Thu, Oct 24, 2024
Whatsapp

Sonakshi Sinha Wedding Card Leak: ਸੋਨਾਕਸ਼ੀ ਤੇ ਜ਼ਹੀਰ ਦੇ ਵਿਆਹ ਦਾ ਸੱਦਾ ਲੀਕ, ਡਰੈੱਸ ਕੋਡ ਤੋਂ ਲੈ ਕੇ ਫੰਕਸ਼ਨ ਦੇ ਸਮਾਂ ਦਾ ਹੋਇਆ ਖੁਲਾਸਾ

ਸੋਸ਼ਲ ਮੀਡੀਆ ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵੈਡਿੰਗ ਇਨਵਾਈਟ ਲੀਕ ਹੋ ਰਿਹਾ ਹੈ। ਇਸ ਦੇ ਮੁਤਾਬਕ ਇਹ ਜੋੜੀ 23 ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇਗੀ ਅਤੇ ਇਨਵਾਈਟ ਕਾਫੀ ਯੂਨਿਕ ਹੈ।

Reported by:  PTC News Desk  Edited by:  Aarti -- June 13th 2024 01:24 PM
Sonakshi Sinha Wedding Card Leak: ਸੋਨਾਕਸ਼ੀ ਤੇ ਜ਼ਹੀਰ ਦੇ ਵਿਆਹ ਦਾ ਸੱਦਾ ਲੀਕ, ਡਰੈੱਸ ਕੋਡ ਤੋਂ ਲੈ ਕੇ ਫੰਕਸ਼ਨ ਦੇ ਸਮਾਂ ਦਾ ਹੋਇਆ ਖੁਲਾਸਾ

Sonakshi Sinha Wedding Card Leak: ਸੋਨਾਕਸ਼ੀ ਤੇ ਜ਼ਹੀਰ ਦੇ ਵਿਆਹ ਦਾ ਸੱਦਾ ਲੀਕ, ਡਰੈੱਸ ਕੋਡ ਤੋਂ ਲੈ ਕੇ ਫੰਕਸ਼ਨ ਦੇ ਸਮਾਂ ਦਾ ਹੋਇਆ ਖੁਲਾਸਾ

Sonakshi Sinha Wedding Invitation Card Leak: ਸੋਨਾਕਸ਼ੀ ਸਿਨ੍ਹਾ  ਤੇ ਜ਼ਹੀਰ ਇਕਬਾਲ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਸੁਰਖੀਆਂ ’ਚ ਬਣੀਆਂ ਹੋਈਆਂ ਹਨ। ਦੱਸ ਦਈਏ ਕਿ ਜਲਦ ਹੀ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। 

ਸੋਸ਼ਲ ਮੀਡੀਆ ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵੈਡਿੰਗ ਇਨਵਾਈਟ ਲੀਕ ਹੋ ਰਿਹਾ ਹੈ। ਇਸ ਦੇ ਮੁਤਾਬਕ ਇਹ ਜੋੜੀ 23 ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇਗੀ ਅਤੇ ਇਨਵਾਈਟ ਕਾਫੀ ਯੂਨਿਕ ਹੈ। ਇਸ ‘ਚ ਆਡੀਓ ਕਿਉ ਆਰ ਕੋਡ ਦਿੱਤਾ ਗਿਆ ਹੈ। ਕਿਉ ਆਰ ਕੋਡ ਨੂੰ ਸਕੈਨ ਕਰਨ ‘ਤੇ ਸੋਨਾਕਸ਼ੀ ਤੇ ਜ਼ਹੀਰ ਦਾ ਇਨਵੀਟੇਸ਼ਨ ਮੈਸੇਜ ਸੁਣਾਈ ਦਿੰਦਾ ਹੈ।  


ਕਾਰਡ ਦੀ ਗੱਲ ਕਰੀਏ ਤਾਂ ਵਿਆਹ ਦੇ ਸੱਦੇ ਨੂੰ ਮੈਗਜ਼ੀਨ ਦੇ ਕਵਰ ਵਾਂਗ ਡਿਜ਼ਾਇਨ ਕੀਤਾ ਗਿਆ ਹੈ, ਜਿਸ 'ਤੇ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਰੋਮਾਂਟਿਕ ਤਸਵੀਰ ਸੀ। ਫੋਟੋ ਵਿੱਚ ਜੋੜੇ ਨੂੰ ਚੁੰਮਦੇ ਦੇਖਿਆ ਜਾ ਸਕਦਾ ਹੈ, ਜੋ ਕਿ ਉਨ੍ਹਾਂ ਦੀ ਛੁੱਟੀਆਂ ਦੀ ਹੈ। ਸੱਦਾ ਪੱਤਰ ਵਿੱਚ ਲਿਖਿਆ ਸੀ, ਅਸੀਂ ਇਸ ਨੂੰ ਅਧਿਕਾਰਤ ਬਣਾ ਰਹੇ ਹਾਂ। ਜੋ ਅਫਵਾਹਾਂ ਸੀ।

Sonakshi & Zaheer, wedding confirmed on June 23! ????byu/FleaBird_ inBollyBlindsNGossip

ਇਸ ਵਿੱਚ ਅੱਗੇ ਸੁਣਾਈ ਦੇ ਰਿਹਾ ਹੈ ਕਿ ਸਾਡੇ ਸਾਰੇ ਤਕਨੀਕੀ ਪ੍ਰੇਮੀ ਅਤੇ ਜਾਸੂਸੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਜੋ ਇਸ ਪੇਜ 'ਤੇ ਵਿਜ਼ਿਟ ਕਰਨ ਵਿੱਚ ਕਾਮਯਾਬ ਹੋਏ, ਨਮਸਤੇ... ਪਿਛਲੇ ਸੱਤ ਸਾਲਾਂ ਤੋਂ ਅਸੀਂ ਇਕੱਠੇ ਹਾਂ, ਸਾਰੇ ਪਿਆਰ, ਖੁਸ਼ੀਆਂ, ਹਾਸੇ ਅਤੇ ਬਹੁਤ ਸਾਰੇ ਰੋਮਾਂਚ ਸਾਨੂੰ ਇਸ ਪਲ ’ਤੇ ਲੈ ਆਇਆ ਹੈ। ਉਹ ਪਲ ਜਦੋਂ ਅਸੀਂ ਇੱਕ ਦੂਜੇ ਦੇ ਸਥਾਈ ਅਤੇ ਅਧਿਕਾਰਤ ਪਤੀ-ਪਤਨੀ ਬਣ ਰਹੇ ਹਾਂ, ਇਹ ਜਸ਼ਨ ਤੁਹਾਡੇ ਬਿਨਾਂ ਪੂਰਾ ਨਹੀਂ ਹੋਵੇਗਾ 23 ਜੂਨ ਨੂੰ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਸ ਨੂੰ ਛੱਡੋ ਅਤੇ ਸਾਡੇ ਨਾਲ ਪਾਰਟੀ ਕਰੋ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੋਨਾਕਸ਼ੀ ਆਪਣੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਵਿਆਹ ਕਰਵਾਉਣ ਜਾ ਰਹੀ ਹੈ। ਕਿਉਂਕਿ ਬੀਤੇ ਦਿਨੀਂ ਸ਼ਤਰੂਘਨ ਨੇ ਵੀ ਸਪੱਸ਼ਟ ਕੀਤਾ ਸੀ ਕਿ ਅੱਜ ਕੱਲ੍ਹ ਦੇ ਬੱਚੇ ਮਾਪਿਆਂ ਤੋਂ ਇਜਾਜ਼ਤ ਨਹੀਂ ਲੈਂਦੇ, ਬਲਕਿ ਆਪਣਾ ਫੈਸਲਾ ਸੁਣਾ ਦਿੰਦੇ ਹਨ।

ਜਿਸ ਤੋਂ ਪਿਤਾ ਦੀ ਨਰਾਜ਼ਗੀ ਸਾਫ ਝਲਕ ਰਹੀ ਹੈ । ਪਰ ਸੋਨਾਕਸ਼ੀ ਅਤੇ ਜ਼ਹੀਰ ਦੇ ਵੱਲੋਂ ਇਸ ਮਾਮਲੇ ‘ਚ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਸੀ ਆਇਆ । ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਅਤੇ ਜ਼ਹੀਰ ਦੇ ਵੈਡਿੰਗ ਦੀ ਕਨਫਰਮ ਡੇਟ ਸਾਹਮਣੇ ਆ ਚੁੱਕੀ ਹੈ। ਕਿਉਂਕਿ ਦੋਵਾਂ ਦੇ ਵਿਆਹ ਦਾ ਵੈਡਿੰਗ ਇਨਵਾਈਟ ਲੀਕ ਹੋ ਚੁੱਕਿਆ ਹੈ। 

ਇਹ ਵੀ ਪੜ੍ਹੋ: Border 2: ਸੰਨੀ ਦਿਓਲ ਨੇ 'ਬਾਰਡਰ-2' ਦਾ ਕੀਤਾ ਐਲਾਨ, 27 ਸਾਲਾਂ ਬਾਅਦ 'ਮੇਜਰ ਕੁਲਦੀਪ' ਕਰਨਗੇ ਵਾਪਸੀ

- PTC NEWS

Top News view more...

Latest News view more...

PTC NETWORK