', ''ਜਗ ਜਿਓਂਦਿਆਂ ਦੇ ਮੇਲੇ'' ਅਤੇ ''ਹੀਰ-ਰਾਂਝਾ'' ਵਰਗੀਆਂ ਫਿਲਮਾਂ ਕੀਤੀਆਂ। 2013 ਵਿੱਚ ਉਸਨੇ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨਾਲ ਇੱਕ ਗੀਤ ਰਿਲੀਜ਼ ਕੀਤਾ ਸੀ।
- PTC NEWS