Wed, Jun 10, 2026
Whatsapp

Sri Anandpur Sahib ਹਾਈਡਲ ਨਹਿਰ ਦਾ ਪਾਣੀ ਓਵਰਫਲੋ, ਆਸ-ਪਾਸ ਦੇ ਪਿੰਡਾਂ ’ਚ ਵਧੀ ਚਿੰਤਾ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਸਿਵਲ ਵਿੰਗ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ।

Reported by:  PTC News Desk  Edited by:  Aarti -- June 10th 2026 01:32 PM
Sri Anandpur Sahib ਹਾਈਡਲ ਨਹਿਰ ਦਾ ਪਾਣੀ ਓਵਰਫਲੋ,  ਆਸ-ਪਾਸ ਦੇ ਪਿੰਡਾਂ ’ਚ ਵਧੀ ਚਿੰਤਾ

Sri Anandpur Sahib ਹਾਈਡਲ ਨਹਿਰ ਦਾ ਪਾਣੀ ਓਵਰਫਲੋ, ਆਸ-ਪਾਸ ਦੇ ਪਿੰਡਾਂ ’ਚ ਵਧੀ ਚਿੰਤਾ

Sri Anandpur Sahib News : ਸ੍ਰੀ ਅਨਦੰਪੁਰ ਸਾਹਿਬ ’ਚ ਨਜ਼ਦੀਕੀ ਭਾਨੂੰਪਲੀ ਖੇਤਰ ਵਿੱਚ ਉਸ ਸਮੇਂ ਚਿੰਤਾ ਦਾ ਮਾਹੌਲ ਬਣ ਗਿਆ ਜਦੋਂ ਹਾਈਡਲ ਨਹਿਰ ਦਾ ਪਾਣੀ ਓਵਰਫਲੋ ਹੋ ਗਿਆ। ਇਸ ਕਾਰਨ ਪਾਣੀ ਦੇ ਪੱਧਰ ਵਿੱਚ ਅਚਾਨਕ ਹੋਏ ਵਾਧੇ ਕਾਰਨ ਨਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵਿੱਚ ਸਹਿਮ ਪਾਇਆ ਗਿਆ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਸਿਵਲ ਵਿੰਗ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ।

ਉਨ੍ਹਾਂ ਦੱਸਿਆ ਕਿ ਨਹਿਰ ਦਾ ਪਾਣੀ ਓਵਰਫਲੋ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਮੌਜੂਦਾ ਸਮੇਂ ਪਾਣੀ ਓਵਰਫਲੋ ਨਹੀਂ ਹੋ ਰਿਹਾ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਾਇਫਨ ਦੇ ਕੋਲ ਪਲਾਸਟਿਕ ਅਤੇ ਹੋਰ ਕਚਰਾ ਇਕੱਠਾ ਹੋਣ ਕਾਰਨ ਸ਼ਾਇਦ ਪਾਣੀ ਦਾ ਵਹਾਅ ਘੱਟਣ ਕਾਰਨ ਇਹ ਪਾਣੀ ਨਹਿਰ ਤੋਂ ਓਵਰ ਫਲੋ ਹੋਇਆ ਸੀ ਤੇ ਹੁਣ ਸਥਿਤੀ ਬਿਲਕੁਲ ਠੀਕ ਹੈ। 

ਇਹ ਵੀ ਪੜ੍ਹੋ  : Water Level Rises in Bhakra Dam : ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਚੜ੍ਹਿਆ, ਸੂਬਿਆਂ ਨੂੰ ਵੱਧ ਪਾਣੀ ਵਰਤਣ ਦੀ ਸਲਾਹ

- PTC NEWS

Electrical Saftey authority

Top News view more...

Latest News view more...

PTC NETWORK
PTC NETWORK