Sun, Apr 2, 2023
Whatsapp

Son Deadly Attack On Father: ਸ਼ਰਾਬ ਦੇ ਨਸ਼ੇ ’ਚ ਧੁੱਤ ਪੁੱਤ ਨੇ ਪਿਓ ’ਤੇ ਕੀਤਾ ਦਾਤ ਨਾਲ ਹਮਲਾ

ਫਗਵਾੜਾ ਸ਼ਹਿਰ ਤੋਂ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪੁੱਤ ਨੇ ਆਪਣੇ ਹੀ ਪਿਓ ਦੇ ਸਿਰ ਵਿਚ ਦਾਤ ਮਾਰ ਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ।

Written by  Aarti -- March 09th 2023 11:22 AM
Son Deadly Attack On Father: ਸ਼ਰਾਬ ਦੇ ਨਸ਼ੇ ’ਚ ਧੁੱਤ ਪੁੱਤ ਨੇ ਪਿਓ ’ਤੇ ਕੀਤਾ ਦਾਤ ਨਾਲ ਹਮਲਾ

Son Deadly Attack On Father: ਸ਼ਰਾਬ ਦੇ ਨਸ਼ੇ ’ਚ ਧੁੱਤ ਪੁੱਤ ਨੇ ਪਿਓ ’ਤੇ ਕੀਤਾ ਦਾਤ ਨਾਲ ਹਮਲਾ

ਮੁਨੀਸ਼ (ਫਗਵਾੜਾ, 9 ਮਾਰਚ): ਫਗਵਾੜਾ ਸ਼ਹਿਰ ਤੋਂ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪੁੱਤ ਨੇ ਆਪਣੇ ਹੀ ਪਿਓ ਦੇ ਸਿਰ ਵਿਚ ਦਾਤ ਮਾਰ ਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ। ਜਿਸ ਤੋਂ ਬਾਅਦ ਬਜ਼ੁਰਗ ਪਿਓ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਬਜ਼ੁਰਗ ਦੀ ਪਛਾਣ ਕਮਲਜੀਤ ਸਿੰਘ ਉਮਰ 72 ਸਾਲ ਵਾਸੀ ਪਿੰਡ ਨੰਗਲ ਵਜੋਂ ਹੋਈ ਹੈ।  

ਜਾਣਕਾਰੀ ਦਿੰਦੇ ਹੋਏ ਬਜ਼ੁਰਗ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਜੱਦੋ ਰੋਟੀ ਖਾਣ ਲੱਗਾ ਤਾਂ ਸ਼ਰਾਬ ਦੇ ਨਸ਼ੇ ਵਿਚ ਪੁੱਤ ਨੇ ਉਸ ਦੇ ਸਿਰ ਵਿਚ ਦਾਤ ਮਾਰ ਦਿੱਤਾ। ਬਜ਼ੁਰਗ ਨੇ ਇਹ ਵੀ ਦੱਸਿਆ ਕਿ ਉਸ ਦਾ ਪੁੱਤ ਪਹਿਲਾ ਵੀ ਕਈ ਵਾਰ ਉਸ ਨਾਲ ਕੁੱਟ ਮਾਰ ਕਰ ਚੁੱਕਾ ਹੈ। ਬਜ਼ੁਰਗ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ ਦਵਾਇਆ ਜਾਵੇ।  


ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮਰੀ਼ਜ ਦੇ ਸਿਰ ਵਿਚ 20 ਦੇ ਕਰੀਬ ਟਾਂਕੇ ਲਗੇ ਹਨ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Drunk BMW Driver Hits Auto: BMW ਦੇ ਸ਼ਰਾਬੀ ਚਾਲਕ ਨੇ ਆਟੋ ਨੂੰ ਮਾਰੀ ਟੱਕਰ, 3 ਜ਼ਖਮੀ 

- PTC NEWS

adv-img

Top News view more...

Latest News view more...